
ਰਾਲੇਗਣ ਸਿੱਧੀ ਸਮਾਜਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁਧ ਦੋ ...
ਰਾਲੇਗਣ ਸਿੱਧੀ ਸਮਾਜਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁਧ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਉਨ੍ਹਾਂ ਦੀ ਮੁਹਿੰਮ 'ਚ ਉਨ੍ਹਾਂ ਦਾ ਸਾਥ ਦੇਣ। ਹਜ਼ਾਰੇ ਨੇ ਕਿਹਾ, ''ਮੈਂ ਮਹਾਰਾਸ਼ਟਰ 'ਚ ਅਹਿਮਦਨਗਰ ਜ਼ਿਲ੍ਹੇ ਦੇ ਅਪਣੇ ਪਿੰਡ ਰਾਲਗਣ ਸਿੱਧੀ 'ਚ ਦੋ ਅਕਤੂਬਰ ਤੋਂ ਭੁੱਖ ਹੜਤਾਲ ਕਰਾਂਗਾ।''
P.M Narinder modi
ਉਨ੍ਹਾਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨੇ ਪਹਿਲਾਂ ਭਰੋਸਾ ਦਿਤਾ ਸੀ ਕਿ ਉਹ ਲੋਕਪਾਲ ਦੀ ਨਿਯੁਕਤੀ ਕਰੇਗੀ ਅਤੇ ਸੰਸਦ ਵਲੋਂ ਪਾਸ ਅਤੇ ਰਾਸ਼ਟਰਪਤੀ ਵਲੋਂ ਜਨਵਰੀ 2014 'ਚ ਹਸਤਾਖ਼ਰ ਕੀਤੇ ਲੋਕਪਾਲ ਬਿਲ ਨੂੰ ਲਾਗੂ ਕਰੇਗੀ। ਪਰ ਸਰਕਾਰ 'ਚ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਦੀ ਇੱਛਾਸ਼ਕਤੀ ਦੀ ਕਮੀ ਹੈ ਅਤੇ ਇਸੇ ਲਈ ਉਹ ਬਹੁਤ ਸਾਰੇ ਕਾਰਨ ਦੱਸ ਰਹੀ ਹੈ ਅਤੇ ਲੋਕਪਾਲ ਦੀ ਨਿਯੁਕਤੀ 'ਚ ਦੇਰੀ ਕਰ ਰਹੀ ਹੈ। (ਪੀਟੀਆਈ)