ਜੀ.ਸੀ. ਚਤੁਰਵੇਦੀ ਬਣੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਚੇਅਰਮੈਨ
Published : Jun 30, 2018, 11:34 am IST
Updated : Jun 30, 2018, 11:34 am IST
SHARE ARTICLE
GC Chaturvedi
GC Chaturvedi

ਪ੍ਰਾਈਵੇਟ ਸੈਕਟਰ ਦੀ ਦਿੱਗਜ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਗਿਰਿਸ਼ ਚੰਦਰ ਚਤੁਰਵੇਦੀ ਨੂੰ ਚੇਅਰਮੈਨ ਦੇ ਤੌਰ 'ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ...

ਨਵੀਂ ਦਿੱਲੀ,  ਪ੍ਰਾਈਵੇਟ ਸੈਕਟਰ ਦੀ ਦਿੱਗਜ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਗਿਰਿਸ਼ ਚੰਦਰ ਚਤੁਰਵੇਦੀ ਨੂੰ ਚੇਅਰਮੈਨ ਦੇ ਤੌਰ 'ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਹ ਪਹਿਲੀ ਜੁਲਾਈ ਤੋਂ ਇਹ ਅਹੁਦਾ ਸੰਭਾਲਣਗੇ। ਫਿਲਹਾਲ ਉਹ ਪਾਰਟ ਟਾਈਮ ਚੇਅਰਮੈਨ ਹੋਣਗੇ। ਸ਼ੁੱਕਰਵਾਰ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਬੋਰਡ ਦੀ ਬੈਠਕ 'ਚ ਗਿਰਿਸ਼ ਚੰਦਰ ਚਤੁਰਵੇਦੀ ਨੂੰ ਪਾਰਟ ਟਾਈਮ ਚੇਅਰਮੈਨ ਬਣਾਉਣ ਦਾ ਫੈਸਲਾ ਕੀਤਾ ਗਿਆ।

ਮੌਜੂਦਾ ਸਮੇਂ ਐੱਮ. ਕੇ. ਸ਼ਰਮਾ ਆਈ. ਸੀ. ਆਈ. ਸੀ. ਆਈ. ਬੈਂਕ ਦੇ ਚੇਅਰਮੈਨ ਹਨ। ਐੱਮ. ਕੇ. ਸ਼ਰਮਾ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਜੀ. ਐੱਸ. ਚਤੁਰਵੇਦੀ 1977 ਬੈਚ ਦੇ ਯੂ. ਪੀ. ਕੈਡਰ ਆਈ. ਏ. ਐੱਸ. ਅਧਿਕਾਰੀ ਰਹਿ ਚੁੱਕੇ ਹਨ ਅਤੇ ਜਨਵਰੀ 2013 'ਚ ਤੇਲ ਸਕੱਤਰ ਦੇ ਤੌਰ 'ਤੇ ਸੇਵਾਮੁਕਤ ਹੋਏ ਸਨ। ਹੁਣ ਬੈਂਕ ਚਤੁਰਵੇਦੀ ਦਾ ਨਾਮ ਮਨਜ਼ੂਰੀ ਵਾਸਤੇ ਭਾਰਤੀ ਰਿਜ਼ਰਵ ਬੈਂਕ ਨੂੰ ਭੇਜੇਗਾ।

ਜ਼ਿਕਰਯੋਗ ਹੈ ਕਿ ਵੀਡੀਓਕਾਨ ਮਾਮਲੇ 'ਚ ਅੰਦਰੂਨੀ ਜਾਂਚ ਪੂਰੀ ਹੋਣ ਤਕ ਚੰਦਾ ਕੋਚਰ ਨੂੰ ਛੁੱਟੀ 'ਤੇ ਭੇਜਣ ਦੇ ਬਾਅਦ ਆਈ. ਸੀ. ਆਈ. ਸੀ. ਆਈ. ਬੈਂਕ ਨੇ ਹਾਲ ਹੀ 'ਚ ਸੰਦੀਪ ਬਖਸ਼ੀ ਨੂੰ ਬੈਂਕ ਦੇ ਪੂਰਨ ਨਿਰਦੇਸ਼ਕ ਅਤੇ ਮੁੱਖ ਸੰਚਾਨਲ ਅਧਿਕਾਰੀ (ਸੀ. ਓ. ਓ.) ਦੇ ਤੌਰ 'ਤੇ ਨਿਯੁਕਤ ਕੀਤਾ ਹੈ।

ਸੰਦੀਪ ਬਖਸ਼ੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਜੀਵਨ ਬੀਮਾ ਯੂਨਿਟ ਦੇ ਸੀ. ਈ. ਓ. ਵੀ ਰਹਿ ਚੁੱਕੇ ਹਨ। ਬਖਸ਼ੀ ਅਗਸਤ 2010 ਤੋਂ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ਲ ਲਾਈਫ ਦੇ ਸੀ. ਈ. ਓ. ਰਹੇ ਸਨ। ਇਸ ਤੋਂ ਪਹਿਲਾਂ ਉਹ ਬੈਂਕ 'ਚ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਰਿਟੇਲ ਬੈਂਕਿੰਗ ਦੇ ਮੁਖੀ ਵੀ ਰਹਿ ਚੁੱਕੇ ਸਨ।              (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement