
ਕਰੋਨਾ ਸੰਕਟ ਦੇ ਕਾਰਨ ਚੱਲ ਰਹੇ ਲੌਕਡਾਊਨ ਵਿਚ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੁਝ ਚੀਜਾਂ ਵਿਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ।
ਨਵੀਂ ਦਿੱਲੀ : ਕਰੋਨਾ ਸੰਕਟ ਦੇ ਕਾਰਨ ਚੱਲ ਰਹੇ ਲੌਕਡਾਊਨ ਵਿਚ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੁਝ ਚੀਜਾਂ ਵਿਚ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਜਰੂਰੀ ਚੀਜਾਂ ਦੇ ਲਈ ਸਮੇਂ-ਸਮੇਂ ਤੇ ਗਾਈਡ ਲਾਈਨ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਆਈਟੀਆਰ ਦਾਖਲ ਕਰਨ, ਪੈਨ-ਅਧਾਰ ਕਾਰਡ ਵਰਗੀਆਂ ਨੂੰ ਲਿੰਕ ਕਰਨ ਦੀ ਸੀਮਾ ਵਧਾ ਦਿੱਤੀ ਹੈ।
Card
ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਲਗਾਏ ਗਏ ਲੌਕਡਾਊਨ ਵਿਚ ਸਰਕਾਰ ਨੇ ਕਿਹਾ ਸੀ ਕਿ ATM ਵਿਚੋਂ ਨਗਦੀ ਕਡਵਾਉਣ ਨਾਲ ਲੱਗਣ ਵਾਲੇ ਚਾਰਜਸ ਨੂੰ ਤਿੰਨ ਮਹੀਨੇ ਲਈ ਨਹੀਂ ਲਗਾਇਆ ਜਾਵੇਗਾ, ਪਰ ਹੁਣ ਇਹ ਰਾਹਤ ਇਕ ਜੁਲਾਈ ਤੋਂ ਖ਼ਤਮ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਜੇਕਰ 1 ਜੁਲਾਈ ਤੋਂ ਤੁਹਾਡੇ ਬੈਂਕ ਖਾਤੇ ਵਿਚ ਇਕ ਨਿਰਧਾਰਿਤ ਰਕਮ ਨਹੀਂ ਹੋਵੇਗੀ ਤਾਂ ਉਸ ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ।
Aadhar Card and Pan Card
ਇਸ ਨੂੰ ਜੂਨ ਤੋਂ ਅੱਗੇ ਵਧਾਉਂਣ ਲਈ ਹਾਲੇ ਕੋਈ ਵੀ ਆਦੇਸ਼ ਨਹੀਂ ਆਇਆ ਹੈ। PF Advance: ਕੋਰੋਨਾ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਨਿਰਧਾਰਤ ਸ਼ਰਤਾਂ ਨਾਲ ਆਪਣੇ ਪੀਐਫ ਖਾਤੇ ਚੋਂ ਫੰਡ ਕੱਢਵਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਛੋਟ 30 ਜੂਨ ਤੱਕ ਦਿੱਤੀ ਗਈ ਸੀ। ਇੱਕ ਜੁਲਾਈ ਤੋਂ ਕੋਈ ਖਾਤਾ ਧਾਰਕ ਹੁਣ PF ਪੇਸ਼ਗੀ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋਵੇਗਾ।
Photo
ਇਸ ਤੋਂ ਇਲਾਵਾ ਦੱਸ ਦੱਈਏ ਕਿ ਸਰਕਾਰ ਵੱਲੋਂ ਪੇਸ਼ ਕੀਤੀ ਸਬਕਾ ਵਿਸ਼ਵਾਸ ਯੋਜਨਾ ਦੀ ਅਦਾਇਗੀ ਦੀ ਆਖਰੀ ਮਿਤੀ ਵੀ 30 ਜੂਨ ਤੱਕ ਹੀ ਸੀ। ਇਸ ਹੁਣ 1 ਜੁਲਾਈ ਤੋਂ ਇਹ ਉਪਲੱਬਧ ਨਹੀਂ ਹੋ ਸਕੇਗੀ। ਇਸ ਵਿੱਚ ਸਰਵਿਸ ਟੈਕਸ ਅਤੇ ਸੈਂਟਰਲ ਆਬਕਾਰੀ (ਜੀਐਸਟੀ) ਨਾਲ ਜੁੜੇ ਪੁਰਾਣੇ ਲੰਬਿਤ ਵਿਵਾਦਿਤ ਮਾਮਲਿਆਂ ਦਾ ਹੱਲ ਕੀਤਾ ਜਾ ਰਿਹਾ ਹੈ। ਉਧਰ ਸਰਕਾਰ ਨੇ ਵੀ ਕਿਹਾ ਹੈ ਕਿ 30 ਜੂਨ ਤੋਂ ਅੱਗੇ ਇਸ ਯੋਜਨਾ ਦੀ ਤਾਰੀਖ ਨੂੰ ਨਹੀਂ ਵਧਾਇਆ ਜਾਵੇਗਾ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।