
ਅੱਜ ਭਾਰਤ ਸਰਕਾਰ ਨੇ ਟਿਕ-ਟਾਕ, ਯੂਸੀ ਬ੍ਰਾਉਜ਼ਰ, ਹੈਲੋ ਤੇ ਸ਼ੇਅਰ ਇਅ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿਤੀ ਹੈ
ਨਵੀਂ ਦਿੱਲੀ, 29 ਜੂਨ : ਅੱਜ ਭਾਰਤ ਸਰਕਾਰ ਨੇ ਟਿਕ-ਟਾਕ, ਯੂਸੀ ਬ੍ਰਾਉਜ਼ਰ, ਹੈਲੋ ਤੇ ਸ਼ੇਅਰ ਇਅ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿਤੀ ਹੈ। ਲੱਦਾਖ਼ 'ਚ ਭਾਰਤ-ਚੀਨ ਵਿਚਾਲੇ ਜਾਰੀ ਡੈੱਡਲਾਕ ਦਰਮਿਆਨ ਸਰਕਾਰ ਨੇ ਚਾਇਨੀਜ਼ ਐਪ 'ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਟਿਕ-ਟਾਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਇਨ੍ਹਾਂ ਚੀਨੀ ਐਪਸ ਤੋਂ ਨਿੱਜਤਾ ਦੀ ਸੁਰੱਖਿਆ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਟਿਕ-ਟਾਕ ਤੋਂ ਇਲਾਵਾ ਜਿਨ੍ਹਾਂ ਹੋਰ ਪ੍ਰਸਿੱਧ ਐਪਸ ਨੂੰ ਵੀ ਪਾਬੰਦੀ ਦਾ ਸਾਹਮਣਾ ਕਰਣਾ ਪਿਆ ਹੈ
File Photo
ਉਨ੍ਹਾਂ 'ਚ ਸ਼ੇਅਰਇਟ, ਹੈਲੋ, ਯੂ.ਸੀ. ਬ੍ਰਾਉਜ਼ਰ, ਲਾਇਕੀ ਅਤੇ ਵੀਚੈਟ ਸਮੇਤ ਕੁਲ 59 ਐਪ ਵੀ ਸ਼ਾਮਲ ਹਨ। ਦੱਸ ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ 'ਤੇ ਭਾਰਤ ਵਲੋਂ ਡਾਟਾ ਚੋਰੀ ਕਰਨ ਦੇ ਦੋਸ਼ ਲੱਗੇ ਸਨ।
ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਦੇ ਤਹਿਤ ਸੂਚਨਾ ਤਕਨੀਕੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਇਸ ਨੂੰ ਲਾਗੂ ਕਰਦੇ ਹੋਏ ਸੂਚਨਾ ਤਕਨੀਕੀ ਮੰਤਰਾਲਾ ਨੇ (ਪ੍ਰੋਸਿਜ਼ਰ ਐਂਡ ਸੇਫ਼ਗਾਰਡਸ ਫ਼ਾਰ ਬਲਾਕਿੰਗ ਆਫ਼ ਐਕਸੇਸ ਆਫ਼ ਇੰਫ਼ਾਰਮੇਸ਼ਨ ਬਾਈ ਪਬਲਿਕ) ਨਿਯਮ 2009 ਅਤੇ ਖ਼ਤਰਿਆਂ ਦੇ ਮੱਦੇਨਜ਼ਰ 59 ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਐਪਸ ਤੋਂ ਦੇਸ਼ ਨੂੰ ਅੰਦਰੂਨੀ ਤੇ ਬਾਹਰਲਾ ਖ਼ਤਰਾ ਹੈ।
(ਏਜੰਸੀ)