
3,498 ਲੋਕਾਂ ਨੇ ਗਵਾਈਆਂ ਜਾਨਾਂ
ਨਵੀਂ ਦਿੱਲੀ : ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ’ਚ ਵਾਇਰਸ ਦੇ ਰੀਕਾਰਡ 3,86,452 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁਲ ਮਾਮਲੇ 1,87,62,976 ਹੋ ਗਏ ਹਨ।
देश में कुल वैक्सीनेशन का आंकड़ा 15,22,45,179 हो गया है। #CovidVaccine https://t.co/HEL4zc2vzA
— ANI_HindiNews (@AHindinews) April 30, 2021
ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 31 ਲੱਖ ਦੇ ਪਾਰ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,498 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਮਾਰੀ ਦੇ ਮ੍ਰਿਤਕਾਂ ਦੀ ਗਿਣਤੀ 2,08,330 ਹੋ ਗਈ ਹੈ।
Corona case
ਅੰਕੜਿਆਂ ਮੁਤਾਬਕ ਬੀਮਾਰੀ ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 1,53,84,418 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਕੁਲ 15,22,45,179 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।
Corona vaccine
ਟੌਪ -9 ਸੰਕਰਮਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਚੋਟੀ ਦੇ 9 ਸੰਕਰਮਿਤ ਰਾਜ
ਜੇ ਅਸੀਂ ਆਪਣੇ ਰਾਜਾਂ ਦੀ ਤੁਲਨਾ ਦੁਨੀਆ ਦੇ 10 ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਨਾਲ ਕਰਦੇ ਹਾਂ, ਤਾਂ ਵੀਰਵਾਰ ਨੂੰ ਚੋਟੀ ਦੇ 8 ਦੇਸ਼ਾਂ ਦੇ ਮੁਕਾਬਲੇ ਸਾਡੇ 8 ਰਾਜਾਂ ਵਿੱਚ ਵਧੇਰੇ ਕੇਸ ਪਾਏ ਗਏ। ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਭਾਰਤ ਵਿਚ ਸਭ ਤੋਂ ਵੱਧ ਮਰੀਜ਼ ਮਿਲ ਰਹੇ ਹਨ।
corona case
ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ। ਵੀਰਵਾਰ ਨੂੰ ਇੱਥੇ 69 ਹਜ਼ਾਰ ਲੋਕ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਅਮਰੀਕਾ ਵਿਚ 59 ਹਜ਼ਾਰ, ਤੁਰਕੀ ਵਿਚ 37 ਹਜ਼ਾਰ, ਫਰਾਂਸ ਵਿਚ 26 ਹਜ਼ਾਰ, ਅਰਜਨਟੀਨਾ ਵਿਚ 26 ਹਜ਼ਾਰ, ਜਰਮਨੀ ਵਿਚ 22 ਹਜ਼ਾਰ, ਈਰਾਨ ਵਿਚ 19 ਹਜ਼ਾਰ, ਕੋਲੰਬੀਆ ਵਿਚ 17 ਹਜ਼ਾਰ ਅਤੇ ਇਟਲੀ ਵਿਚ 14 ਹਜ਼ਾਰ ਮਰੀਜ਼ ਪਾਏ ਗਏ।
Corona Case
ਹੁਣ ਭਾਰਤੀ ਰਾਜਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇੱਮਹਾਰਾਸ਼ਟਰ ਵਿੱਚ ਸਭ ਤੋਂ ਵੱਧ 66159 ਕੇਸ ਪਾਏ ਗਏ। ਯਾਨੀ ਕਿ ਮਹਾਰਾਸ਼ਟਰ ਭਾਰਤ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ 'ਤੇ ਹੈ। ਇਸ ਤੋਂ ਬਾਅਦ ਕੇਰਲ ਵਿਚ 38,607 ਲੋਕ ਸੰਕਰਮਿਤ ਪਾਏ ਗਏ। ਇਸ ਦਾ ਅਰਥ ਹੈ ਇਸੇ ਤਰ੍ਹਾਂ ਕਰਨਾਟਕ ਵਿੱਚ 35,024, ਉੱਤਰ ਪ੍ਰਦੇਸ਼ ਵਿੱਚ 35,104 ਕੇਸ ਪਾਏ ਗਏ, ਯਾਨੀ ਦੁਨੀਆਂ ਦੇ ਦੂਜੇ ਚੋਟੀ ਦੇ ਸੰਕਰਮਿਤ ਦੇਸ਼ਾਂ ਦੇ ਮੁਕਾਬਲੇ ਇਨ੍ਹਾਂ ਰਾਜਾਂ ਵਿੱਚ ਵਧੇਰੇ ਕੇਸ ਪਾਏ ਗਏ।