Chhattigarh Encounter : ਛੱਤੀਸਗੜ੍ਹ ਦੇ ਅਬੂਝਮਾਦ 'ਚ ਪੁਲਿਸ ਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ, 7 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ

By : BALJINDERK

Published : Apr 30, 2024, 1:53 pm IST
Updated : Apr 30, 2024, 1:53 pm IST
SHARE ARTICLE
Abujhmad in Chhattisgarh Encounter
Abujhmad in Chhattisgarh Encounter

Chhattigarh Encounter : ਘਟਨਾ ਵਾਲੀ ਥਾਂ ’ਤੇ ਏਕੇ 47 ਸਮੇਤ ਭਾਰੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ

Chhattigarh Encounter : ਛੱਤੀਸਗੜ੍ਹ ਦੇ ਅਬੂਝਮਾਦ 'ਚ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਹੁਣ ਤੱਕ 2 ਮਹਿਲਾ ਮਾਓਵਾਦੀਆਂ ਸਮੇਤ ਕੁੱਲ 7 ਮਾਓਵਾਦੀ ਕਾਡਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੁਕਾਬਲੇ ਵਾਲੀ ਥਾਂ ਤੋਂ ਏਕੇ 47 ਸਮੇਤ ਭਾਰੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। ਇਲਾਕੇ 'ਚ ਤਲਾਸ਼ੀ ਜਾਰੀ ਹੈ।

ਇਹ ਵੀ ਪੜੋ:Ludhiana News : ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਦੋ ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਜਬਰ ਜਨਾਹ

ਨਰਾਇਣਪੁਰ ਐਤਵਾਰ ਨੂੰ ਕਾਂਕੇਰ ਸਰਹੱਦੀ ਖੇਤਰ ਦੇ ਅਬੂਝਾਮਦ ’ਚ STF ਜਵਾਨਾਂ ਦੀ ਇੱਕ ਸਾਂਝੀ ਪਾਰਟੀ ਨਕਸਲੀ ਅਪਰੇਸ਼ਨ ਲਈ ਰਵਾਨਾ ਹੋਈ ਸੀ। ਆਪਰੇਸ਼ਨ ਦੌਰਾਨ 30 ਅਪ੍ਰੈਲ ਦੀ ਸਵੇਰ ਤੋਂ ਪਿੰਡ ਟੇਕਮੇਟਾ ਅਤੇ ਕਾਕੁਰ ਦੇ ਵਿਚਕਾਰ ਜੰਗਲ ’ਚ ਪੁਲਿਸ ਪਾਰਟੀ ਅਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਤੋਂ ਬਾਅਦ ਘਟਨਾ ਸਥਾਨ ਦੀ ਤਲਾਸ਼ੀ ਦੌਰਾਨ 2 ਮਹਿਲਾ ਮਾਓਵਾਦੀਆਂ ਸਮੇਤ ਕੁੱਲ 7 ਮਾਓਵਾਦੀ ਕਾਡਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਨਕਸਲੀਆਂ ਕੋਲੋਂ ਇੱਕ ਏਕੇ 47 ਸਮੇਤ ਭਾਰੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਬਰਾਮਦ ਕੀਤੀਆਂ ਹਨ।

ਇਹ ਵੀ ਪੜੋ:Punjab News : ਲੁਧਿਆਣਾ 'ਚ ਨਬਾਲਿਗ ਨਾਲ ਤਿੰਨ ਨੌਜਵਾਨਾਂ ਕੀਤਾ ਜਬਰ ਜਨਾਹ 

(For more news apart from Abujhmad of Chhattisgarh Encounter between police and Maoists News in Punjabi, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement