
ਪਿਛਲੇ ਕਈ ਦਿਨਾਂ ਤੋਂ Remdesivir ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਮਹਾਮਾਰੀ ਨੇ ਕਹਿਰ ਮਚਾਇਆ ਹੋਇਆ ਹੈ ਤੇ ਕੋਰੋਨਾ ਦੇ ਨਾਲ-ਨਾਲ ਵੈਕਸੀਨ ਦੀ ਥੋੜ੍ਹ ਤੇ ਆਕਸੀਜਨ ਸੰਕਟ ਵੀ ਹੈ। ਕੋਰੋਨਾ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਰੈਮਡੇਸਿਵਿਰ ਇੰਜੈਕਸ਼ਨ ਦੀ ਕਮੀ ਵੀ ਲਗਾਤਾਰ ਦੇਸ਼ ’ਚ ਬਣੀ ਹੋਈ ਹੈ। ਇੰਨਾ ਹੀ ਨਹੀਂ ਪਿਛਲੇ ਕਈ ਦਿਨਾਂ ਤੋਂ ਇਸ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਹੁਣ ਭਾਰਤ ਸਰਕਾਰ ਨੇ ਦੇਸ਼ ’ਚ ਰੈਮਡੇਸਿਵਿਰ ਦੀ ਕਮੀ ਨੂੰ ਦੂਰ ਕਰਨ ਲਈ ਹੋਰ ਦੇਸ਼ਾਂ ਤੋਂ ਰੈਮਡੇਸਿਵਿਰ ਦੀ ਦਵਾਈ ਨੂੰ ਦਰਾਮਦ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਦੱਸਿਆ ਕਿ 75000 ਸ਼ੀਸ਼ੀਆਂ ਦੀ ਪਹਿਲੀ ਖੇਪ ਅੱਜ ਭਾਰਤ ਪਹੁੰਚੇਗੀ।
Remdesivir
ਐੱਚਐੱਲਐੱਲ ਲਾਈਫ ਕੇਅਰ ਲਿਮੀਟੇਡ, ਭਾਰਤ ਸਰਕਾਰ ਦੀ ਮਾਲਕੀਅਤ ਵਾਲੀ ਕੰਪਨੀ ਨੇ 4,50,000 ਰੈਮਡੇਸਿਵਿਰ ਸ਼ੀਸ਼ੀਆਂ ਦਾ Off Gilead Sciences Inc USA ਤੇ ਮਿਸਰੀ ਫਾਰਮਾ ਕੰਪਨੀ, ਈਵਾ ਫਾਰਮਾ ਨੂੰ ਆਡਰ ਦਿੱਤਾ ਹੈ। ਭਾਰਤ ਸਰਕਾਰ ਨੂੰ ਉਮੀਦ ਹੈ ਕਿ Gilead Sciences Inc. USA ਅਗਲੇ ਇਕ ਜਾਂ ਦੋ ਦਿਨਾਂ ’ਚ 75,000 ਤੋਂ ਇਕ ਲੱਖ ਤੱਕ ਸ਼ੀਸ਼ੀਆਂ ਭਾਰਤ ਭੇਜ ਦੇਵੇਗਾ।