
ਹੋਸਟਲ ਵਿਚ ਰਹਿਣ ਵਾਲੀਆਂ ਲੜਕੀਆਂ ਦੀ ਜਾਨ ਬਚ ਗਈ
ਨਵੀਂ ਦਿੱਲੀ : ਪੱਛਮੀ ਦਿੱਲੀ ਵਿਚ ਜਨਕਪੁਰੀ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਹਾਸਟਲ ਵਿਚ ਬੁੱਧਵਾਰ ਸਵੇਰੇ ਅੱਗ ਲੱਗ ਗਈ ਪਰ ਹੋਸਟਲ ਵਿਚ ਰਹਿਣ ਵਾਲੀਆਂ ਲੜਕੀਆਂ ਬਚ ਗਈਆਂ। ਹੋਸਟਲ ਦੇ ਮੁੱਖ ਅਧਿਕਾਰੀ ਅਤੁਲ ਗਰਗ ਨੇ ਦੱਸਿਆ ਕਿ ਛੇ ਲਡ਼ਕੀਆਂ ਨੂੰ ਧੂਏਂ ਦੇ ਕਾਰਨ ਦਮ ਘੁਟਣ ਨਾਲ ਹੋਈ ਮੁਸ਼ਕਿਲ ਦੇ ਕਾਰਨ ਨਜਦੀਕ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਪੁਲਿਸ ਨੇ ਦੱਸਿਆ ਕਿ ਹਾਲਾਂਕਿ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਹੋਸਟਲ ਦੇ ਬੇਸਮੈਂਟ ਵਿਚ ਇਕ ਇਲੈਕਟ੍ਰੋਨਿਕ ਪੈਨਲ ਵਿਚ ਅੱਗ ਲੱਗੀ ਸੀ ਅਤੇ ਅੱਗ ਉੱਤੇ ਸਵੇਰੇ ਤਿੰਨ ਵਜੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਅਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ ਤਿੰਨ ਵਜੇ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੂੰ ਘਟਨਾ ਸਥਾਨ ਤੇ ਭੇਜਿਆ।
ਜਨਕਪੁਰੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਤਿੰਨ ਵਜ ਕੇ 5 ਮਿੰਟ ਤੇ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਹਾਸਟਲ ਦੀਆਂ ਸਾਰੀਆਂ ਲੜਕੀਆਂ ਨੂੰ ਹਾਸਟਲ ਤੋਂ ਬਾਹਰ ਕੱਢਿਆ। ਪੁਲਿਸ ਡਿਪਟੀ ਕਮਿਸ਼ਨਰ ਮੋਨਿਕਾ ਭਰਦਵਾਜ ਨੇ ਦੱਸਿਆ ਕਿ ਜ਼ਿਆਦਾਤਰ ਕੁੜੀਆਂ ਸੌਂ ਰਹੀਆਂ ਸਨ। ਇਕ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਲੜਕੀ ਪਹਿਲੀ ਮੰਜ਼ਿਲ ਤੋਂ ਖਿੜਕੀ ਦੁਆਰਾ ਗਾਰਡ ਦੇ ਕਮਰੇ ਵਿਚ ਚਲੀ ਗਈ ਪਰ ਉਸਨੂੰ ਕੋਈ ਸੱਟ ਨਹੀਂ ਲੱਗੀ ਕਿਉਂਕਿ ਖਿੜਕੀ ਦੀ ਉਚਾਈ ਜ਼ਿਆਦਾ ਨਹੀਂ ਸੀ।