
ਮਹਾਂਮਾਰੀ ਦੇ ਬਾਵਜੂਦ ਰਿਕਾਰਡ ਪੈਦਾਵਾਰ ਲਈ ਕੀਤੀ ਕਿਸਾਨਾਂ ਦੀ ਤਾਰੀਫ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਕੋਰੋਨਾ ਮਹਾਂਮਾਰੀ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਅਸੀਂ ਦੇਸ਼ ਰਹੇ ਹਾਂ ਕਿ ਕਿਸ ਤਰ੍ਹਾਂ ਦੇਸ਼ ਪੂਰੀ ਤਾਕਤ ਨਾਲ ਕੋਵਿਡ-19 ਖ਼ਿਲਾਫ਼ ਲੜ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ 100 ਸਾਲਾਂ ਵਿਚ ਇਹ ਸਭ ਤੋਂ ਵੱਡੀ ਮਹਾਂਮਾਰੀ ਹੈ ਅਤੇ ਇਸੇ ਮਹਾਂਮਾਰੀ ਦੌਰਾਨ ਭਾਰਤ ਨੂੰ ਕਈਂ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ।
PM Modi
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਰਿਕਾਰਡ ਪੈਦਾਵਾਰ ਕੀਤੀ ਹੈ। ਪੀਐਮ ਮੋਦੀ ਨੇ ਉਹਨਾਂ ਲੋਕਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤਾ, ਜਿਨ੍ਹਾਂ ਨੇ ਅਪਣੇ ਕਰੀਬੀਆਂ ਨੂੰ ਖੋਇਆ ਹੈ। ਉਹਨਾਂ ਕਿਹਾ ਕਿ ਅਸੀਂ ਇਸ ਘੜੀ ਵਿਚ ਉਹਨਾਂ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਜਿਨ੍ਹਾਂ ਨੇ ਇਸ ਮਹਾਂਮਾਰੀ ਦਾ ਨੁਕਸਾਨ ਝੇਲਿਆ ਹੈ।
Coronavirus
ਉਹਨਾਂ ਕਿਹਾ ਕਿ ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਭਾਰਤ ਦਾ ਜਿੱਤਣ ਦਾ ਸੰਕਲਪ ਹਮੇਸ਼ਾਂ ਵੱਡਾ ਰਿਹਾ ਹੈ। ਦੇਸ਼ ਦੀ ਸਮੂਹਿਕ ਤਾਕਤ ਅਤੇ ਸਾਡੀ ਸੇਵਾ ਨੇ ਦੇਸ਼ ਨੂੰ ਹਰ ਤੂਫਾਨ ਤੋਂ ਬਾਹਰ ਕੱਢਿਆ ਹੈ। ਉਹਨਾਂ ਕਿਹਾ ਕਿ ਕੋਰੋਨਾ ਖਿਲਾਫ਼ ਲੜਾਈ ਵਿਚ ਜਲ, ਥਲ ਅਤੇ ਹਵਾਈ ਫੌਜ ਦੇ ਸਾਰੇ ਜਵਾਨ ਜੁਟੇ ਹੋਏ ਹਨ। ਪੂਰੇ ਦੇਸ਼ ਨੂੰ ਉਹਨਾਂ ਉੱਤੇ ਮਾਣ ਹੈ।
PM modi
ਪੀਐਮ ਨੇ ਕਿਹਾ ਕਿ ਦੂਜੀ ਲਹਿਰ ਵਿਚ ਆਕਸੀਜਨ ਦੀ ਮੰਗ ਅਚਾਨਕ ਵਧ ਗਈ। ਕਾਫੀ ਪਲਾਂਟ ਪੂਰਬੀ ਹਿੱਸਿਆਂ ਵਿਚ ਹਨ., ਜਿੱਥੋਂ ਇਸ ਨੂੰ ਪਹੁੰਚਾਉਣ ਵਿਚ ਮੁਸ਼ਕਿਲ ਆਈ ਹੈ। ਸਾਡੇ ਟੈਂਕਰ ਅਤੇ ਟਰੇਨ ਡਰਾਇਵਰਾਂ ਨੇ ਅੱਗੇ ਆ ਕੇ ਦੇਸ਼ ਲਈ ਅਪਣਾ ਫਰਜ਼ ਨਿਭਾਇਆ ਹੈ।
Oxygen
ਉਹਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਤਬਾਹੀਆਂ ਵਿਚ ਵੱਧ ਤੋਂ ਵੱਧ ਜਾਨਾਂ ਬਚਾਉਣ ਦੇ ਯੋਗ ਹੋ ਗਏ ਹਾਂ। ਸਬਰ, ਹੌਂਸਲੇ ਅਤੇ ਅਨੁਸ਼ਾਸਨ ਨਾਲ ਆਫ਼ਤ ਪ੍ਰਭਾਵਿਤ ਰਾਜਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਕੰਮ ਕੀਤਾ, ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ। ਪੀਐਮ ਨੇ ਕਿਹਾ ਕਿ ਦੇਸ਼ ਕੋਰੋਨਾ, ਭੁਚਾਲ ਤੇ ਤੂਫ਼ਾਨ ਨਾਲ ਮਜ਼ਬੂਤੀ ਨਾਲ ਲੜ ਰਿਹਾ ਹੈ।