Maternal Stress: ਮਾਂ ਦੇ ਤਣਾਅ ਦਾ ਭਰੂਣ ਦੇ ਦਿਮਾਗ ਉੱਤੇ ਪੈਂਦਾ ਹੈ ਅਸਰ- ਅਧਿਐਨ
Published : Apr 30, 2025, 1:45 pm IST
Updated : Apr 30, 2025, 1:45 pm IST
SHARE ARTICLE
Maternal stress affects the fetal brain News In Punjabi
Maternal stress affects the fetal brain News In Punjabi

ਅਧਿਐਨ ਲਈ ਖੋਜ ਟੀਮ ਨੇ ਜਨਮ ਦੇ ਸਮੇਂ 120 ਨਵਜੰਮਿਆਂ ਤੇ ਉਨ੍ਹਾਂ ਦੀਆਂ ਮਾਵਾਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਲ ਕੀਤਾ।

 

Maternal stress affects the fetal brain News In Punjabi: ਸਿਆਣੇ ਕਹਿੰਦੇ ਹਨ ਕਿ ਮਾਂ ਦੀ ਮਾਨਸਿਕ ਸਥਿਤੀ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਗਰਭ ਦੌਰਾਨ ਬੱਚੇ ਦੁਆਰਾ ਹੁੰਦੀ ਹਰੇਕ ਸਰਗਰਮੀ ਮਾਂ ਮਹਿਸੂਸ ਕਰਦੀ ਹੈ। ਗੁਰਬਾਣੀ ਵਿਚ ਮਾਦਾ ਕੱਛੂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਉਹ ਆਪਣੇ ਅੰਡੇ ਥਲ ਹਿੱਸੇ ਵਿਚ ਦਿੰਦੀ ਹੈ ਤੇ ਆਪ ਜਲ ਵਿਚ ਰਹਿੰਦੀ ਹੈ ਪਰ ਜਿਵੇਂ ਹੀ ਅੰਡਿਆਂ ਵਿਚ ਬੱਚਿਆਂ ਦੀ ਹਰਕਤ ਹੋਣ ਲਗਦੀ ਹੈ ਤਾਂ ਉਸ ਨੂੰ ਮਹਿਸੂਸ ਹੋਣ ਲਗਦਾ ਹੈ ਕਿ ਉਸ ਦੇ ਬੱਚੇ ਉਸ ਨੂੰ ਬੁਲਾ ਰਹੇ ਹਨ। ਇਸ ਤਰ੍ਹਾਂ ਉਹ ਥਲ ਵਾਲੇ ਹਿੱਸੇ ਉੱਤੇ ਜਾ ਕੇ ਅੰਡੇ ਭੰਨਦੀ ਹੈ ਤੇ ਆਪਣੇ ਬੱਚਿਆਂ ਨੂੰ ਕੱਢ ਲੈਂਦੀ ਹੈ। 

ਇਸੇ ਤਰ੍ਹਾਂ ਔਰਤਾਂ ਵਿਚ ਵੀ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ ਕਿ ਗਰਭਵਤੀ ਔਰਤ ਦੀ ਜੋ ਮਾਨਸਿਕ ਸਥਿਤੀ ਹੋਵੇਗੀ ਉਸੇ ਤਰ੍ਹਾਂ ਦੀ ਮਾਨਸਿਕਤਾ ਉਸ ਦੇ ਹੋਣ ਵਾਲੇ ਬੱਚੇ ਦੀ ਵੀ ਬਣੇਗੀ। ਇਸੇ ਲਈ ਗਰਭਵਤੀ ਮਹਿਲਾਵਾਂ ਨੂੰ ਵੱਧ ਤੋਂ ਵੱਧ ਆਰਾਮ ਕਰਨ, ਮਾਨਸਿਕ ਦਬਾਅ ਵਿਚ ਕੰਮ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਖੋਜਾਂ ਹੋਈਆਂ ਹਨ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਆਪਣੇ 9 ਮਹੀਨਿਆਂ ਵਿਚ ਖੁਸ਼ ਰਹਿੰਦੀਆਂ ਹਨ ਤੇ ਚੰਗਾ ਖਾਂਦੀਆਂ ਪੀਦੀਆਂ ਹਨ ਉਨ੍ਹਾਂ ਦੇ ਬੱਚੇ ਸਿਹਤ ਤੇ ਮਾਨਸਿਕ ਤੌਰ ਉੱਤੇ ਤੰਦਰੁਸਤ ਪੈਦਾ ਹੁੰਦੇ ਹਨ। ਜੇਕਰ ਹੀਰੋਸੀਮਾ-ਨਾਗਾਸਾਕੀ ਵਰਗੀਆਂ ਥਾਵਾਂ ਉੱਤੇ ਲੰਬੇ ਸਮੇਂ ਲਈ ਅਪੰਗ ਬੱਚੇ ਪੈਦਾ ਹੁੰਦੇ ਹਨ। ਤਾਂ ਉਸ ਦਾ ਕਾਰਨ ਮਾਵਾਂ ਦੀ ਮਾਨਸਿਕਤਾ ਉੱਤੇ ਸੁੱਟੇ ਗਏ ਪ੍ਰਮਾਣੂ ਬੰਬਾਂ ਦਾ ਅਸਰ ਸੀ। ਇਸੇ ਲਈ ਮਾਵਾਂ ਨੂੰ ਆਪਣੀ ਮਾਨਸਿਕਤਾ ਸਕਾਰਾਤਮਕ ਬਣਾ ਕੇ ਰੱਖਣੀ ਚਾਹੀਦੀ ਹੈ। 

ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਮਾਂ ਦੇ ਤਣਾਅ ਦਾ ਅਸਰ ਭਰੂਣ ਦੇ ਦਿਮਾਗ ਉੱਤੇ ਪੈਂਦਾ ਹੈ। ਇਜ਼ਰਾਇਲੀ ਖੋਜਕਰਤਾਵਾਂ ਨੇ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਹੈ, ਤਾਂ ਜੋ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਿਕ ਸਿਹਤ ਦੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਜ਼ਰਾਇਲ ਦੀ ਹਿਬਰੂ ਯੂਨੀਵਰਸਿਟੀ, ਯਰੂਸ਼ਲਮ ਦੇ ਖੋਜਕਰਤਾਵਾਂ ਦੇ ਅਧਿਐਨ ਦਾ ਨਤੀਜਾ ਮਾਲੇਕਿਊਲਰ ਸਾਇਕਾਇਟਰੀ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। 

ਅਧਿਐਨ ਲਈ ਖੋਜ ਟੀਮ ਨੇ ਜਨਮ ਦੇ ਸਮੇਂ 120 ਨਵਜੰਮਿਆਂ ਤੇ ਉਨ੍ਹਾਂ ਦੀਆਂ ਮਾਵਾਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਲ ਕੀਤਾ।

ਅਧਿਐਨ ਵਿਚ ਪਾਇਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਮਾਂ ਦੇ ਤਣਾਅ ਨਾਲ ਭਰੂਣ ਵਿਚ ਮਾਲੇਕਿਊਲਰ ਦੀਪ੍ਰੋਗਰਾਮ ਹੋ ਸਕਦਾ ਹੈ, ਖ਼ਾਸ ਤੌਰ ਉੱਤੇ ਕੌਲਿਨੇਰਜਿਕ ਪ੍ਰਣਾਲੀ ਦਾ, ਜੋ ਤਣਾਅ ਤੇ ਸੋਜ ਨੂੰ ਪ੍ਰਬੰਧਿਤ ਕਰਨ ਵਾਲਾ ਤੰਤ੍ਰਿਕਾ ਕੋਸ਼ਕਾਵਾਂ ਦਾ ਇੱਕ ਨੈੱਟਵਰਕ ਹੈ। ਖੋਜਕਰਤਾਵਾਂ ਦਾ ਧਿਆਨ ਸਮਾਲ ਆਰਐੱਏ ਅਣੂਆਂ ਉੱਤੇ ਸੀ, ਜਿਨ੍ਹਾਂ ਨੂੰ ਟੀਆਰਐੱਫ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਸ ਵਿਚੋਂ ਬਹੁਤ ਸਾਰੇ ਮਾਈਟੋਕਾਂਡਰੀਅਲ ਡੀਐੱਨਏ ਤੋਂ ਪੈਦਾ ਹੁੰਦੇ ਹਨ। ਇਹ ਮਾਲੇਕਿਊਲਰ ਤਣਾਅ ਲਈ ਜ਼ਿੰਮੇਵਾਰ ਸੈਲੂਲਰ ਫੰਕਸ਼ਨ ਨੂੰ ਨਿਯਮਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਜਾਂਚ ਟੀਮ ਨੇ ਕਿਹਾ ਕਿ ਬੱਚੇ ਦੁਆਰਾ ਪਹਿਲਾ ਸਾਹ ਲੈਣ ਤੋਂ ਪਹਿਲਾਂ ਉਸ ਦੀ ਮਾਂ ਵਲੋਂ ਮਹਿਸੂਸ ਕੀਤੇ ਤਣਾਅ ਨਾਲ ਉਸ ਨੇ ਕਿਵੇਂ ਨਜਿੱਠਿਆ, ਇਸ ਦਾ ਬੱਚੇ ਉੱਤੇ ਪ੍ਰਭਾਵ ਦੇਖਿਆ ਗਿਆ। ਇਹ ਖੋਜ ਬੱਚਿਆਂ ਦੇ ਤਣਾਅ ਨੂੰ ਰੋਕਣ ਤੇ ਬਾਅਦ ਵਿਚ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦਗਾਰ ਹੋ ਸਕਦੀ ਹੈ। 

(For more news apart from Maternal stress affects the fetal brain News In Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement