
ਰਿਸ਼ੀ ਕਪੂਰ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਬੇਬਾਕੀ ਨਾਲ ਬੋਲਣ ਅੰਦਾਜ਼ ਕਰਕੇ ਲੋਕਾਂ ਵਿਚ ਕਾਫੀ ਮਸ਼ਹੂਰ ਸਨ।
ਰਿਸ਼ੀ ਕਪੂਰ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਬੇਬਾਕੀ ਨਾਲ ਬੋਲਣ ਅੰਦਾਜ਼ ਕਰਕੇ ਲੋਕਾਂ ਵਿਚ ਕਾਫੀ ਮਸ਼ਹੂਰ ਸਨ। ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਬਿਨਾ ਉਹ ਟਵੀਟਰ ਤੇ ਖੁਲ ਕੇ ਬੋਲਦੇ ਸਨ। ਇਸ ਤੋਂ ਇਲਾਵਾ ਹੁਣ ਉਹ ਕਰੋਨਾ ਵਾਇਰਸ ਦੇ ਮਾਮਲੇ ਤੇ ਵੀ ਲਗਾਤਾਰ ਟਵੀਟ ਕਰ ਰਹੇ ਸਨ। ਦੱਸ ਦੱਈਏ ਕਿ ਕਨਿਕਾ ਕਪੂਰ ਦਾ ਕਰੋਨਾ ਟੈਸਟ ਪੌਜਟਿਵ ਆਉਂਣ ਤੋਂ ਬਾਅਦ ਜਿਸ ਤਰ੍ਹਾਂ ਮੀਡੀਆ ਵਿਚ ਮਾਮਲਾ ਉਠਿਆ ਸੀ। ਇਸ ਤੋਂ ਬਾਅਦ 20 ਮਾਰਚ ਨੂੰ ਰਿਸ਼ੀ ਕਪੂਰ ਨੇ ਇਕ ਟਵੀਟ ਪੋਸਟ ਕੀਤਾ ਜਿਸ ਵਿਚ ਇਕ ਪਾਸੇ ਕਨਿਕਾ ਕਪੂਰ ਦੀ ਫੋਟੋ ਸੀ ਅਤੇ ਦੂਜੇ ਪਾਸੇ ਰਾਣਾ ਕਪੂਰ ਦੀ ਤਸਵੀਰ ਸੀ।
Rishi Kapoor
ਇਸ ਤੇ ਉਨ੍ਹਾਂ ਲਿਖਿਆ ਕਿ ਅੱਜ ਕੱਲ ਕਪੂਰ ਲੋਕਾਂ ਤੇ ਸਮਾਂ ਭਾਰੀ ਚੱਲ ਰਿਹਾ ਹੈ। ਡਰਦਾ ਹਾਂ, ਹੇ ਮਾਲਕ ਦੂਜੇ ਕਪੂਰਾਂ ਦੀ ਰੱਖਿਆ ਕਰਨਾ, ਕੋਈ ਗਲਤ ਕੰਮ ਨਾ ਹੋਵੇ ਕਦੇ, ਜੈ ਮਾਤਾ ਦੀ। ਯੈੱਸ ਬੈਂਕ ਦੇ ਮਾਮਲੇ ਵਿਚ ਰਾਣਾ ਕਪੂਰ ਅਤੇ ਦੂਜੇ ਪਾਸੇ ਕਨਿਕਾ ਕਪੂਰ ਦੋ ਅਜਿਹੇ ਮਾਮਲੇ ਆ ਗਏ ਇਸ ਤੇ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਵਿਅੰਗ ਕੀਤਾ। ਉਨ੍ਹਾਂ ਦੇ ਟਵੀਟਰ ਹੈਂਡਲ ਤੇ ਲਿਖਿਆ ਸਟੇਟਸ ਉਨ੍ਹਾਂ ਦੇ ਦਰਦ ਨੂੰ ਬਿਆਨ ਕਰਦਾ ਹੈ,ਉਨ੍ਹਾਂ ਸਟੇਟਸ ਵਿਚ ਲਿਖਿਆ ਹੈ ਕਿ “ਮੈਂ ਨਹੀਂ ਸਮਝਦਾ ਕਿ ਲੋਕ ਸਮਝਣ ਵਾਲੇ ਹਨ ।
Rishi kapoor
ਮੇਰੇ ਲਾਈਫ ਸਟਾਈਲ ਦੇ ਬਾਰੇ ਵਿਚ ਕੋਈ ਮਜ਼ਾਕ, ਕੋਈ ਕਮੈਂਟ ਅਤੇ ਮੈਂ ਤੁਹਾਨੂੰ ਬਲੋਕ ਕਰ ਦੇਵਾਂਗਾ, ਹੁਣ ਤੁਹਾਡੇ ਹੱਥਾਂ ਵਿਚ ਹੈ। ਦਰਅਸਲ ਕੁਝ ਲੋਕਾਂ ਨੇ ਕਰੋਨਾ ਨੂੰ ਹੈਂਡਲ ਕਰਨ ਬਾਰੇ ਵਿਚ ਭਾਰਤ ਅਤੇ ਉਨ੍ਹਾਂ ਦੇ ਲਾਈਫ ਸਟਾਇਲ ਤੇ ਟਿੱਪਣੀ ਕੀਤੀ ਸੀ। ਜਿਸ ਨਾਲ ਉਨ੍ਹਾਂ ਨੂੰ ਬੜਾ ਦੁਖ ਹੋਇਆ। ਇਸ ਤੋਂ ਪਹਿਲਾਂ ਉਹ ਲਿਖ ਚੁੱਕੇ ਸੀ ਕਿ ਜਿਹੜਾ ਵਿਅਕਤੀ ਮੇਰੇ ਦੇਸ਼ ਅਤੇ ਮੇਰੇ ਲਾਈਫ ਸਟਾਈਲ ਦੇ ਬਾਰੇ ਕਮੈਂਟ ਕਰੇਗਾ, ਮੈਂ ਉਸ ਨੂੰ ਡਲੀਟ ਕਰਾਂਗਾ। ਦੱਸ ਦੱਈਏ ਕਿ ਕੋਰੋਨਾ ਨਾਲ ਨਜਿੱਠਣ ਲਈ, ਉਹ ਡਾਕਟਰਾਂ, ਨਰਸਾਂ, ਮੈਡੀਕਲ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ 'ਤੇ ਪੱਥਰਾਂ ਅਤੇ ਉਨ੍ਹਾਂ ਦੀ ਲਿਚਿੰਗ ਦੇ ਵਿਰੁੱਧ ਸੀ।
Rishi Kapoor
2 ਅਪ੍ਰੈਲ ਨੂੰ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ, "ਕਿ ਸਾਰੇ ਜੋ ਸੋਸ਼ਲ ਸਟੇਟਸ ਅਤੇ ਸੰਤਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਪੱਥਰ ਨਹੀਂ ਸੁੱਟੋ, ਲਿਚਿੰਚ ਨਾ ਕਰੋ।" ਡਾਕਟਰ, ਨਰਸਾਂ, ਮੈਡੀਕਲ ਕਰਮਚਾਰੀ ਅਤੇ ਪੁਲਿਸ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਸਾਡੇ ਲਈ ਕੰਮ ਕਰ ਰਹੇ ਹਨ। ਅਸੀਂ ਇਹ ਲੜਾਈ ਜਿੱਤਣੀ ਹੈ, ਦਰਅਸਲ ਇਹ ਟਵੀਟ ਸੰਦੇਸ਼ ਉਸ ਦਾ ਆਖਰੀ ਸੰਦੇਸ਼ ਸੀ। ਦੱਸ ਦੱਈਏ ਕਿ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਉਹ ਦੇ ਵਿਚ ਐਮਰਜੈਂਸ ਲਾਉਂਣ ਦੇ ਹੱਕ ਵਿਚ ਸਨ ਅਤੇ ਉਹ ਚਹਾਉਂਦੇ ਸਨ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਮਿਲਟਰੀ ਨੂੰ ਲਗਾਉਂਣਾ ਚਾਹੀਦਾ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।