lok Sabha Elections 2024: 7ਵੇਂ ਪੜਾਅ ’ਚ ਸਿਰਫ਼ 95 ਮਹਿਲਾ ਉਮੀਦਵਾਰ, 190 ਹਨ ਦਾਗੀ : ਏਡੀਆਰ ਰਿਪੋਰਟ
Published : May 30, 2024, 4:20 pm IST
Updated : May 30, 2024, 4:20 pm IST
SHARE ARTICLE
File Photo
File Photo

7ਵੇਂ ਪੜਾਅ ’ਚ ਸਭ ਤੋਂ ਅਮੀਰ ਉਮੀਦਵਾਰ ਹਰਸਿਮਰਤ ਕੌਰ ਬਾਦਲ 

Lok Sabha Elections 2024: ਨਵੀਂ ਦਿੱਲੀ  : ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮ (ਏ.ਡੀ.ਆਰ.) ਦੀ ਤਾਜ਼ਾ ਰਿਪੋਰਟ ਵਿਚ ਹੈਰਾਨ ਕਰਨ ਵਾਲੇ ਪ੍ਰਗਟਾਵੇ ਹੋਏ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿਚ ਚੋਣ ਲੜ ਰਹੇ 904 ਉਮੀਦਵਾਰਾਂ ਵਿਚੋਂ ਸਿਰਫ਼ 11 ਫ਼ੀ ਸਦੀ ਔਰਤਾਂ ਹਨ। ਜਦੋਂ ਕਿ 22 ਫ਼ੀ ਸਦੀ ਉਮੀਦਵਾਰਾਂ ਨੇ ਅਪਣੇ ਵਿਰੁਧ ਅਪਰਾਧਿਕ ਮਾਮਲੇ ਦਰਜ ਕੀਤੇ ਹਨ, ਜਦਕਿ 33 ਫ਼ੀ ਸਦੀ ਉਮੀਦਵਾਰ ‘ਕਰੋੜਪਤੀ’ ਹਨ।

ਏਡੀਆਰ ਨੇ ਨੈਸ਼ਨਲ ਇਲੈਕਸ਼ਨ ਵਾਚ ਦੇ ਨਾਲ ਮਿਲ ਕੇ ਇਹ ਪ੍ਰਗਟਾਵਾ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਵਿਚ ਲੜ ਰਹੇ 904 ਉਮੀਦਵਾਰਾਂ ਦੇ ਸਵੈ-ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕੀਤਾ ਹੈ। ਏਡੀਆਰ ਦੀ ਰਿਪੋਰਟ ਮੁਤਾਬਕ ਕੁੱਲ 190 ਯਾਨੀ 22 ਫ਼ੀ ਸਦੀ ਉਮੀਦਵਾਰਾਂ ਨੇ ਹਲਫ਼ਨਾਮੇ ਵਿਚ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਰੁਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਉਮੀਦਵਾਰਾਂ ਵਿਰੁਧ ਕਤਲ ਨਾਲ ਸਬੰਧਤ ਕੇਸ ਦਰਜ ਹਨ। 27 ’ਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਹਨ। ਇਸੇ ਤਰ੍ਹਾਂ 13 ਉਮੀਦਵਾਰਾਂ ’ਤੇ ਔਰਤਾਂ ਵਿਰੁਧ ਅਪਰਾਧਾਂ ਨਾਲ ਸਬੰਧਤ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 13 ਵਿਚੋਂ 2 ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ 25 ਨਫ਼ਰਤ ਭਰੇ ਭਾਸ਼ਣ ਨਾਲ ਸਬੰਧਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮਾਜਵਾਦੀ ਪਾਰਟੀ ਦੇ 9 ਵਿਚੋਂ 6 (67%) ਉਮੀਦਵਾਰਾਂ ਨੇ ਅਪਣੇ ਵਿਰੁਧ ਗੰਭੀਰ ਅਪਰਾਧਿਕ ਮਾਮਲੇ ਦਰਜ ਕਰਾਏ ਹਨ। ਜਦੋਂ ਕਿ 8 ਵਿਚੋਂ 4 (50%) ਸੀਪੀਆਈ (ਐਮ) ਦੇ ਹਨ। 51 ਵਿਚੋਂ 18 (35%) ਭਾਜਪਾ ਦੇ ਹਨ। 9 ਵਿਚੋਂ 3 (33%)  ਤੋਂ ਹਨ। 6 ਵਿਚੋਂ 2 (33%) ਬੀਜੇਡੀ ਤੋਂ ਹਨ। 13 ਵਿਚੋਂ 4 (31%) ਅਕਾਲੀ ਦਲ ਦੇ ਹਨ।

31 ਵਿਚੋਂ 7 (23%) ਕਾਂਗਰਸ ਪਾਰਟੀ ਦੇ ਹਨ। 56 ਵਿਚੋਂ 10 (18%) ਬਸਪਾ ਦੇ ਹਨ। ਇਸੇ ਤਰ੍ਹਾਂ, 7 ਵਿਚੋਂ 1 (14%) ਸੀਪੀਆਈ ਉਮੀਦਵਾਰਾਂ ਨੇ ਅਪਣੇ ਵਿਰੁਧ ਗੰਭੀਰ ਅਪਰਾਧਿਕ ਕੇਸ ਐਲਾਨ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਵਿਚ ਉਮੀਦਵਾਰਾਂ ਦੀ ਚੋਣ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਕੋਈ ਅਸਰ ਨਹੀਂ ਪਿਆ ਹੈ ਕਿਉਂਕਿ ਉਨ੍ਹਾਂ ਨੇ ਅਪਰਾਧਿਕ ਕੇਸਾਂ ਵਾਲੇ ਲਗਭਗ 22% ਉਮੀਦਵਾਰਾਂ ਨੂੰ ਟਿਕਟ ਦੇਣ ਦੀ ਅਪਣੀ ਪੁਰਾਣੀ ਰਵਾਇਤ ਦਾ ਪਾਲਣ ਕੀਤਾ ਹੈ।

ਉਮੀਦਵਾਰਾਂ ਦੀ ਵਿੱਤੀ ਸਥਿਤੀ ਬਾਰੇ, ਰਿਪੋਰਟ ਵਿਚ ਕਿਹਾ ਗਿਆ ਹੈ ਕਿ 904 ਉਮੀਦਵਾਰਾਂ ਵਿਚੋਂ, 299 (33%) ਕਰੋੜਪਤੀ ਹਨ। ਇਨ੍ਹਾਂ ਵਿਚੋਂ 111 ਦੀ ਕੁੱਲ ਜਾਇਦਾਦ 5 ਕਰੋੜ ਰੁਪਏ ਤੋਂ ਵੱਧ ਹੈ। 84 ਦੀ ਜਾਇਦਾਦ 2 ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੈ। 224 ਉਮੀਦਵਾਰਾਂ ਕੋਲ 50 ਲੱਖ ਤੋਂ 2 ਕਰੋੜ ਰੁਪਏ ਦੀ ਜਾਇਦਾਦ ਹੈ। ਕੁੱਲ 257 ਦੀ ਜਾਇਦਾਦ 10-50 ਲੱਖ ਰੁਪਏ ਦੇ ਵਿਚਕਾਰ ਹੈ ਅਤੇ 228 ਦੀ ਜਾਇਦਾਦ 10 ਲੱਖ ਰੁਪਏ ਤੋਂ ਘੱਟ ਹੈ।

ਚੋਣ ਮੈਦਾਨ ਵਿਚ ਸਭ ਤੋਂ ਅਮੀਰ ਉਮੀਦਵਾਰ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ। ਉਹ ਪੰਜਾਬ ਦੇ ਬਠਿੰਡਾ ਤੋਂ ਚੋਣ ਲੜ ਰਹੀ ਹੈ। ਉਨ੍ਹਾਂ ਦੀ ਜਾਇਦਾਦ 198 ਕਰੋੜ ਰੁਪਏ ਤੋਂ ਵੱਧ ਹੈ। ਇਸ ਤੋਂ ਬਾਅਦ ਉੜੀਸਾ ਤੋਂ ਬੈਜਯੰਤ ਪਾਂਡਾ ਅਤੇ ਚੰਡੀਗੜ੍ਹ ਤੋਂ ਸੰਜੇ ਟੰਡਨ ਹਨ। ਦੋਵੇਂ ਭਾਜਪਾ ਦੇ ਹਨ। ਉਨ੍ਹਾਂ ਦੀ ਜਾਇਦਾਦ ਕ੍ਰਮਵਾਰ 148 ਕਰੋੜ ਰੁਪਏ ਅਤੇ 111 ਕਰੋੜ ਰੁਪਏ ਤੋਂ ਉੱਪਰ ਹੈ। ਇਸ ਪੜਾਅ ਵਿਚ ਚੋਣ ਲੜ ਰਹੇ ਪ੍ਰਤੀ ਉਮੀਦਵਾਰ ਦੀ ਔਸਤ ਜਾਇਦਾਦ 3.27 ਕਰੋੜ ਰੁਪਏ ਹੈ।

ਵੱਡੀਆਂ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 13 ਉਮੀਦਵਾਰਾਂ ਦੀ ਪ੍ਰਤੀ ਉਮੀਦਵਾਰ ਔਸਤ ਜਾਇਦਾਦ 25.68 ਕਰੋੜ ਰੁਪਏ ਹੈ। ਭਾਜਪਾ ਦੇ 51 ਉਮੀਦਵਾਰਾਂ ਦੀ ਔਸਤ ਜਾਇਦਾਦ 18.86 ਕਰੋੜ ਰੁਪਏ ਹੈ। ਸਪਾ ਦੇ 9 ਉਮੀਦਵਾਰਾਂ ਦੀ ਔਸਤ ਜਾਇਦਾਦ 14.23 ਕਰੋੜ ਰੁਪਏ ਹੈ। ਕਾਂਗਰਸ ਦੇ 31 ਉਮੀਦਵਾਰਾਂ ਦੀ ਔਸਤ ਜਾਇਦਾਦ 12.59 ਕਰੋੜ ਰੁਪਏ ਹੈ। ‘ਆਪ’ ਦੇ 13 ਉਮੀਦਵਾਰਾਂ ਦੀ ਔਸਤ ਜਾਇਦਾਦ 7.62 ਕਰੋੜ ਰੁਪਏ ਹੈ। ਬੀਜੇਡੀ ਦੇ 6 ਉਮੀਦਵਾਰਾਂ ਦੀ ਔਸਤ ਜਾਇਦਾਦ 6.61 ਕਰੋੜ ਰੁਪਏ ਹੈ। ਬਸਪਾ ਦੇ 56 ਉਮੀਦਵਾਰਾਂ ਦੀ ਔਸਤ ਜਾਇਦਾਦ 2.26 ਕਰੋੜ ਰੁਪਏ ਹੈ। ਸੀਪੀਆਈ (ਐਮ) ਦੇ 8 ਉਮੀਦਵਾਰਾਂ ਦੀ ਔਸਤ ਜਾਇਦਾਦ 1.18 ਕਰੋੜ ਰੁਪਏ ਹੈ। ਇਸੇ ਤਰ੍ਹਾਂ 7 ਸੀਪੀਆਈ ਉਮੀਦਵਾਰਾਂ ਦੀ ਔਸਤ ਜਾਇਦਾਦ 75.04 ਲੱਖ ਰੁਪਏ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement