ਖ਼ਬਰਾਂ |

ਤਾਜ਼ਾ |

ਭਲਕੇ ਪੰਜਾਬ ਕੈਬਨਿਟ ’ਚ ਹੋਵੇਗਾ ਵਿਸਥਾਰ, ਇੱਕ ਮੰਤਰੀ ਦੀ ਹੋਵੇਗੀ ਛੁੱਟੀ! 
Published : May 30, 2023, 8:51 pm IST
Updated : May 30, 2023, 8:51 pm IST
SHARE ARTICLE
File Photo
File Photo

2 ਨਵੇਂ ਚਿਹਰੇ ਮੰਤਰੀ ਮੰਡਲ ਵਿਚ ਹੋਣਗੇ ਸ਼ਾਮਲ!

ਚੰਡੀਗੜ੍ਹ - ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋ ਨਵੇਂ ਮੰਤਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ ਜਦੋਂ ਕਿ ਇਕ ਮੰਤਰੀ ਤੋਂ ਅਹੁਦਾ ਵਾਪਸ ਲੈਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਕੱਲ੍ਹ ਇਕ ਕੈਬਨਿਟ ਮੰਤਰੀ ਦੀ ਛੁੱਟੀ ਹੋਵੇਗੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਹੁੰ ਚੁੱਕ ਸਮਾਗਮ ਲਈ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਹੜੇ 2 ਮੰਤਰੀ ਸਹੁੰ ਚੁੱਕਣਗੇ ਤੇ ਕਿਹੜੇ ਕੈਬਨਿਟ ਮੰਤਰੀ ਦੀ ਛੁੱਟੀ ਹੋਵੇਗੀ।

ਖ਼ਬਰ ਇਹ ਵੀ ਆਈ ਹੈ ਕਿ ਨੁਮਾਇੰਦਗੀ ਲੁਧਿਆਣਾ ਨੂੰ ਦਿੱਤੀ ਜਾਵੇਗੀ ਤੇ ਜਲੰਧਰ ਤੇ ਅੰਮ੍ਰਿਤਸਰ ਤੋਂ ਇਕ ਮੰਤਰੀ ਚੁਣਿਆ ਜਾਵੇਗਾ। ਦੇਖਿਆ ਜਾਵੇ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਭਲਕੇ ਬੁੱਧਵਾਰ ਨੂੰ ਚੰਡੀਗੜ੍ਹ ਆ ਰਹੇ ਹਨ। ਸਹੁੰ ਚੁੱਕ ਸਮਾਗਮ ਬਾਅਦ ਦੁਪਹਿਰ ਹੋ ਸਕਦਾ ਹੈ। 


 

SHARE ARTICLE

ਏਜੰਸੀ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement