
ਰਾਜਧਾਨੀ ਵਿਚ ਹੀਟਸਟ੍ਰੋਕ ਕਾਰਨ ਪਹਿਲੀ ਮੌਤ
Monsoon Updates: ਨਵੀਂ ਦਿੱਲੀ - ਵੀਰਵਾਰ (30 ਮਈ) ਨੂੰ ਦੇਸ਼ ਦੇ 7 ਸੂਬਿਆਂ 'ਚ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਦੇ ਕੁਝ ਹਿੱਸੇ, ਬਿਹਾਰ, ਝਾਰਖੰਡ, ਓਡੀਸ਼ਾ ਸ਼ਾਮਲ ਹਨ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਉੱਤਰ-ਪੱਛਮੀ ਸੂਬਿਆਂ ਵਿਚ ਗਰਮੀ ਦੇ ਵਿਚਕਾਰ ਰਾਹਤ ਦੀ ਖ਼ਬਰ ਮਿਲੀ ਹੈ। ਮਾਨਸੂਨ ਕੇਰਲ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਾਨਸੂਨ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਨੀਪੁਰ ਅਤੇ ਅਸਾਮ 'ਚ ਵੀ ਦਾਖਲ ਹੋ ਗਿਆ ਹੈ। ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚ ਜਾਵੇਗਾ। ਇਸ ਵਾਰ ਮਾਨਸੂਨ ਭਵਿੱਖਬਾਣੀ ਤੋਂ ਇਕ ਦਿਨ ਪਹਿਲਾਂ ਆ ਗਿਆ ਹੈ। ਆਈਐਮਡੀ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ 31 ਮਈ ਤੱਕ ਕੇਰਲ ਪਹੁੰਚ ਜਾਵੇਗਾ। ਮਾਨਸੂਨ ਦੇ ਜਲਦੀ ਆਉਣ ਦਾ ਕਾਰਨ ਰੇਮਲ ਚੱਕਰਵਾਤ ਦੱਸਿਆ ਜਾ ਰਿਹਾ ਹੈ, ਜੋ 26 ਮਈ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚ ਆਇਆ ਸੀ।
ਇਸ ਤੋਂ ਪਹਿਲਾਂ 30 ਮਈ, 2017 ਨੂੰ ਚੱਕਰਵਾਤ ਮੋਰਾ ਕਾਰਨ ਮਾਨਸੂਨ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਸੀ। ਸਾਲ 2023 'ਚ ਮਾਨਸੂਨ 7 ਦਿਨਾਂ ਦੀ ਦੇਰੀ ਤੋਂ ਬਾਅਦ 8 ਜੂਨ ਨੂੰ ਕੇਰਲ 'ਚ ਦਾਖਲ ਹੋਇਆ ਸੀ। ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ ਅਤੇ 5 ਜੂਨ ਤੱਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਲੈਂਦਾ ਹੈ।