ਚਾਰਾ ਘਪਲਾ ਕੇਸ 'ਚ ਲਾਲੂ ਯਾਦਵ ਨੂੰ ਰਾਹਤ, 3 ਸਾਲ ਬਾਅਦ ਜੇਲ 'ਚੋਂ ਹੋਏ ਰਿਹਾਅ
Published : Apr 30, 2021, 12:04 pm IST
Updated : Apr 30, 2021, 12:17 pm IST
SHARE ARTICLE
Lalu Prasad Yadav
Lalu Prasad Yadav

ਲਾਲੂ ਦੀ ਰਿਹਾਈ ਦੇ ਆਦੇਸ਼ ਦੀ ਕਾਪੀ ਰਾਂਚੀ ਸਥਿਤ ਬਿਰਾਸ ਮੁੰਡਾ ਜੇਲ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਸਥਿਤ ਏਮਜ਼ ਦੇ ਡਾਇਰੈਕਟਰ ਨੂੰ ਮੇਲ ਕਰ ਦਿੱਤੀ

ਰਾਂਚੀ : ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਲੰਬੀ ਲੜਾਈ ਅਤੇ ਕੋਰਟ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਲਾਲੂ ਪ੍ਰਸਾਦ ਯਾਦਵ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ 12 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆ ਗਏ ਹਨ। ਦੱਸ ਦਈਏ ਕਿ ਚਾਰਾ ਘਪਲੇ ਦੇ ਤਿੰਨ ਵੱਖ ਵੱਖ ਮਾਮਲਿਆਂ ’ਚ ਸਜ਼ਾ ਮਿਲਣ ਦੇ ਬਾਅਦ 23 ਦਸੰਬਰ 2017 ਤੋਂ ਜੇਲ ’ਚ ਬੰਦ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਸ਼ਾਮ ਨਿਆਂਇਕ ਹਿਰਾਸਤ ਤੋਂ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੀ।  

Lalu PrasadLalu Prasad

ਜ਼ਮਾਨਤ ਬਾਂਡ ਅਤੇ ਇਕ ਇਕ ਲੱਖ ਰੁਪਏ ਦੇ ਦੋ ਨਿਜੀ ਮੁਚਲਕੇ ਇੱਥੇ ਸੀਬੀਆਈ ਦੀ ਵਿਸ਼ੇਸ਼ ਕੋਰਟ 'ਚ ਪੇਸ਼ ਕੀਤੇ ਗਏ ਜਿਸ ਨੇ ਲਾਲੂ ਦੀ ਰਿਹਾਈ ਦੇ ਆਦੇਸ਼ ਦਿੱਤੇ। ਝਾਰਖੰਡ ਜੇਲ ਦੇ ਇੰਸਪੈਕਟਰ ਜਨਰਲ ਵਿਰੇਂਦਰ ਭੂਸ਼ਣ ਨੇ ਦੱਸਿਆ ਕਿ ਵਿਸ਼ੇਸ਼ ਸੀਬੀਆਈ ਕੋਰਟ ਦੇ ਰਿਹਾਈ ਦੇ ਆਦੇਸ਼ ਦੇ ਬਾਅਦ ਅੱਜ ਲਾਲੂ ਯਾਦਵ ਨੂੰ ਸ਼ਾਮ ਨੂੰ ਨਿਆਇਕ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ।

Lalu Yadav gets bail in fodder scam by Jharkhand High CourtLalu Yadav 

ਉਨ੍ਹਾਂ ਦੱਸਿਆ ਕਿ ਲਾਲੂ ਦੀ ਰਿਹਾਈ ਦੇ ਆਦੇਸ਼ ਦੀ ਕਾਪੀ ਰਾਂਚੀ ਸਥਿਤ ਬਿਰਾਸ ਮੁੰਡਾ ਜੇਲ ਦੇ ਅਧਿਕਾਰੀਆਂ ਨੇ ਅੱਜ ਨਵੀਂ ਦਿੱਲੀ ਸਥਿਤ ਏਮਜ਼ ਦੇ ਡਾਇਰੈਕਟਰ ਅਤੇ ਉਥੇ ਦੇ ਹੋਰ ਅਧਿਕਾਰੀਆਂ ਨੂੰ ਮੇਲ ਕਰ ਦਿੱਤੀ ਅਤੇ ਉੱਥੇ ਸਥਿਤ ਸੁਰੱਖਿਆ ਅਧਿਕਾਰੀਆਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement