UP News : ਦੁਕਾਨ 'ਚ ਦਾਖਲ ਹੋ ਕੇ ਕੀਤੀ 2.5 ਲੱਖ ਰੁਪਏ ਦੀ ਚੋਰੀ, ਫਿਰ ਛੱਤ 'ਤੇ ਬੈਠ ਕੇ ਖਾਣ ਲੱਗਿਆ ਆਈਸਕ੍ਰੀਮ ਤੇ ਚਾਕਲੇਟ
Published : Jun 30, 2024, 2:00 pm IST
Updated : Jun 30, 2024, 2:00 pm IST
SHARE ARTICLE
 Thief enjoyed ice cream
Thief enjoyed ice cream

ਚੋਰ ਨੇ ਸੀਸੀਟੀਵੀ ਕੈਮਰਾ ਵੀ ਤੋੜਨ ਦੀ ਕੋਸ਼ਿਸ਼ ਕੀਤੀ

UP News : ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਸਿਟੀ ਥਾਣਾ ਖੇਤਰ ਵਿੱਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰ ਨੇ ਦੁਕਾਨ ਵਿੱਚੋਂ ਨਕਦੀ ਤੇ ਹੋਰ ਸਾਮਾਨ ਸਮੇਤ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਤੋਂ ਬਾਅਦ ਛੱਤ 'ਤੇ ਆਈਸਕ੍ਰੀਮ ਅਤੇ ਮਹਿੰਗੀ ਚਾਕਲੇਟ ਖਾ ਕੇ ਇੰਜੋਏ ਕੀਤਾ। ਗਮਸਾ ਲਪੇਟ ਕੇ ਦੁਕਾਨ 'ਚ ਦਾਖਲ ਹੋਏ ਚੋਰ ਦੀ ਹਰਕਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਚੋਰ ਨੇ ਸੀਸੀਟੀਵੀ ਕੈਮਰਾ ਵੀ ਤੋੜਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ ਝਾਂਸੀ ਦੇ ਸਿਟੀ ਥਾਣਾ ਅਧੀਨ ਛੰਨੀਆਪੁਰਾ ਦੇ ਰਹਿਣ ਵਾਲੇ ਅਰਵਿੰਦ ਸਾਹੂ ਦੀ ਸੁਭਾਸ਼ਗੰਜ ਬਾਜ਼ਾਰ 'ਚ ਕਨਫੈਕਸ਼ਨਰੀ ਦੀ ਦੁਕਾਨ ਹੈ। ਦੁਕਾਨ ਦੇ ਕੋਲ ਹੀ ਅਰਵਿੰਦ ਦਾ ਜੀਜਾ ਰਵਿੰਦਰ ਰਹਿੰਦਾ ਹੈ। ਰੋਜ਼ ਦੀ ਤਰ੍ਹਾਂ ਅਰਵਿੰਦ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਸਵੇਰੇ ਜਦੋਂ ਰਵਿੰਦਰ ਛੱਤ 'ਤੇ ਰੱਖੇ ਬਰਤਨ 'ਚ ਪਾਣੀ ਪਾਉਣ ਗਿਆ ਤਾਂ ਉਸ ਨੇ ਉਥੇ ਆਈਸਕ੍ਰੀਮ ਅਤੇ ਚਾਕਲੇਟ ਦੇ ਡੱਬੇ ਖਿੱਲਰੇ ਹੋਏ ਦੇਖੇ।

ਰਵਿੰਦਰ ਨੂੰ ਕਿਸੇ ਗੱਲ 'ਤੇ ਸ਼ੱਕ ਹੋਣ 'ਤੇ ਉਸ ਨੇ ਅਰਵਿੰਦ ਸਾਹੂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਅਰਵਿੰਦ ਨੇ ਮੌਕੇ 'ਤੇ ਪਹੁੰਚ ਕੇ ਦੁਕਾਨ ਖੋਲ੍ਹੀ ਤਾਂ ਉਥੇ ਸਾਮਾਨ ਖਿੱਲਰਿਆ ਪਿਆ ਦੇਖਿਆ। ਦੁਕਾਨ ’ਚੋਂ ਕਰੀਬ ਦੋ ਲੱਖ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਇੱਕ ਵਿਅਕਤੀ ਚਿਹਰੇ 'ਤੇ ਮਾਸਕ ਲਗਾ ਕੇ ਅਤੇ ਗਮਸਾ ਲਪੇਟ ਕੇ ਛੱਤ ਤੋਂ ਹੇਠਾਂ ਆਉਂਦਾ ਦਿਖਾਈ ਦਿੱਤਾ। ਕੈਮਰਾ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਛੱਤ 'ਤੇ ਜਾ ਕੇ ਆਰਾਮ ਨਾਲ ਬੈਠ ਗਿਆ ਅਤੇ ਆਈਸਕ੍ਰੀਮ ਅਤੇ ਚਾਕਲੇਟ ਦਾ ਆਨੰਦ ਮਾਣਿਆ ਅਤੇ ਡੱਬੇ ਛੱਤ 'ਤੇ ਹੀ ਛੱਡ ਗਿਆ।

ਦੁਕਾਨਦਾਰ ਅਰਵਿੰਦ ਸਾਹੂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਦੁਕਾਨ ਖੋਲ੍ਹੀ ਤਾਂ ਸਾਮਾਨ ਖਿਲਰਿਆ ਪਿਆ ਸੀ। ਦੋ ਕੈਮਰੇ ਟੁੱਟੇ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਦੋ-ਤਿੰਨ ਥਾਵਾਂ 'ਤੇ ਸੇਵ ਹੁੰਦੀ ਹੈ , ਜਿਸ ਰਾਹੀਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਪੌੜੀਆਂ ਤੋਂ ਇੱਕ ਵਿਅਕਤੀ ਆਉਂਦਾ ਦੇਖਿਆ ਗਿਆ। ਉਸ ਨੇ ਮੂੰਹ 'ਤੇ ਮਾਸਕ ਲਗਾਇਆ ਹੋਇਆ ਸੀ। ਚਿੱਟਾ ਤੌਲੀਆ ਲਪੇਟਿਆ ਹੋਇਆ ਸੀ। ਉਸ ਨੇ ਦੁਕਾਨ ਵਿੱਚੋਂ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਛੱਤ 'ਤੇ ਆਈਸਕ੍ਰੀਮ ਦਾ ਖੁੱਲ੍ਹਾ ਡੱਬਾ ਮਿਲਿਆ। ਇੱਕ ਸ਼ੂਗਰ ਫ੍ਰੀ ਆਈਸਕ੍ਰੀਮ ਮਿਲੀ, ਉਸਨੂੰ ਇਹ ਪਸੰਦ ਨਹੀਂ ਆਈ ਤਾਂ ਉਹ ਵੱਡਾ ਪੈਕ ਲੈ ਗਿਆ। ਚਾਕਲੇਟਾਂ ਦਾ ਇੱਕ ਡੱਬਾ ਵੀ ਹੈ, ਜਿਸ ਤੋਂ ਲੱਗਦਾ ਹੈ ਕਿ ਚੋਰੀ ਤੋਂ ਬਾਅਦ ਉਸ ਨੇ ਆਈਸਕ੍ਰੀਮ ਅਤੇ ਚਾਕਲੇਟ ਖਾਣ ਦਾ ਮਜ਼ਾ ਲਿਆ ਹੈ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੁੱਛਗਿੱਛ ਕਰਦੇ ਹੋਏ ਸੀਸੀਟੀਵੀ ਕੈਮਰੇ ਦੇਖੇ, ਜਿਸ ਦੇ ਆਧਾਰ 'ਤੇ ਪੁਲਸ ਨੇ ਟੀਮਾਂ ਬਣਾ ਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਸੁਪਰਡੈਂਟ ਗਿਆਨੇਂਦਰ ਕੁਮਾਰ ਦਾ ਕਹਿਣਾ ਹੈ ਕਿ ਦੁਕਾਨ ਵਿੱਚ ਚੋਰੀ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੀੜਤ ਵੱਲੋਂ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement