ਜ਼ੰਮੂ-ਕਸ਼ਮੀਰ: ਅਗ਼ਵਾ ਕੀਤੀ ਸਿੱਖ ਲੜਕੀ ਦਾ ਸਿੱਖ ਮੁੰਡੇ ਨਾਲ ਵਿਆਹ ਹੋਇਆ
Published : Jun 30, 2021, 8:29 am IST
Updated : Jun 30, 2021, 8:29 am IST
SHARE ARTICLE
 Sikh Girl Married Off In Her Own Community
Sikh Girl Married Off In Her Own Community

ਅਗਵਾ ਹੋਈ 18 ਸਾਲਾ ਸਿੱਖ ਲੜਕੀ ਦਾ ਵਿਆਹ ਇਕ ਸਥਾਨਕ ਗੁਰਦੁਆਰੇ ਵਿਖੇ ਪੂਰੀ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤਾ ਗਿਆ।

ਜੰਮੂ (ਸਰਬਜੀਤ ਸਿੰਘ) : ਦੋ ਦਿਨ ਪਹਿਲਾਂ ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੜਕੀ ਵਿਆਹ ਦੇ ਬੰਧਨਾਂ ਵਿਚ ਬੱਝ ਗਈ। ਅਗਵਾ ਹੋਈ 18 ਸਾਲਾ ਸਿੱਖ ਲੜਕੀ ਦਾ ਵਿਆਹ ਇਕ ਸਥਾਨਕ ਗੁਰਦੁਆਰੇ ਵਿਖੇ ਪੂਰੀ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤਾ ਗਿਆ। ਸਿੱਖ ਭਾਈਚਾਰੇ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਆਹ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

‘Recovered’ Sikh Girl Married Off In Her Own CommunitySikh Girl Married Off In Her Own Community

ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਸੀ ਕਿ ਸ਼ਾਹਿਦ ਨਜ਼ੀਰ ਅਹਿਮਦ ਨਾਮ ਦੇ ਇਕ ਸਥਾਨਕ ਵਿਅਕਤੀ ਨੇ ਲੜਕੀ ਨੂੰ ਅਗ਼ਵਾ ਕਰ ਕੇ ਉਸ ਨੂੰ ਇਸਲਾਮ ਧਰਮ ਵਿਚ ਆਉਣ ਲਈ ਮਜਬੂਰ ਕੀਤਾ ਸੀ। ਬਾਅਦ ਵਿਚ ਅਹਿਮਦ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਲੜਕੀ ਦੇ ਪ੍ਰਵਾਰ ਦਾ ਦਾਅਵਾ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ।

MarraigeMarraige

ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਹ ਦੋਸ਼ ਲਾਇਆ ਸੀ ਕਿ ਕਸ਼ਮੀਰ ਵਿਚ ਹਾਲ ਹੀ ਵਿਚ ਚਾਰ ਸਿੱਖ ਲੜਕੀਆਂ ਦੇ ਜ਼ਬਰਦਸਤੀ ਵਿਆਹ ਕਰਵਾਏ ਗਏ ਸਨ ਅਤੇ ਜ਼ਬਰਦਸਤੀ ਇਸਲਾਮ ਧਰਮ ਧਾਰਨ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਸਿੱਖ ਲੜਕੀਆਂ ਦੀ ਜਬਰੀ ਧਰਮ ਪਰਿਵਰਤਨ, ਜਬਰੀ ਵਿਆਹ ਤੋਂ ਬਾਅਦ ਹੋਏ ਹੰਗਾਮੇ ਨੂੰ ਦੇਖ ਲੜਕੀ ਨੂੰ ਦੋ ਦਿਨ ਪਹਿਲਾਂ ਪ੍ਰਵਾਰ ਦੇ ਹਵਾਲੇ ਕਰ ਦਿਤਾ ਗਿਆ ਸੀ।

 Sikh Girl Married Off In Her Own CommunitySikh Girl Married Off In Her Own Community

ਸਾਡੇ ਪ੍ਰਵਾਰ ਨੂੰ ਝੂਠੇ ਮੁਕਾਬਲੇ ’ਚ ਮਾਰਿਆ ਜਾ ਸਕਦਾ ਹੈ : ਕਿ੍ਰਸ਼ਨਜੀਤ ਸਿੰਘ
ਜੰਮੂ (ਸਰਬਜੀਤ ਸਿੰਘ) : ਕਸ਼ਮੀਰ ਵਿਚ ਦੋ ਸਿੱਖ ਲੜਕੀਆਂ ਦੇ ਜਬਰੀ ਧਰਮ ਪ੍ਰੀਵਰਤਨ ਤੋਂ ਬਾਅਦ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਵਲੋਂ ਲਗਾਤਾਰ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਭਾਵੇਂ ਅਦਾਲਤ ਨੇ ਇਕ ਲੜਕੀ ਨੂੰ ਪੀੜਤ ਪ੍ਰਵਾਰ ਦੇ ਹਵਾਲੇ ਕਰ ਦਿਤਾ ਹੈ ਜਦਕਿ ਦੂਜੀ ਲੜਕੀ ਹਾਲੇ ਵੀ ਗੁੰਮ ਦੱਸੀ ਜਾਂਦੀ ਹੈ। ਇਸ ਗੁੰਮ ਹੋਈ ਲੜਕੀ ਧਨਮੀਤ ਕੌਰ ਵਲੋਂ ਇਕ ਵੀਡੀਉ ਸੋਸ਼ਲ ਮੀਡੀਆ ਤੇ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੇ ਅਪਣੀ ਮਰਜ਼ੀ  ਨਾਲ 2012 ਵਿਚ ਧਰਮ ਪ੍ਰੀਵਰਤਨ ਕਰਨ ਤੋਂ ਬਾਅਦ 2014 ਵਿਚ ਇਕ ਮੁਸਲਮਾਨ ਨੌਜਵਾਨ ਮੁਜ਼ੱਫ਼ਰ ਨਾਲ ਵਿਆਹ ਕਰ ਲਿਆ ਹੈ

 Sikh Girl Married Off In Her Own CommunitySikh Girl Married Off In Her Own Community

ਜਦਕਿ ਇਸ ਦੇ ਉਲਟ ਧਨਮੀਤ ਕੌਰ ਦੇ ਭਰਾ ਕਿ੍ਰਸ਼ਨਜੀਤ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੀ ਭੈਣ ਨੂੰ ਜਬਰੀ ਅਗ਼ਵਾ ਕਰਨ ਤੋਂ ਬਾਅਦ ਉਸ ਦਾ ਵਿਆਹ ਬੰਦੂਕ ਦੀ ਨੋਕ ’ਤੇ ਕੀਤਾ ਗਿਆ ਹੈ ਅਤੇ ਇਸ ਸਾਰੀ ਸਾਜ਼ਸ਼ ਪਿੱਛੇ ਕਸ਼ਮੀਰ ਦਾ ਸਾਬਕਾ ਇੰਸਪੈਕਟਰ ਜਨਰਲ-ਪੁਲਿਸ ਮੁਨੀਰ ਖ਼ਾਨ ਦਸਿਆ ਜਾਂਦਾ ਹੈ ਜਿਹੜਾ ਕਿ ਮੁਜ਼ੱਫ਼ਰ ਦਾ ਕਰੀਬੀ ਹੈ। 

ਕਿ੍ਰਸਨਜੀਤ ਨੇ ਦਸਿਆ ਕਿ ਉਸ ਦੀ ਭੈਣ ਧਨਮੀਤ ਜਦੋਂ ਸ੍ਰੀਨਗਰ ਤੋਂ ਪੂਰੇ ਪ੍ਰਵਾਰ ਨਾਲ ਵਾਪਸ ਜੰਮੂ ਆ ਰਹੀ ਸੀ ਤਾਂ ਉਸ ਨੇ ਰਸਤੇ ਵਿਚ ਉਸ ਨੂੰ ਦਸਿਆ ਸੀ ਕਿ ਮੁਜ਼ੱਫ਼ਰ ਦਾ ਪ੍ਰਵਾਰ ਇੰਸਪੈਕਟਰ ਜਨਰਲ ਆਫ਼ ਪੁਲਿਸ ਮੁਨੀਰ ਖ਼ਾਨ ਦੀ ਮਦਦ ਨਾਲ ਸਾਡੇ ਪ੍ਰਵਾਰ ਨੂੰ ਝੂਠੇ ਮੁਕਾਬਲੇ ਵਿਚ ਮਰਵਾ ਸਕਦਾ ਹੈ। ਇਸ ਲਈ ਜਿਹੜੀ ਧਨਮੀਤ ਕੌਰ ਦੀ ਵੀਡੀਉ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਹੈ ਉਹ ਦਬਾਅ ਹੇਠ ਬਣਾਈ ਅਤੇ ਪੂਰੀ ਤਰ੍ਹਾਂ ਝੂਠੀ ਹੈ। ਕਿ੍ਰਸਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਧਨਮੀਤ ਕੌਰ ਪ੍ਰਵਾਰ ਦੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਨੇ ਅਪਣੀ ਮਾਤਾ ਨੂੰ ਅਪਣੀ ਕਮਾਈ ਵਿਚੋਂ 2 ਲੱਖ ਰੁਪਏ ਵੀ ਦਿਤੇ ਸਨ ਤਾਂ ਜੋ ਵਿਆਹ ਲਈ ਸੋਨੇ ਦੇ ਜ਼ੇਵਰਾਤ ਬਣਾਏ ਜਾ ਸਕਣ।

Photo
 

ਉਨ੍ਹਾਂ ਦਸਿਆ ਕਿ ਜੇਕਰ ਧਨਮੀਤ ਕੌਰ ਨੇ 2014 ਵਿਚ ਮੁਜ਼ੱਫ਼ਰ ਨਾਲ ਵਿਆਹ ਕੀਤਾ ਸੀ ਤਾਂ ਫਿਰ ਉਹ ਜੂਨ 2021 ਤਕ ਅਪਣੇ ਮਾਪਿਆਂ ਦੇ ਘਰ ਵਿਚ ਕਿਸ ਤਰ੍ਹਾਂ ਰਹੀ? ਕਿ੍ਰਸਨਜੀਤ ਨੇ ਦਾਅਵਾ ਕੀਤਾ ਕਿ ਉਸ ਦੀ ਭੈਣ ਪ੍ਰਵਾਰ ਵਿਚ ਆਉਣਾ ਚਾਹੁੰਦੀ ਹੈ ਪਰ ਪੁਲਿਸ  ਅਤੇ ਲੜਕੇ ਦੇ ਪ੍ਰਵਾਰ ਵਾਲਿਆਂ  ਨੇ ਦਬਾਅ ਪਾ ਕੇ ਉਸ ਦੀ ਝੂਠੀ ਵੀਡੀਉ ਵਾਇਰਲ ਕੀਤੀ ਹੈ। ਵੀਡੀਉ ਵਿਚ ਧਨਮੀਤ ਕੌਰ ਵਲੋਂ ਇਸਲਾਮ ਧਰਮ ਅਪਣਾਉਣ ਦੀ ਗੱਲ ਵੀ ਨਕਾਰਦੇ ਹੋਏ ਉਸ ਦੇ ਭਰਾ ਨੇ ਕਿਹਾ ਕਿ ਮੁਸਲਮਾਨ ਹਲਾਲ ਮਾਸ ਖਾਂਦੇ ਹਨ ਜਦਕਿ ਉਸ ਦੀ ਭੈਣ 2021 ਤਕ ਜੰਮੂ ਅਤੇ ਸ੍ਰੀਨਗਰ ਵਿਖੇ  ਝਟਕਾ ਮਾਸ ਖਾਂਦੀ ਰਹੀ।

 Sikh Girl Married Off In Her Own CommunitySikh Girl Married Off In Her Own Community

ਜ਼ਿਕਰਯੋਗ ਹੈ ਵੀਡੀਉ ਵਿਚ ਧਨਮੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਉਹ 6 ਜੂਨ 2021 ਨੂੰ ਘਰੋਂ ਨਿਕਲ ਗਈ ਸੀ ਪਰ ਦੋ ਘੰਟਿਆਂ ਬਾਅਦ ਹੀ ਸਦਰ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਕੇ 7 ਜੂਨ ਨੂੰ ਵਾਪਸ ਮਾਂ-ਬਾਪ  ਦੇ ਹਵਾਲੇ ਕਰ ਦਿਤਾ ਸੀ ਜਿਸ ਤੋਂ ਬਾਅਦ ਉਹ ਅਪਣੇ ਮਾਂ ਬਾਪ ਤੇ ਪ੍ਰਵਾਰ ਸਮੇਤ ਸ੍ਰੀਨਗਰ ਤੋਂ ਵਾਪਸ ਜੰਮੂ ਆ ਗਈ। ਬਾਅਦ ਵਿਚ ਸ੍ਰੀਨਗਰ  ਪੁਲਿਸ ਨੇ ਉਸ ਨੂੰ ਜੰਮੂ ਤੋਂ ਗਿ੍ਰਫ਼ਤਾਰ ਕਰ ਕੇ ਸ੍ਰੀਨਗਰ ਅਦਾਲਤ ਵਿਚ ਪੇਸ਼ ਕੀਤਾ ਅਤੇ ਲੜਕੇ ਵਾਲਿਆਂ ਦੇ ਹਵਾਲੇ ਕਰ ਦਿਤਾ। ਹੁਣ ਦੇਖਣਾ ਹੋਵੇਗਾ ਕਿ ਜੇਕਰ ਲੜਕੀ ਦੀ ਵੀਡੀਉ ਮੁਤਾਬਕ ਗੱਲ ਮੰਨ ਲਈ ਵੀ ਜਾਏ ਕਿ ਉਸ ਦਾ ਵਿਆਹ 2014 ਵਿਚ ਹੋਇਆ ਸੀ ਤਾਂ ਫਿਰ ਉਹ 7 ਸਾਲ ਅਪਣੇ ਮਾਂ-ਬਾਪ ਤੇ ਘਰ ਵਿਚ ਕਿਵੇਂ ਰਹੀ ਅਤੇ ਜੇਕਰ ਉਸ ਨੇ 2012 ਵਿਚ ਇਸਲਾਮ ਧਰਮ ਕਬੂਲ ਕਰ ਲਿਆ ਸੀ ਤਾਂ ਫਿਰ ਸਿੱਖ ਧਰਮ ਦੇ ਹਿਸਾਬ ਨਾਲ ਖਾਣ ਪੀਣ ਕਿਸ ਤਰ੍ਹਾਂ ਕਰਦੀ ਰਹੀ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement