100 ਸਾਲਾ ਰਾਮਬੇਨ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦਾ ਦਿੱਤਾ ਆਸ਼ੀਰਵਾਦ
Published : Apr 30, 2023, 3:41 pm IST
Updated : Apr 30, 2023, 3:41 pm IST
SHARE ARTICLE
Ramben blesses PM Modi
Ramben blesses PM Modi

ਔਰਤਾਂ ਨੇ 'ਮੋਦੀ ਹੈ ਤੋਂ ਮੁਮਕਿਨ ਹੈ ਦੇ ਲਗਾਏ ਨਾਅਰੇ, ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜਿਆ ਮਹਾਤਮਾ ਗਾਂਧੀ ਸੈਂਟਰ, ਆਕਲੈਂਡ

ਚੰਡੀਗੜ੍ਹ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100 ਐਪੀਸੋਡ ਪੂਰੇ ਕਰਨ ਵਾਲੇ ਇਤਿਹਾਸਕ ਪਲ ਨੂੰ ਮਨਾਉਣ ਲਈ 30 ਅਪ੍ਰੈਲ 2023 ਨੂੰ ਆਕਲੈਂਡ, ਨਿਊਜ਼ੀਲੈਂਡ ਦੇ ਮਹਾਤਮਾ ਗਾਂਧੀ ਸੈਂਟਰ ਵਿਖੇ ਐਨਆਈਡੀ ਫਾਊਂਡੇਸ਼ਨ, ਨਵੀਂ ਦਿੱਲੀ, ਭਾਰਤ ਨੇ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ 'ਮਨ ਕੀ ਬਾਤ ਦੇ ਵਿਸ਼ੇਸ਼ ਪ੍ਰਸਾਰਣ ਦਾ ਆਯੋਜਨ ਕੀਤਾ। ਇਸ ਮੌਕੇ ਭਾਰਤੀ ਮੂਲ ਦੀਆਂ ਔਰਤਾਂ ਨੇ ਮਿਲ ਕੇ ਵਿਦੇਸ਼ ਵਿੱਚ ਦੇਸ਼ ਭਗਤੀ ਦੇ ਰੰਗ ਭਰ ਅਤੇ ਦੇਸ਼ ਦੇ ਪ੍ਰਤੀ ਪਿਆਰ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ।

100 ਸਾਲਾ ਰਾਮਬੇਨ ਵਿਸ਼ੇਸ਼ ਤੌਰ 'ਤੇ ਇਸ ਇਤਿਸਾਹਿਕ ਪ੍ਰੋਗਰਾਮ ਦਾ ਗਵਾਹ ਬਣਨ ਲਈ ਵੈਲਿੰਗਟਨ ਤੋਂ ਆਕਲੈਂਡ ਆਈ ਸੀ। ਇਸ ਮੌਕੇ ਤੇ ਸਾਰਾ ਹਾਲ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉਠਿਆ, ਇਸ ਦੌਰਾਨ ਇਨ੍ਹਾਂ ਔਰਤਾਂ ਨੇ 'ਮਨ ਕੀ ਬਾਤ' ਦੇ 100 ਐਪੀਸੋਡ ਪੂਰੇ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਇਸ ਇਤਿਹਾਸਕ ਮੌਕੇ ਨਿਊਜ਼ੀਲੈਂਡ ਵਿਖੇ ਭਾਰਤ ਦੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਉਹਨਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਭਾਰਤ ਦੇ ਆਨਰੇਰੀ ਕੌਂਸਲਰ ਭਵ ਢਿੱਲੋਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ, ਅਤੇ ਸਹਿ ਸੰਸਥਾਪਕ ਹਿਮਾਨੀ ਸੂਦ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਡਾਇਸਪੋਰਾ ਦੇ ਵਪਾਰੀਆਂ, ਉੱਦਮੀਆਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਪ੍ਰਤਿਨਿਧੀਆਂ ਅਤੇ ਹੋਰ ਵਿਦੇਸ਼ੀ ਭਾਰਤੀਆਂ ਸਮੇਤ ਲਗਭਗ 1000 ਤੋਂ ਵੱਧ ਸਰੋਤੇ ਸ਼ਾਮਲ ਹੋਏ।

PM Modi PM Modi

ਇਸ ਮੌਕੇ ਭਾਵੁਕ ਹੁੰਦਿਆਂ 100 ਸਾਲਾ ਰਾਮਬੇਨ ਨੇ ਕਿਹਾ, "ਮੈਂ ਮਨ ਕੀ ਬਾਤ ਪ੍ਰੋਗਰਾਮ ਨੂੰ ਹਮੇਸ਼ਾ ਸੁਣਦੀ ਹਾਂ ਅਤੇ ਅੱਜ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੇ ਵਿਸ਼ੇਸ਼ ਪ੍ਰਸਾਰਣ 'ਚ ਹਿੱਸਾ ਲੈ ਕੇ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮੋਦੀ ਜੀ ਨੇ ਭਾਰਤ ਦਾ ਬਹੁਤ ਵਿਕਾਸ ਕੀਤਾ ਹੈ ਅਤੇ ਉਹਨਾਂ ਨੂੰ ਉਮੀਦ ਉਹ ਅੱਗੋਂ ਵੀ ਭਾਰਤ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ । ਮੋਦੀ ਜੀ ਇੱਕ ਦ੍ਰਿੜ ਨੇਤਾ ਅਤੇ ਸਹੀ ਅਰਥਾਂ ਵਿੱਚ ਭਾਰਤ ਮਾਂ ਦੇ ਸੱਚੇ ਪੁੱਤਰ ਹਨ।ਉਨ੍ਹਾਂ ਨੇ ਮੋਦੀ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀ ਰਾਹ 'ਤੇ ਅੱਗੇ ਵਧਦਾ ਰਹੇਗਾ ।” 

ਭਾਰਤੀ ਡਾਇਸਪੋਰਾ ਅਤੇ ਮੈਂਬਰ ਪਾਰਲੀਮੈਂਟ ਤੋਂ ਇਲਾਵਾ ਸਾਰੀਆਂ ਪੰਜ ਰਾਜਨੀਤਿਕ ਪਾਰਟੀਆਂ ਲੇਬਰ ਪਾਰਟੀ, ਗ੍ਰੀਨ ਪਾਰਟੀ, ਨੈਸ਼ਨਲ ਪਾਰਟੀ, ਐਕਟ ਅਤੇ ਤੇ-ਪੱਤੀ ਮਾਓਰੀ ਪਾਰਟੀ ਦੇ ਰਾਜਨੀਤਿਕ ਨੇਤਾ ਵੀ ਇਸ ਵਿਸ਼ੇਸ਼ ਪ੍ਰਸਾਰਣ ਵਿੱਚ ਸ਼ਾਮਲ ਸਨ ।
 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement