Odisha : ਪੁਰੀ 'ਚ ਜਗਨਨਾਥ ਚੰਦਨ ਯਾਤਰਾ ਦੌਰਾਨ ਪਟਾਕੇ 'ਚ ਧਮਾਕਾ, 20 ਵਿਅਕਤੀ ਝੁਲਸੇ

By : BALJINDERK

Published : May 30, 2024, 11:45 am IST
Updated : May 30, 2024, 11:45 am IST
SHARE ARTICLE
puri Jagannath Chandan Yatra Firecrackers explosion
puri Jagannath Chandan Yatra Firecrackers explosion

Odisha : ਸੀਐੱਮ ਪਟਨਾਇਕ ਨੇ ਕਿਹਾ ਇਲਾਜ ਦਾ ਖਰਚਾ ਸਰਕਾਰ ਕਰੇਗੀ 

Odisha : ਓੜੀਸ਼ਾ ਦੇ ਜਗਨਨਾਥ ਪੁਰੀ 'ਚ ਚੰਦਨ ਯਾਤਰਾ ਦੌਰਾਨ ਪਟਾਕੇ ਫਟਣ ਕਾਰਨ 20 ਤੋਂ ਵੱਧ ਸ਼ਰਧਾਲੂਆਂ ਦੇ ਝੁਲਸ ਜਾਣ ਦੀ ਖ਼ਬਰ ਹੈ। ਇਹ ਹਾਦਸਾ ਨਰਿੰਦਰ ਤਾਲਾਬ 'ਚ ਤ੍ਰਿਦੇਵ ਦੇ 'ਚਪਾ ਖੇਲਾ' ਦੌਰਾਨ ਵਾਪਰਿਆ। ਝੁਲਸੇ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ੁਰੂ ’ਚ ਮਰੀਜ਼ਾਂ ਨੂੰ ਬਾਹਰੀ ਵਿਭਾਗ ਵਿਚ ਲਿਜਾਇਆ ਗਿਆ ਅਤੇ ਬਾਅਦ ’ਚ ਸਰਜਰੀ ਵਾਰਡ ’ਚ ਸ਼ਿਫਟ ਕੀਤਾ ਗਿਆ। ਹਸਪਤਾਲ ’ਚ ਬਰਨ ਯੂਨਿਟ ਦੀ ਘਾਟ ਹੈ। ਚੰਦਨ ਯਾਤਰਾ ਦੌਰਾਨ ਛੱਪੜ ਦੇ ਦੇਵੀ ਘਾਟ ਕੰਢੇ ਪਟਾਕੇ ਚਲਾਉਣ ਦਾ ਵੀ ਪ੍ਰਬੰਧ ਸੀ। ਪਟਾਕਿਆਂ ਦੀ ਚੰਗਿਆੜੀ ਪਵਿੱਤਰ ਤਲਾਬ 'ਚ ਜਲ ਖੇਡਾਂ ਦੇਖਣ ਲਈ ਇਕੱਠੇ ਹੋਏ ਸ਼ਰਧਾਲੂਆਂ 'ਤੇ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਿਪੋਰਟਾਂ 'ਚ ਗਵਾਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਰੀਬ 6 ਲੋਕਾਂ ਦੀ ਹਾਲਤ ਨਾਜ਼ੁਕ ਹੈ। ਇਕ ਬੱਚੇ ਦਾ ਹੱਥ ਬੁਰੀ ਤਰ੍ਹਾਂ ਸੜ ਗਿਆ।

ਇਹ ਵੀ ਪੜੋ:Sanjay Singh News : ਅਮਿਤ ਸ਼ਾਹ ਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ- ਸੰਜੇ ਸਿੰਘ 

ਇਸ ਮੌਕੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, ਪੁਰੀ ਨਰਿੰਦਰ ਤਾਲਾਬ ਨੇੜੇ ਹਾਦਸੇ ਬਾਰੇ ਸੁਣ ਕੇ ਦੁਖੀ ਹਾਂ। ਮੁੱਖ ਸਕੱਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਇਲਾਜ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਖ਼ਮੀਆਂ ਦਾ ਸਾਰਾ ਮੈਡੀਕਲ ਖਰਚਾ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਚੁੱਕਿਆ ਜਾਵੇਗਾ। ਮੈਂ ਸਾਰਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਇਹ ਵੀ ਪੜੋ:Delhi News : ਸਿਹਤ ਮੰਤਰੀ ਸੌਰਭ ਭਾਰਦਵਾਜ ਦੇ OSD ਡਾਕਟਰ RN ਦਾਸ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਇਸ ਸਬੰਧੀ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਘਾਟ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਟਕ ਅਤੇ ਭੁਵਨੇਸ਼ਵਰ ਦੇ ਕੁਝ ਹਸਪਤਾਲਾਂ ’ਚ ਰੈਫ਼ਰ ਕਰ ਦਿੱਤਾ ਹੈ। 18 ਤੋਂ ਵੱਧ ਗੰਭੀਰ ਮਰੀਜ਼ਾਂ ਨੂੰ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਭੇਜਿਆ ਗਿਆ ਹੈ।

ਇਹ ਵੀ ਪੜੋ:Sidhu Moosewala news : ਸਿੱਧੂ ਦੀ ਥਾਰ ਨੂੰ ਦੇਖ ਭਾਵੁਕ ਹੁੰਦੇ ਨੇ ਫੈਨ ਤੇ ਪਰਵਾਰਿਕ ਮੈਂਬਰ

ਇਸ ਮੌਕੇ ਪੁਰੀ ਦੇ ਐਸਪੀ ਅਤੇ ਕਲੈਕਟਰ ਨੇ ਹਸਪਤਾਲ ਦਾ ਦੌਰਾ ਕੀਤਾ। ਪੁਰੀ ਦੇ ਐਸਪੀ ਪਿਨਾਕ ਮਿਸ਼ਰਾ ਨੇ ਕਿਹਾ, ਸਾਡੀ ਤਰਜੀਹ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ। ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਇਲਾਜ ਲਈ ਐਸਸੀਬੀ ਦੇ ਬਰਨ ਯੂਨਿਟ ਨਾਲ ਸੰਪਰਕ ਕੀਤਾ ਗਿਆ ਹੈ।

ਇਹ ਵੀ ਪੜੋ:Arvind Kejriwal : ਅਰਵਿੰਦ ਕੇਜਰੀਵਾਲ ਨੇ ਜਲੰਧਰ’ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ

ਘਟਨਾ ਦੀ ਸੂਚਨਾ ਮਿਲਦੇ ਹੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕੀਤਾ, ਪੁਰੀ ਜਗਨਨਾਥ ਚੰਦਨ ਯਾਤਰਾ ਦੌਰਾਨ ਨਰੇਂਦਰ ਪੁਸ਼ਕਾਰਿਣੀ ਦੇਵੀਘਾਟ 'ਤੇ ਹੋਏ ਮੰਦਭਾਗੇ ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸੁਣ ਕੇ ਦੁਖੀ ਹਾਂ। ਮੇਰੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਲੋਕ ਇਲਾਜ ਅਧੀਨ ਹਨ ਜਲਦੀ ਠੀਕ ਹੋ ਕੇ ਘਰ ਵਾਪਸ ਆ ਜਾਣ।

(For more news apart from odisha puri Jagannath Chandan Yatra Firecrackers explosion several 20 injured News in Punjabi, stay tuned to Rozana Spokesman)

Location: India, Odisha, Puri

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement