ਭਾਰਤ ਦੇ ਚਾਰ ਨੌਜਵਾਨ ‘ਕਾਮਨਵੈਲਥ ਯੂਥ ਪੁਰਸਕਾਰ' ਦੀ ਸੂਚੀ 'ਚ ਸ਼ਾਮਲ 
Published : Jul 30, 2023, 2:26 pm IST
Updated : Jul 30, 2023, 2:26 pm IST
SHARE ARTICLE
Four young people of India included in the list of 'Commonwealth Youth Award'
Four young people of India included in the list of 'Commonwealth Youth Award'

ਰਾਸ਼ਟਰਮੰਡਲ ਨੌਜਵਾਨ ਪੁਰਸਕਾਰ ਸੂਚੀ ਵਿਚ ਚਾਰ ਭਾਰਤੀਆਂ ਸਮੇਤ 15 ਤੋਂ 29 ਸਾਲ ਦੀ ਉਮਰ ਦੇ ਕੁੱਲ 50 ਲੋਕ ਸ਼ਾਮਲ ਹਨ।

ਲੰਡਨ - ਭਾਰਤ ਦੇ ਚਾਰ ਨੌਜਵਾਨਾਂ ਨੂੰ ਇਸ ਸਾਲ ਦੇ ‘ਕਾਮਨਵੈਲਥ ਯੂਥ ਪੁਰਸਕਾਰ' ਦੀ ਅੰਤਿਮ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਪੁਰਸਕਾਰ ਰਾਸ਼ਟਰਮੰਡਲ ਦੇਸ਼ਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਸਮਾਜਿਕ ਉੱਦਮ, ਵਾਤਾਵਰਣ, ਨਵੀਨਤਾ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤਾ ਹੋਵੇ। ਰਾਸ਼ਟਰਮੰਡਲ ਨੌਜਵਾਨ ਪੁਰਸਕਾਰ ਸੂਚੀ ਵਿਚ ਚਾਰ ਭਾਰਤੀਆਂ ਸਮੇਤ 15 ਤੋਂ 29 ਸਾਲ ਦੀ ਉਮਰ ਦੇ ਕੁੱਲ 50 ਲੋਕ ਸ਼ਾਮਲ ਹਨ।

ਭਾਰਤ ਦੇ ਅਕਸ਼ੈ ਮਕਰ ਨੂੰ ਐਸ.ਡੀ.ਜੀ. 13 ਜਲਵਾਯੂ ਤਬਦੀਲੀ, ਸੌਮਿਆ ਡਬਰੀਵਾਲ ਐਸ.ਡੀ.ਜੀ. 5 ਲਿੰਗ ਸਮਾਨਤਾ, ਕੌਸ਼ਲ ਸ਼ੈਟੀ ਐਸ.ਡੀ.ਜੀ. 11 ਕਫ਼ਾਇਤੀ ਸ਼ਹਿਰ ਅਤੇ ਭਾਈਚਾਰਕ ਇਸ ਤੋਂ ਇਲਾਵਾ ਸ਼ਰਤਿਕਾ ਸਿਲਸਵਾਲ ਐਸ.ਡੀ.ਜੀ. 4 ਗੁਣਾ ਭਰਪੂਰ ਸਿੱਖਿਆ ਲਈ ਚੁਣਿਆ ਗਿਆ ਹੈ। ਅਕਸ਼ੈ ਮਕਰ ‘ਕਲਾਈਮੇਟੇਂਜ਼ਾ ਸੋਲਰ’ ਕੰਪਨੀ ਦੇ ਸੀ.ਈ.ਓ. ਹਨ, ਜੋ ਕਿ ਉਦਯੋਗਿਕ ਖੇਤਰ ਵਿਚ ਕਾਰਬਨ ਨਿਕਾਸ ਨੂੰ ਘਟਾਉਣ ਲਈ ਕੰਮ ਕਰਦੀ ਹੈ ਅਤੇ ਇਹ ਕੰਪਨੀ ਕੋਕਾ-ਕੋਲਾ, ਟਾਟਾ ਗਰੁੱਪ ਅਤੇ ਯੂਨੀਲੀਵਰ ਵਰਗੀਆਂ ਪ੍ਰਮੁੱਖ ਗਲੋਬਲ ਕੰਪਨੀਆਂ ਨਾਲ ਕੰਮ ਕਰ ਰਹੀ ਹੈ।

ਸੌਮਿਆ ਡਬਰੀਵਾਲ ਇਕ ਕਾਰੋਬਾਰੀ ਹੈ। ਉਸ ਨੇ ਵਾਰਵਿਕ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੌਸ਼ਲ ਸ਼ੈੱਟੀ ਗੈਰ- ਲਾਭਕਾਰੀ ਸੰਸਥਾ ਨੋਸਟੋਸ ਹੋਮਜ਼ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਹਨ। ਸੰਸਥਾ ਕੁਦਰਤੀ ਆਫ਼ਤਾਂ ਕਾਰਨ ਬੇਘਰ ਹੋਏ ਲੋਕਾਂ ਲਈ ਸਥਾਈ ਐਮਰਜੈਂਸੀ ਆਸਰਾ ਬਣਾਉਂਦੀ ਹੈ। ਸ਼ਰੁਤਿਕਾ ਸਿਲਸਵਾਲ ਦਲਾਈਲਾਮਾ ਦੀ ਪੈਰੋਕਾਰ ਹੈ ਅਤੇ ਉੱਤਰਾਖੰਡ ਵਿਚ ਸਧਾਰਨ ਸਿੱਖਿਆ ਫਾਊਂਡੇਸ਼ਨ ਵਿਚ ਪ੍ਰੋਗਰਾਮਾਂ ਦੀ ਮੁਖੀ ਹੈ। ਇਹ ਸੰਸਥਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਮਦਦ ਕਰਦੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement