
ਸੰਸਦ 'ਚ ਕੰਮ ਕਰਨ ਵਾਲੇ ਰਾਜ ਸਭਾ ਸਕੱਤਰੇਤ ਦਾ ਇਕ ਅਧਿਕਾਰੀ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ।
ਨਵੀਂ ਦਿੱਲੀ, 29 ਮਈ: ਸੰਸਦ 'ਚ ਕੰਮ ਕਰਨ ਵਾਲੇ ਰਾਜ ਸਭਾ ਸਕੱਤਰੇਤ ਦਾ ਇਕ ਅਧਿਕਾਰੀ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਸੰਸਦ 'ਚ ਕੋਰੋਨਾ ਵਾਇਰਸ ਦਾ ਇਹ ਚੌਥਾ ਮਾਮਲਾ ਹੈ। ਚਾਰ 'ਚੋਂ ਤਿੰਨ ਵਿਅਕਤੀਆਂ ਨੂੰ ਤਿੰਨ ਮਈ ਨੂੰ ਸੰਸਦ ਦਾ ਕੰਮਕਾਜ ਮੁੜ ਸ਼ੁਰੂ ਹੋਣ ਮਗਰੋਂ ਇਹ ਬਿਮਾਰੀ ਹੋਈ ਅਤੇ ਉਹ ਕੰਮ 'ਤੇ ਆਏ ਸਨ। ਸੂਤਰਾਂ ਨੇ ਦਸਿਆ ਕਿ ਡਾਇਰੈਕਟਰ ਪੱਧਰ ਦਾ ਅਧਿਕਾਰੀ ਅਤੇ ਉਸ ਦੇ ਪ੍ਰਵਾਰਕ ਜੀਅ ਪੀੜਤ ਪਾਏ ਗਏ ਹਨ। ਅਧਿਕਾਰੀ 28 ਮਈ ਨੂੰ ਕੰਮ 'ਤੇ ਆਇਆ ਸੀ। ਸੂਤਰਾਂ ਨੇ ਕਿਹਾ ਕਿ ਸੰਸਦ ਭਵਨ ਦੀਆਂ ਦੋ ਮੰਜ਼ਿਲਾਂ ਸੀਲ ਕਰ ਦਿਤੀਆਂ ਗਈਆਂ ਹਨ। ਇਸ 'ਚ ਕੰਮ ਕਰਨ ਵਾਲੇ ਕਿਸੇ ਅਧਿਕਾਰੀ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦਾ ਦੂਜਾ ਮਾਮਲਾ ਹੈ। (ਪੀਅੀਆਈ)