
ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਨੂੰ ਚਾਰ ਹਫ਼ਤਿਆਂ ਦੇ ਅੰਦਰ ਬਿਆਨ ਦਾਇਰ ਕਰਨ ਦਾ ਹੁਕਮ ਦਿਤਾ
Delhi News in Punjabi : ਦਿੱਲੀ ਹਾਈ ਕੋਰਟ ਨੇ ਬੱਚਿਆਂ ਦੇ ਮਸ਼ਹੂਰ ਰਸਾਲੇ ‘ਚੰਪਕ’ ਦੇ ਪ੍ਰਕਾਸ਼ਕਾਂ ਵਲੋਂ ਆਈ.ਪੀ.ਐਲ. ਦੇ ਏ.ਆਈ. ਨਾਲ ਚੱਲਣ ਵਾਲੇ ਰੋਬੋਟਿਕ ਕੁੱਤੇ ਨੂੰ ਲੈ ਕੇ ਦਾਇਰ ਟਰੇਡਮਾਰਕ ਉਲੰਘਣਾ ਪਟੀਸ਼ਨ ’ਤੇ ਬੀ.ਸੀ.ਸੀ.ਆਈ. ਤੋਂ ਜਵਾਬ ਮੰਗਿਆ ਹੈ। ਜਸਟਿਸ ਸੌਰਭ ਬੈਨਰਜੀ ਨੇ ਕਿਹਾ ਕਿ ਚੰਪਕ ਬ੍ਰਾਂਡ ਨਾਮ ਸਦੀਵੀ ਕਾਲ ਤੋਂ ਮੌਜੂਦ ਹੈ ਅਤੇ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਨੂੰ ਚਾਰ ਹਫ਼ਤਿਆਂ ਦੇ ਅੰਦਰ ਬਿਆਨ ਦਾਇਰ ਕਰਨ ਦਾ ਹੁਕਮ ਦਿਤਾ।
ਪ੍ਰਕਾਸ਼ਕਾਂ ਨੇ ਦਲੀਲ ਦਿਤੀ ਕਿ ਨਾਮ ਦੀ ਵਰਤੋਂ ਨਾਲ ਦਹਾਕਿਆਂ ਤੋਂ ਬਣੇ ਉਨ੍ਹਾਂ ਦੇ ਬ੍ਰਾਂਡ ਨੂੰ ਨੁਕਸਾਨ ਪਹੁੰਚਦਾ ਹੈ। ਅਦਾਲਤ ਨੇ ਅੰਤਰਿਮ ਹੁਕਮ ਜਾਰੀ ਨਹੀਂ ਕੀਤਾ ਪਰ ਕਾਨੂੰਨੀ ਵਿਵਾਦ ਜਾਰੀ ਰਹਿਣ ਕਾਰਨ ਅਗਲੀ ਸੁਣਵਾਈ 9 ਜੁਲਾਈ ਨੂੰ ਤੈਅ ਕੀਤੀ ਹੈ।
(For more news apart from Notice issued to BCCI on petition publisher popular children's magazine 'Champak' News in Punjabi, stay tuned to Rozana Spokesman)