Laksar Railway Station: "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ", ਚੱਲਦੀ ਟਰੇਨ ਹੇਠਾਂ ਆਇਆ ਯਾਤਰੀ
Published : Apr 30, 2024, 10:36 pm IST
Updated : Apr 30, 2024, 10:36 pm IST
SHARE ARTICLE
Passenger
Passenger

ਜੀਆਰਪੀ ਦੀ ਮਹਿਲਾ ਸਿਪਾਹੀ ਨੇ ਇੰਝ ਬਣਾਈ ਜਾਨ

Laksar Railway Station: "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ"... ਇਹ ਕਹਾਵਤ ਲਕਸਰ ਸਟੇਸ਼ਨ 'ਤੇ ਸੱਚ ਹੁੰਦੀ ਦਿਖੀ। ਦਰਅਸਲ, ਇਕ ਯਾਤਰੀ ਚੱਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਿਆ। ਉਹ ਰੇਲਗੱਡੀ ਅਤੇ ਪਟੜੀਆਂ ਵਿਚਕਾਰ ਫਸਿਆ ਰਿਹਾ। ਜਦੋਂ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਗਿਆ ਤਾਂ ਜੀਆਰਪੀ ਨੇ ਉਸ ਨੂੰ ਬਾਹਰ ਕੱਢਿਆ ਪਰ ਉਸਨੂੰ ਇੱਕ ਝਰੀਟ ਵੀ ਨਹੀਂ ਆਈ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅੰਬਾਲਾ ਨੇੜੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਪੰਜਾਬ ਤੋਂ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਜੰਮੂ ਤੋਂ ਸਿਆਲਦਾਹ ਜਾਣ ਵਾਲੀ ਟਰੇਨ ਲਕਸਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਚਾਰ 'ਤੇ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 5 ਘੰਟੇ ਲੇਟ ਪਹੁੰਚੀ। ਜਿਵੇਂ ਹੀ ਰੇਲਗੱਡੀ ਪਲੇਟਫਾਰਮ 'ਤੇ ਰੁਕੀ, ਇਕ ਯਾਤਰੀ ਲਕਸਰ ਰੇਲਵੇ ਸਟੇਸ਼ਨ 'ਤੇ ਕੁਝ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਲਈ ਉਤਰਿਆ ਪਰ ਜਿਵੇਂ ਹੀ ਉਹ ਟਰੇਨ ਦੇ ਕੋਲ ਪਹੁੰਚਿਆ ਤਾਂ ਟਰੇਨ ਸਟੇਸ਼ਨ ਤੋਂ ਰਵਾਨਾ ਹੋ ਗਈ। ਜਲਦਬਾਜ਼ੀ 'ਚ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਯਾਤਰੀ ਟਰੇਨ ਤੋਂ ਹੇਠਾਂ ਡਿੱਗ ਗਿਆ।

ਜੀਆਰਪੀ ਦੀ ਮਹਿਲਾ ਸਿਪਾਹੀ ਨੇ ਦਿਖਾਈ ਸਿਆਣਪ 

ਜੀਆਰਪੀ ਦੀ ਜਵਾਨ ਉਮਾ ਸਾਰੀ ਘਟਨਾ ਨੂੰ ਦੇਖ ਰਹੀ ਸੀ। ਉਸ ਨੇ ਤੁਰੰਤ ਯਾਤਰੀ ਨੂੰ ਬਚਾਉਣ ਲਈ ਦੌੜ ਕੇ ਉਸ ਦੇ ਦੋਵੇਂ ਹੱਥ ਫੜ ਲਏ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਟਰੇਨ 'ਚ ਸਵਾਰ ਯਾਤਰੀਆਂ ਨੇ ਟਰੇਨ ਦੀ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਅਤੇ ਯਾਤਰੀ ਨੂੰ ਬਾਹਰ ਕੱਢਿਆ। ਇਸ ਘਟਨਾ ਵਿੱਚ ਯਾਤਰੀ ਨੂੰ ਇੱਕ ਝਰੀਟ ਵੀ ਨਹੀਂ ਲੱਗੀ ਅਤੇ ਸਾਰਿਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਜੀਆਰਪੀ ਕਾਂਸਟੇਬਲ ਉਮਾ ਦੀ ਤਾਰੀਫ਼ ਵੀ ਕੀਤੀ।

ਸੰਤੁਲਨ ਵਿਗੜਨ ਦੇ ਕਾਰਨ ਟ੍ਰੇਨ ਦੇ ਨੀਚੇ ਆਇਆ ਸ਼ਖਸ 

ਲਕਸਰ ਜੀਆਰਪੀ ਸਟੇਸ਼ਨ ਇੰਚਾਰਜ ਸੰਜੇ ਸ਼ਰਮਾ ਨੇ ਦੱਸਿਆ ਕਿ ਜੰਮੂ ਤੋਂ ਸਿਆਲਦਾਹ ਵੱਲ ਜਾਣ ਵਾਲੀ ਸਿਆਲਦਾਹ ਐਕਸਪ੍ਰੈਸ ਕਰੀਬ 5 ਘੰਟੇ ਦੀ ਦੇਰੀ ਨਾਲ ਦੁਪਹਿਰ ਨੂੰ ਲਕਸਰ ਰੇਲਵੇ ਸਟੇਸ਼ਨ ਪਹੁੰਚੀ। ਜਿਸ ਵਿੱਚੋਂ ਇੱਕ ਯਾਤਰੀ ਖਾਣ ਪੀਣ ਦਾ ਸਮਾਨ ਲੈਣ ਲਈ ਹੇਠਾਂ ਉਤਰਿਆ ਅਤੇ ਚੱਲਦੀ ਟਰੇਨ ਵਿੱਚ ਚੜਨ ਲੱਗਾ ਪਰ ਸੰਤੁਲਨ ਨਾ ਬਣਨ 'ਤੇ ਯਾਤਰੀ ਟਰੇਨ ਤੋਂ ਹੇਠਾਂ ਡਿੱਗ ਗਿਆ।

ਸੰਜੇ ਸ਼ਰਮਾ ਨੇ ਦੱਸਿਆ ਕਿ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਉਮਾ ਨੇ ਸਿਆਣਪ ਦਿਖਾਉਂਦੇ ਹੋਏ ਯਾਤਰੀ ਨੂੰ ਟਰੇਨ ਦੇ ਹੇਠਾਂ ਜਾਣ ਤੋਂ ਬਚਾਇਆ ਅਤੇ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੌਰਾਨ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਯਾਤਰੀ ਨੂੰ ਦੁਬਾਰਾ ਟਰੇਨ 'ਚ ਚੜਾਇਆ ਗਿਆ ਅਤੇ ਉਹ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

Location: India, Uttarakhand, Roorkee

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

12 Oct 2024 1:19 PM

Khanna News : Duty ਤੋਂ ਘਰ ਜਾ ਰਹੇ ਮੁੰਡੇ ਦਾ ਪਹਿਲਾਂ ਖੋਹ ਲਿਆ MotarCycle ਫਿਰ ਚਲਾ 'ਤੀਆਂ ਗੋ.ਲੀ.ਆਂ

12 Oct 2024 1:10 PM

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM
Advertisement