ਫ਼ੌਜੀਆਂ ਲਈ ਪ੍ਰਯੋਗ ਹੁੰਦੀ ਸੜਕ ਨੂੰ ਤੁਰਤ ਸਾਫ਼ ਕਰੋ : ਦਿੱਲੀ ਹਾਈ ਕੋਰਟ
Published : May 30, 2025, 10:39 pm IST
Updated : May 30, 2025, 10:39 pm IST
SHARE ARTICLE
Immediately clear the road used by soldiers: Delhi High Court
Immediately clear the road used by soldiers: Delhi High Court

ਰਾਜਪੂਤਾਨਾ ਰਾਈਫਲਜ਼ ਦੇ 3,000 ਤੋਂ ਵੱਧ ਜਵਾਨਾਂ ਵਲੋਂ ਵਰਤੀ ਜਾਂਦੀ ਪੁਲੀ ਅਤੇ ਰਸਤੇ ਨੂੰ ਤੁਰਤ ਸਾਫ਼ ਕਰਨ।

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸ਼ੁਕਰਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਿੱਲੀ ਛਾਉਣੀ ਖੇਤਰ ’ਚ ਪਰੇਡ ਗਰਾਊਂਡ ਜਾਣ ਲਈ ਰਾਜਪੂਤਾਨਾ ਰਾਈਫਲਜ਼ ਦੇ 3,000 ਤੋਂ ਵੱਧ ਜਵਾਨਾਂ ਵਲੋਂ ਵਰਤੀ ਜਾਂਦੀ ਪੁਲੀ ਅਤੇ ਰਸਤੇ ਨੂੰ ਤੁਰਤ ਸਾਫ਼ ਕਰਨ।

ਸੁਪਰਡੈਂਟ ਇੰਜੀਨੀਅਰ ਅਤੇ ਲੋਕ ਨਿਰਮਾਣ ਵਿਭਾਗ ਦੇ ਵਕੀਲ ਨੇ ਹਾਈ ਕੋਰਟ ਨੂੰ ਦਸਿਆ ਕਿ ਕਰਾਸਿੰਗ ਲਈ ਫੁੱਟ ਓਵਰ ਬ੍ਰਿਜ (ਐਫ.ਓ.ਬੀ.) ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਲੈ ਲਈ ਗਈ ਹੈ।

ਜਸਟਿਸ ਪ੍ਰਤਿਭਾ ਐਮ. ਸਿੰਘ ਅਤੇ ਜਸਟਿਸ ਮਨਮੀਤ ਪੀ.ਐਸ. ਅਰੋੜਾ ਦੇ ਬੈਂਚ ਨੇ ਕਿਹਾ ਕਿ ਐਫ.ਓ.ਬੀ. ਦਾ ਕੰਮ ਅਪਣੀ ਰਫਤਾਰ ਨਾਲ ਕੀਤਾ ਜਾਣਾ ਚਾਹੀਦਾ ਹੈ ਪਰ ਲੋਕ ਨਿਰਮਾਣ ਵਿਭਾਗ ਨੂੰ ਤੁਰਤ ਖੇਤਰ ਦੀ ਸਫਾਈ ਕਰਨੀ ਚਾਹੀਦੀ ਹੈ, ਮਲਬਾ ਅਤੇ ਚਿੱਕੜ ਹਟਾਉਣਾ ਚਾਹੀਦਾ ਹੈ, ਕੰਧਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਉਥੇ ਬਲਾਕ ਟਾਈਲਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਫ਼ੌਜੀ ਸਹੀ ਢੰਗ ਨਾਲ ਚੱਲ ਸਕਣ।

ਅਦਾਲਤ ਨੇ ਰਾਜਪੂਤਾਨਾ ਰਾਈਫਲਜ਼ ਦੇ ਜਵਾਨਾਂ ਲਈ ਪੁਲੀ ਅਤੇ ਪੈਦਲ ਚੱਲਣ ਵਾਲੇ ਰਸਤੇ ਦੀਆਂ ਤਸਵੀਰਾਂ ਨੂੰ ਵੇਖਿਆ। ਅਦਾਲਤ ਨੇ ਕਿਹਾ ਕਿ ਇਲਾਕੇ ਦੀ ਸਫਾਈ ਤੁਰਤ ਕੀਤੀ ਜਾਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਨੂੰ ਸਥਿਤੀ ਰੀਪੋਰਟ ਦੇ ਨਾਲ 18 ਜੂਨ ਨੂੰ ਤਸਵੀਰਾਂ ਪੇਸ਼ ਕਰਨ ਲਈ ਕਿਹਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement