ਲੂਣ ਦੇ ਦਾਣੇ ਤੋਂ ਵੀ ਛੋਟਾ ਹੈਂਡਬੈਗ, 51 ਲੱਖ ਰੁਪਏ 'ਚ ਵਿਕਿਆ

By : GAGANDEEP

Published : Jun 30, 2023, 2:39 pm IST
Updated : Jun 30, 2023, 2:39 pm IST
SHARE ARTICLE
photo
photo

ਦੇਖਣ ਲਈ ਮਾਈਕ੍ਰੋਸਕੋਪ ਵੀ ਵੇਚਿਆ ਨਾਲ

 

ਨਵੀਂ ਦਿੱਲੀ— ਤੁਸੀਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ 'ਚੋਂ ਇਕ ਦੇ ਬਾਰੇ 'ਚ ਸੁਣਿਆ ਹੋਵੇਗਾ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਮਕ ਦੇ ਇਕ ਦਾਣੇ ਤੋਂ ਵੀ ਛੋਟਾ ਹੈਂਡਬੈਗ 51 ਲੱਖ ਰੁਪਏ ਵਿਚ ਵਿਕਿਆ ਹੈ। ਇਹ ਬੈਗ ਆਨਲਾਈਨ ਨਿਲਾਮੀ ਵਿਚ ਵੇਚਿਆ ਗਿਆ ਸੀ। ਪੀਲੇ ਅਤੇ ਸਲੇਟੀ ਰੰਗ ਦਾ ਇਹ ਛੋਟਾ ਬੈਗ ਮਸ਼ਹੂਰ ਲੁਈਸ ਵਿਟਨ ਡਿਜ਼ਾਈਨ 'ਤੇ ਬਣਾਇਆ ਗਿਆ ਹੈ। ਇਸ ਬੈਗ ਨੂੰ ਨਿਊਯਾਰਕ ਆਰਟ ਗਰੁੱਪ MSCHF ਦੁਆਰਾ ਬਣਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਗ ਦੀ ਚੌੜਾਈ 0.03 ਇੰਚ ਤੋਂ ਜ਼ਿਆਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਜਦੋਂ MSCHF ਨੇ ਆਪਣੇ Instagram ਹੈਂਡਲ 'ਤੇ ਬੈਗ ਦੀ ਇੱਕ ਤਸਵੀਰ ਪੋਸਟ ਕੀਤੀ, ਤਾਂ ਇਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿਤੀ। MSCHF ਨੇ ਕੈਪਸ਼ਨ ਵਿਚ ਲਿਖਿਆ ਕਿ ਇਹ ਬੈਗ ਸਮੁੰਦਰੀ ਲੂਣ ਦੇ ਇਕ ਦਾਣੇ ਤੋਂ ਵੀ ਛੋਟਾ ਹੈ।

ਜਾਣਕਾਰੀ ਮੁਤਾਬਕ ਇਸ ਬੈਗ ਨੂੰ ਦੋ ਫੋਟੋ ਪੋਲੀਮਰਾਈਜ਼ੇਸ਼ਨ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ ਮਾਈਕ੍ਰੋ-ਸਕੇਲ ਪਲਾਸਟਿਕ ਦੇ ਹਿੱਸਿਆਂ ਨੂੰ 3D ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਬੈਗ ਨੂੰ ਮਾਈਕ੍ਰੋਸਕੋਪ ਦੇ ਨਾਲ ਬੈਗ 'ਤੇ ਡਿਜੀਟਲ ਡਿਸਪਲੇਅ ਦੇ ਨਾਲ ਵੇਚਿਆ ਗਿਆ ਹੈ, ਜਿਸ ਨਾਲ ਖਰੀਦਦਾਰ ਉਤਪਾਦ ਨੂੰ ਦੇਖ ਸਕਦਾ ਹੈ। ਇਸ ਬੈਗ ਦੀ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਯੂਜ਼ਰਸ ਕਮੈਂਟ ਕਰ ਕੇ ਪੁੱਛ ਰਹੇ ਹਨ ਕਿ ਇਸ ਬੈਗ ਦੀ ਵਰਤੋਂ ਕੀ ਹੈ।

ਦੱਸ ਦੇਈਏ ਕਿ MSCHF ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ। ਇਹ ਇਸਦੀ ਅਜੀਬ ਨਿਲਾਮੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 2021 ਵਿੱਚ, MSCHF ਨੇ ਸੈਂਡਲ ਬਣਾਉਣ ਲਈ ਚਾਰ ਬਰਕਿਨ ਬੈਗ ਤੋੜ ਦਿਤੇ ਸਨ। ਉਸਨੇ ਇਸਨੂੰ ਪ੍ਰਤੀ ਜੋੜਾ $760,000 ਤੱਕ ਦੀ ਪੇਸ਼ਕਸ਼ ਕੀਤੀ। ਲੂਈ ਵਿਟਨ ਦੀ ਗੱਲ ਕਰੀਏ ਤਾਂ ਇਹ ਇੱਕ ਅੰਤਰਰਾਸ਼ਟਰੀ ਲਗਜ਼ਰੀ ਬ੍ਰਾਂਡ ਹੈ। ਇਸ ਦੇ ਹਰ ਬੈਗ ਦੀ ਕੀਮਤ ਲੱਖਾਂ ਰੁਪਏ ਹੈ। ਬੈਗ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਵਿਚ ਲੂਈ ਵਿਟਨ ਇਕ ਬਹੁਤ ਮਸ਼ਹੂਰ ਬ੍ਰਾਂਡ ਹੈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement