
ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੁਦਾਈ ਦੌਰਾਨ ਇਕ ਘੜਾ ਮਿਲਿਆ ਹੈ
ਨਵੀਂ ਦਿੱਲੀ - ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੁਦਾਈ ਦੌਰਾਨ ਇਕ ਘੜਾ ਮਿਲਿਆ ਹੈ। ਇਹ ਘੜਾ ਦੇਖ ਕੇ ਉੱਥੋਂ ਦੇ ਲੋਕ ਹੈਰਾਨ ਹੋ ਗਏ। ਇਸ ਘੜੇ ਵਿਚੋਂ 333 ਦੁਰਲੱਭ ਤਾਂਬੇ ਦੇ ਸਿੱਕੇ ਦਿਖਾਈ ਦਿੱਤੇ। ਦਰਅਸਲ, ਇਹ ਮਾਮਲਾ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਖੰਡਰ ਸਬ-ਡਵੀਜ਼ਨ ਖੇਤਰ ਦੇ ਪਿੰਡ ਅੱਲਾਪੁਰ ਦਾ ਹੈ,
File Photo
ਇੱਥੇ ਸਥਿਤ ਤਲਾਈ ਵਿਖੇ ਮਨਰੇਗਾ ਅਧੀਨ ਚੱਲ ਰਹੇ ਮਿੱਟੀ ਦੀ ਖੁਦਾਈ ਦੇ ਕੰਮ ਦੌਰਾਨ ਤਲਾਈ ਵਿਖੇ ਇੱਕ ਘੜਾ ਪਾਇਆ ਗਿਆ। ਇਹ ਘੜਾ ਉਸ ਸਮੇਂ ਮਿਲਿਆ ਜਦੋਂ ਖੁਦਾਈ ਦੇ ਦੌਰਾਨ ਇੱਕ ਵੱਡਾ ਪੱਥਰ ਹਟਾ ਦਿੱਤਾ ਗਿਆ ਸੀ।
File Photo
ਇਸ ਘੜੇ ਨੂੰ ਖੋਲ੍ਹਣ ਤੇ ਇਸ ਵਿੱਚ ਅਨੋਖੇ ਤਾਂਬੇ ਦੇ ਸਿੱਕੇ ਮਿਲੇ। ਉਥੇ ਖੁਦਾਈ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਤੁਰੰਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੇ ਬਲਾਕ ਵਿਕਾਸ ਅਫਸਰ ਨੇ ਲੋਕਾਂ ਦੀ ਮੌਜੂਦਗੀ ਵਿਚ ਹੀ ਸਿੱਕਿਆ ਦੀ ਗਿਣਤੀ ਕਰਵਾਈ। ਕੁਲ ਮਿਲਾ ਕੇ ਇਸ ਘੜੇ ਵਿਚ 333 ਤਾਂਬੇ ਦੇ ਸਿੱਕੇ ਨਿਕਲੇ।
File Photo
ਸਬ-ਡਵੀਜ਼ਨ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਅਤੇ ਕਰਮਚਾਰੀਆਂ ਦੀ ਹਾਜ਼ਰੀ ਵਿਚ ਵਿਕਾਸ ਅਧਿਕਾਰੀ ਨੇ ਖੁਦਾਈ ਵਿਚ ਪਾਏ ਸਾਰੇ ਤਾਂਬੇ ਦੇ ਸਿੱਕਿਆਂ ਨੂੰ ਉਪਖੰਡ ਤਹਿਸੀਲਦਾਰ ਦੇਵੀ ਸਿੰਘ ਦੇ ਹਵਾਲੇ ਕਰ ਦਿੱਤਾ।
File Photo
ਦੱਸਿਆ ਜਾ ਰਿਹਾ ਹੈ ਕਿ ਸਿੱਕਿਆਂ ਉੱਤੇ ਫ਼ਾਰਸੀ ਭਾਸ਼ਾ ਵਿਚ ਕੁਝ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਥਿਰੂਵਨਈਕਵਲ ‘ਚ ਜੰਬੂਕੇਸ਼ਵਰ ਮੰਦਰ ਦੇ ਨੇੜੇ ਖੁਦਾਈ ਕਰਦੇ ਹੋਏ ਤਾਂਬੇ ਦੇ ਘੜੇ ਵਿਚ 1.716 ਕਿਲੋਗ੍ਰਾਮ ਵਜਨ ਦੇ 505 ਸੋਨੇ ਦੇ ਸਿੱਕੇ ਮਿਲੇ ਸਨ। ਖੁਦਾਈ ਦੇ ਦੌਰਾਨ ਇੱਥੇ ਸੋਨੇ ਦੇ ਸਿੱਕੇ ਮਿਲੇ ਤਾਂ ਇਸ ਖ਼ਬਰ ਨੂੰ ਸੁਣਕੇ ਹੜਕੰਪ ਮਚ ਗਿਆ ਸੀ।
File Photo
ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਮੀਨ ਦੇ ਅੰਦਰੋਂ 504 ਛੋਟੇ ਅਤੇ 1 ਵੱਡਾ ਸਿੱਕਾ ਮਿਲਿਆ ਸੀ। ਇਨ੍ਹਾਂ ਸਿੱਕਿਆਂ ਵਿਚ ਅਰਬੀ ਲਿਪੀ ਦੇ ਅੱਖਰ ਲਿਖੇ ਸਨ। ਸਿੱਕੇ 1000 ਤੋਂ 1200 ਸਾਲ ਪੁਰਾਣੇ ਸਨ।