ਐਂਬੂਲੈਂਸ ਨਾ ਮਿਲਣ ਕਾਰਨ ਠੇਲੇ 'ਤੇ ਹੀ ਮਾਂ ਦੀ ਲਾਸ਼ ਲੈ ਕੇ ਘਰ ਗਿਆ ਪੁੱਤ
Published : Apr 30, 2021, 1:40 pm IST
Updated : Apr 30, 2021, 3:27 pm IST
SHARE ARTICLE
Ambulance
Ambulance

ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਨਾ ਤਾਂ ਕੋਰੋਨਾ ਦਾ ਕਹਿਰ ਰੁਕ ਰਿਹਾ ਹੈ ਤੇ ਨਾ ਹੀ ਕੋਰੋਨਾ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਗਿਰਾਵਟ ਆ ਰਹੀ ਹੈ। ਪ੍ਰਸ਼ਾਸਨ ਦੇ ਅੰਕੜੇ ਜੋ ਵੀ ਹੋਣ ਪਰ ਸ਼ਮਸ਼ਾਨਘਾਟ ਵਿਚ ਲਾਸ਼ਾਂ ਦੇ ਸਸਕਾਰ ਲਈ ਜਗ੍ਹਾ ਨਹੀਂ ਮਿਲ ਰਹੀ।

Corona CaseCorona Case

ਕੋਰੋਨਾ ਸੰਕਟ ਦੇ ਸਮੇਂ ਦੌਰਾਨ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦੁਖਦਾਈ ਤਸਵੀਰ ਵੇਖਣ ਨੂੰ ਮਿਲੀ ਹੈ। ਦਮੋਹ ਜ਼ਿਲ੍ਹੇ ਦੇ ਪਥਰੀਆ ਵਿੱਚ ਇਲਾਜ ਦੌਰਾਨ  ਇਕ ਔਰਤ ਨੇ ਦਮ ਤੋੜ ਦਿੱਤਾ। ਪੁੱਤਰ ਆਪਣੀ ਮਾਂ ਦੀ ਲਾਸ਼ ਨੂੰ ਘਰ ਲਿਜਾਣ ਲਈ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਐਂਬੂਲੈਂਸ ਨਾ ਮਿਲੀ।  ਥੱਕ ਹਾਰ ਕੇ ਪੁੱਤ ਠੇਲੇ ਤੇ ਹੀ ਮਾਂ ਦੀ ਮ੍ਰਿਤਕ ਦੇਹ ਨੂੰ ਘਰ ਲੈ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ।

Ambulance Ambulance

ਜ਼ਿਲ੍ਹੇ ਦੇ ਪਥਾਰੀਆ ਨਗਰ ਵਿੱਚ ਰਹਿਣ ਵਾਲੀ ਰੀਤਿਕਾ ਦੀ ਹਾਲਤ ਨਾਜ਼ੁਕ ਹੋਣ ਤੇ ਰਿਸ਼ਤੇਦਾਰ ਉਸ ਨੂੰ ਪਥਰੀਆ ਦੇ ਸਿਹਤ ਕੇਂਦਰ ਲੈ ਗਏ। 45 ਸਾਲਾ ਔਰਤ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਸੀ, ਪਰ ਸਿਹਤ ਕੇਂਦਰ ਵਿੱਚ ਇਲਾਜ ਨਹੀਂ ਮਿਲਿਆ। ਨਤੀਜੇ ਵਜੋਂ ਹਸਪਤਾਲ ਵਿਚ ਹੀ ਔਰਤ  ਨੇ ਦਮ ਤੋੜ ਦਿੱਤਾ। ਮਾਂ ਦੀ ਮੌਤ ਤੋਂ ਬਾਅਦ ਪੁੱਤਰ ਅਤੇ ਪਰਿਵਾਰ ਲਾਸ਼ ਨੂੰ ਘਰ ਲਿਜਾਣ ਲਈ ਘੰਟਿਆਂ ਬੱਧੀ ਸਰਕਾਰੀ ਐਂਬੂਲੈਂਸ ਦਾ ਇੰਤਜ਼ਾਰ ਕਰਦੇ ਰਹੇ, ਪਰ ਐਂਬੂਲੈਂਸ ਨਹੀਂ ਮਿਲੀ।  

PHOTOAmbulance

ਜਦੋਂ ਪਰਿਵਾਰ ਨੇ ਪ੍ਰਾਈਵੇਟ ਐਂਬੂਲੈਂਸ ਨਾਲ ਗੱਲ ਕੀਤੀ ਤਾਂ ਉਸਨੇ ਮ੍ਰਿਤਕ ਦੇਹ ਨੂੰ ਸਿਰਫ 2 ਕਿਲੋਮੀਟਰ ਤੱਕ ਲੈ ਕੇ ਜਾਣ ਦੇ 5000 ਰੁਪਏ ਦੀ ਮੰਗੇ। ਪਰਿਵਾਰ ਲਈ ਇਹ ਖਰਚਾ ਚੁੱਕਣਾ ਮੁਸ਼ਕਲ ਸੀ। ਥੱਕ ਹਾਰ ਕੇ ਪੁੱਤ ਅਤੇ ਪਰਿਵਾਰਿਕ  ਮੈਂਬਰ ਠੇਲੇ ਤੇ ਹੀ ਮ੍ਰਿਤਕ ਦੇਹ ਲੈ ਗਏ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement