ਕਾਂਗਰਸ ਨੂੰ ਵਿਰੋਧੀ ਧਿਰ ਦਾ ਧੁਰਾ ਬਣਨਾ ਹੋਵੇਗਾ : ਉਮਰ ਅਬਦੁੱਲਾ
Published : Jul 30, 2018, 11:51 am IST
Updated : Jul 30, 2018, 11:51 am IST
SHARE ARTICLE
Omar Abdullah
Omar Abdullah

ਨੈਸ਼ਨਲ ਕਾਨਫ਼ਰੰਸ (ਐਨ.ਸੀ.) ਆਗੂ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਹਟਾਉਣ ਲਈ 2019 ਦੀਆਂ....

ਕੋਲਕਾਤਾ, ਨੈਸ਼ਨਲ ਕਾਨਫ਼ਰੰਸ (ਐਨ.ਸੀ.) ਆਗੂ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਹਟਾਉਣ ਲਈ 2019 ਦੀਆਂ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ 'ਚ ਕਾਂਗਰਸ ਨੂੰ ਵਿਰੋਧੀ ਏਕਤਾ ਦੀ 'ਧੁਰੀ' ਅਤੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਦੀ ਅਗਵਾ ਬਣਨਾ ਹੋਵੇਗਾ। ਇਕ ਇੰਟਰਵਿਊ 'ਚ ਅਬਦੁੱਲਾ ਨੇ ਨਾਲ ਹੀ ਕਿਹਾ ਕਿ ਇਸ ਨਾਲ ਆਪੋ-ਅਪਣੇ ਸੂਬਿਆਂ 'ਚ ਮਜ਼ਬੂਤ ਖੇਤਰੀ ਆਗੂਆਂ ਦੀ ਜ਼ਿੰਮੇਵਾਰੀ ਘੱਟ ਨਹੀਂ ਹੁੰਦੀ। 

ਉਨ੍ਹਾਂ ਕਿਹਾ, ''ਕਾਂਗਰਸ ਨੂੰ ਧੁਰੀ ਬਣਨ ਪਵੇਗਾ, ਕਿਉਂਕਿ ਇਕ ਵਿਸ਼ੇਸ਼ ਪਾਰਟੀ ਨਾਲ ਵਿਰੋਧੀ ਧਿਰ ਦੀਆਂ ਸੀਟਾਂ ਦਾ ਹਿੱਸਾ ਇਸੇ ਨਾਲ ਹੋਵੇਗਾ ਕਿਉਂਕਿ ਕਈ ਅਜਿਹੇ ਸੂਬੇ ਹਨ ਜਿੱਥੇ ਕਾਂਗਰਸ ਅਤੇ ਭਾਜਪਾ ਵਿਚਕਾਰ ਸਿੱਧੀ ਟੱਕਰ ਹੋਵੇਗੀ।'' ਉਨ੍ਹਾਂ ਅੱਗੇ ਕਿਹਾ, ''ਆਖ਼ਰ ਕੇਂਦਰ 'ਚ ਸਰਕਾਰ ਬਣਾਉਣ ਲਈ ਤੁਹਾਨੂੰ 272 ਸੀਟਾਂ ਦੀ ਜ਼ਰੂਰਤ ਹੋਵੇਗੀ ਜੋ ਖੇਤਰੀ ਪਾਰਟੀਆਂ ਨੂੰ ਮਿਲਣ ਨਹੀਂ ਵਾਲੀਆਂ। ਜੇਕਰ ਗ਼ੈਰ-ਭਾਜਪਾ ਸਰਕਾਰ ਬਣਾਉਣ ਲਈ ਇਸ ਅੰਕੜੇ ਤਕ ਨਹੀਂ ਪਹੁੰਚਦੇ ਤਾਂ ਤੁਸੀਂ 100 ਸੀਟਾਂ ਦੇ ਨੇੜੇ ਹੋਣ ਕਾਰਨ ਕਾਂਗਰਸ ਵਲ ਵੇਖੋਗੇ।''

ਅਬਦੁੱਲਾ ਨੇ ਇੱਥੇ ਸ਼ੁਕਰਵਾਰ ਨੂੰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਸੰਭਾਵਤ ਵਿਰੋਧੀ ਮੋਰਚੇ 'ਤੇ ਗੱਲਬਾਤ ਕੀਤੀ। ਵਿਰੋਧੀ ਮੋਰਚਾ ਬਣਾਉਣ ਲਈ ਕੋਸ਼ਿਸ਼ਾਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ ਪਰ ਖੇਤਰੀ ਪਾਰਟੀਆਂ ਦੇ ਆਗੂਆਂ ਦਾ ਇਕ ਵਰਗ ਨਹੀਂ ਚਾਹੁੰਦਾ ਕਿ ਕਾਂਗਰਸ ਇਸ ਦੀ ਅਗਵਾਈ ਕਰੇ ਅਤੇ ਉਹ ਇਕ ਗ਼ੈਰ-ਭਾਜਪਾ ਅਤੇ ਗ਼ੈਰ-ਕਾਂਗਰਸ ਮੋਰਚਾ ਬਣਾਉਣ ਦੀ ਗੱਲ ਕਰ ਰਹੇ ਹਨ। 

Rahul Gandhi Rahul Gandhi

ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਚਿਹਰਾ ਬਣਾਏ ਜਾਣ ਦੇ ਮੁੱਦੇ 'ਤੇ ਅਬਦੁੱਲਾ ਨੇ ਕਿਹਾ ਕਿ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਦਾ ਪ੍ਰਧਾਨ ਹੋਣ ਨਾਤੇ ਉਹ ਉਮੀਦ ਕਰ ਰਹੇ ਹਨ ਕਿ ਰਾਹੁਲ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਹਰ ਕੋਈ ਉਮੀਦ ਕਰੇਗਾ ਕਿ ਰਾਹੁਲ ਗਾਂਧੀ 2019 ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਪਰ ਯਾਦ ਰਖਣਾ ਹੋਵੇਗਾ ਕਿ ਸੋਨੀਆ ਗਾਂਧੀ ਯੂ.ਪੀ.ਏ. ਦੀ ਪ੍ਰਧਾਨ ਹਨ। ਇਸ ਲਈ ਕੋਈ ਵੀ ਉਮੀਦ ਕਰੇਗਾ ਕਿ ਸੋਨੀਆ ਗਾਂਧੀ ਵੀ ਮੁਹਿੰਮ ਦਾ ਹਿੱਸਾ ਹੋਵੇਗੀ।''

ਰਾਹੁਲ ਗਾਂਧੀ ਦੀ ਅਗਵਾਈ ਸਮਰਥਾ 'ਤੇ ਸਵਾਲ ਚੁੱਕਣ ਵਾਲਿਆਂ 'ਤੇ ਨਿਸ਼ਾਨਾ ਲਾਉਂਦਿਆਂ ਅਬਦੁੱਲਾ ਨੇ ਕਰਨਾਟਕ 'ਚ ਸਰਕਾਰ ਬਣਾਉਣ ਦੀ ਕਾਂਗਰਸ ਦੀ ਭੂਮਿਕਾ 'ਤੇ ਉਦਾਹਰਣ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਾਫ਼ੀ ਸੂਝ ਵਿਖਾਈ ਹੈ ਕਿ ਪਾਰਟੀ ਦਾ ਆਧਾਰ ਕਿਸ ਤਰ੍ਹਾਂ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੀ ਅਗਵਾਈ 'ਤੇ ਜੇਕਰ ਉਨ੍ਹਾਂ ਦੀ ਅਪਣੀ ਪਾਰਟੀ ਨੂੰ ਕੋਈ ਸ਼ੱਕ ਨਹੀਂ ਹੈ ਤਾਂ ਕਿਸੇ ਹੋਰ ਨੂੰ ਕਿਉਂ ਹੋਣਾ ਚਾਹੀਦਾ ਹੈ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement