
ਇਹ ਚੌਥੀ ਵਾਰ ਹੈ ਜਦੋਂ ਕਾਲੂਚੱਕ ਅਤੇ ਕੁੰਜਵਾਨੀ ਨੇੜੇ ਡਰੋਨ ਦੇਖੇ ਗਏ ਹਨ
ਜੰਮੂ: ਜੰਮੂ ਦੇ ਕਾਲੂਚੱਕ ਅਤੇ ਕੁੰਜਵਾਨੀ ਵਿਚ ਅੱਜ ਸਵੇਰੇ ਦੁਬਾਰਾ ਡਰੋਨ ਦੇਖਣ ਦੀ ਖਬਰ ਮਿਲੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਖਬਰਾਂ ਅਨੁਸਾਰ ਅੱਜ ਸਵੇਰੇ ਤੜਕੇ ਹੀ ਜੰਮੂ ਦੇ ਕਾਲੂਚਕ ਅਤੇ ਕੁੰਜਵਾਨੀ ਖੇਤਰਾਂ ਵਿੱਚ ਦੋ ਡਰੋਨ (Two drones spotted again today in Kaluchak and Kunjwani) ਦੇਖੇ ਗਏ।
Jammu | Two drones spotted in Kaluchak and Kunjwani areas early morning hours today; details awaited
— ANI (@ANI) June 30, 2021
ਜੰਮੂ ਵਿਚ ਨਿਰੰਤਰ ਡਰੋਨ ਦੇਖਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਹ ਚੌਥੀ ਵਾਰ ਹੈ ਜਦੋਂ ਕਾਲੂਚੱਕ ਅਤੇ ਕੁੰਜਵਾਨੀ ਨੇੜੇ ਡਰੋਨ (Two drones spotted again today in Kaluchak and Kunjwani ) ਦੇਖੇ ਗਏ ਹਨ। ਧਿਆਨ ਯੋਗ ਹੈ ਸੋਮਵਾਰ ਦੀ ਰਾਤ ਨੂੰ ਇੱਕ ਵਾਰ ਫਿਰ ਡਰੋਨ ਵੇਖਿਆ ਗਿਆ ਸੀ। ਸੋਮਵਾਰ ਨੂੰ ਡਰੋਨ ਕਾਲੂਚਕ ਮਿਲਟਰੀ ਸਟੇਸ਼ਨ ਦੇ ਨੇੜੇ ਦੇਖਿਆ ਗਿਆ ਸੀ। ਸੂਤਰਾਂ ਅਨੁਸਾਰ ਡਰੋਨ ਉੱਚੀ ਉਚਾਈ 'ਤੇ ਉਡਾਣ ਭਰ ਰਿਹਾ ਸੀ ਅਤੇ ਇਸ ਵਿਚ ਚਿੱਟੀ ਰੋਸ਼ਨੀ ਬਲ ਰਹੀ ਸੀ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਜੰਮੂ ਹਵਾਈ ਸੈਨਾ ਦੇ ਸਟੇਸ਼ਨ ਹਮਲੇ ਦਾ ਕੇਸ ਕੌਮੀ ਜਾਂਚ ਏਜੰਸੀ ਨੂੰ ਸੌਂਪ ਦਿੱਤਾ।
Suspected drone activity was seen late night in Kunjwani, Ratnuchak area of Jammu. Details awaited: Sources
— ANI (@ANI) June 29, 2021
ਡਰੋਨ ਹਮਲਿਆਂ ਦੇ ਮੱਦੇਨਜ਼ਰ, ਡਰੋਨ ਰੋਕੂ ਬੰਦੂਕਾਂ ਸਮੇਤ ਕਮਾਂਡੋ ਫੌਜੀ ਅਦਾਰਿਆਂ ਵਿੱਚ ਤਾਇਨਾਤ ਕੀਤੇ ਗਏ ਹਨ। ਖ਼ਤਰੇ ਦੇ ਮੱਦੇਨਜ਼ਰ ਡਰੋਨ ਨੂੰ ਕਿਤੇ ਵੀ ਉਡਾਣ ਵੇਖ ਕੇ ਜਵਾਬੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੌਜ ਦੇ ਸਾਰੇ ਹੈੱਡਕੁਆਰਟਰਾਂ, ਇਕਾਈਆਂ, ਕੈਂਪਾਂ ਵਿਚ ਅਲਰਟ ਕਰ ਦਿੱਤਾ ਗਿਆ ਹੈ।
Drone