Delhi News : 'ਵਿਵਾਦਤ IAS ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ ਤੱਕ ਮੁਲਤਵੀ  

By : BALJINDERK

Published : Jul 30, 2024, 5:24 pm IST
Updated : Jul 30, 2024, 5:25 pm IST
SHARE ARTICLE
ਪੂਜਾ ਖੇਡਕਰ
ਪੂਜਾ ਖੇਡਕਰ

Delhi News :

Delhi News : ਮਹਾਰਾਸ਼ਟਰ ਦੀ ਵਿਵਾਦਤ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੇ ਪਟਿਆਲਾ ਹਾਊਸ ਕੋਰਟ, ਦਿੱਲੀ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਅੱਜ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨੀ ਸੀ ਪਰ ਸਰਕਾਰੀ ਵਕੀਲ ਨੇ ਇਸ ਲਈ ਹੋਰ ਸਮਾਂ ਮੰਗਿਆ ਹੈ। ਜਿਸ 'ਤੇ ਅਦਾਲਤ ਨੇ ਸੁਣਵਾਈ ਭਲਕੇ ਤੱਕ ਮੁਲਤਵੀ ਕਰ ਦਿੱਤੀ ਹੈ।

ਇਹ ਵੀ ਪੜੋ: Gurdaspur News : ਕੈਬਨਿਟ ਮੰਤਰੀ ਧਾਲੀਵਾਲ ਨੇ ਰੂਸ 'ਚ ਫਸੇ ਭਾਰਤੀ ਬੱਚਿਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

UPSC ਨੇ ਪੂਜਾ ਖੇਡਕਰ ਖਿਲਾਫ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ, ਕੁਝ ਦਿਨ ਪਹਿਲਾਂ 2023 ਬੈਚ ਦੀ ਸਿਖਿਆਰਥੀ ਆਈਏਐਸ ਪੂਜਾ ਖੇਡਕਰ 'ਤੇ ਸੱਤਾ ਦੀ ਦੁਰਵਰਤੋਂ ਅਤੇ ਫਰਜ਼ੀ ਸਰਟੀਫਿਕੇਟਾਂ ਰਾਹੀਂ ਰਿਜ਼ਰਵੇਸ਼ਨ ਦਾ ਲਾਭ ਲੈਣ ਵਰਗੇ ਕਈ ਦੋਸ਼ ਲਾਏ ਗਏ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਪੂਜਾ ਖੇਡਕਰ 'ਤੇ ਲੱਗੇ ਸਾਰੇ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ। ਇਕ ਮੈਂਬਰੀ ਪੈਨਲ ਨੇ 27 ਜੁਲਾਈ ਨੂੰ ਆਪਣੀ ਜਾਂਚ ਰਿਪੋਰਟ ਅਮਲਾ ਅਤੇ ਸਿਖਲਾਈ ਵਿਭਾਗ ਨੂੰ ਸੌਂਪੀ ਸੀ।

ਇਹ ਵੀ ਪੜੋ: Sultanpur News : ਰਾਹੁਲ ਗਾਂਧੀ ਨੇ ਮੋਚੀ ਨੂੰ ਸਿਲਾਈ ਮਸ਼ੀਨ ਤੋਹਫ਼ੇ ਵਜੋਂ ਦਿੱਤੀ, ਮੋਚੀ ਤੋਂ ਚੱਪਲਾਂ ਦੀ ਕਰਵਾਈ ਸੀ ਮੁਰੰਮਤ

ਪੂਜਾ ਖੇਡਕਰ 'ਤੇ ਦੋਸ਼ ਹੈ ਕਿ ਉਸਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਸ਼ਾਮਲ ਹੋਣ ਤੋਂ ਪਹਿਲਾਂ ਜਾਅਲੀ ਸਰਟੀਫਿਕੇਟ ਪੇਸ਼ ਕੀਤਾ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਹ ਓਬੀਸੀ ਸ਼੍ਰੇਣੀ ਨਾਲ ਸਬੰਧਤ ਹੈ। ਪੂਜਾ ਖੇਡਕਰ 'ਤੇ ਦੋਸ਼ ਹੈ ਕਿ ਉਨ੍ਹਾਂ ਨੂੰ ਜਾਤੀ ਰਾਖਵੇਂਕਰਨ ਦਾ ਲਾਭ ਲੈਣ ਲਈ ਨਾਮਵਰ ਜਨਜਾਤੀ-3 ਸ਼੍ਰੇਣੀ ਤਹਿਤ ਭਰਤੀ ਕੀਤਾ ਗਿਆ ਸੀ, ਜੋ ਕਿ ਸਿਰਫ਼ ਬੰਜਾਰੀ ਭਾਈਚਾਰੇ ਲਈ ਰਾਖਵਾਂ ਹੈ। ਪੂਜਾ ਖੇਡਕਰ 'ਤੇ ਫਰਜ਼ੀ ਅਪੰਗਤਾ ਸਰਟੀਫਿਕੇਟ ਲਈ ਅਪਲਾਈ ਕਰਨ ਦਾ ਵੀ ਦੋਸ਼ ਹੈ।

ਇਹ ਵੀ ਪੜੋ: Udaipur News : ਡਾਕ ਵਿਭਾਗ ਦੀ ਪਹਿਲਕਦਮੀ, ਹੁਣ ਭੈਣਾਂ ਵਾਟਰ ਪਰੂਫ ਬਾਕਸ ਅਤੇ ਲਿਫਾਫੇ 'ਚ ਭਰਾਵਾਂ ਨੂੰ ਰੱਖੜੀ ਭੇਜ ਸਕਣਗੀਆਂ  

ਪੂਜਾ ਖੇਡਕਰ ਪ੍ਰੋਬੇਸ਼ਨ ਦੌਰਾਨ ਗੈਰ-ਕਾਨੂੰਨੀ ਮੰਗਾਂ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਈ ਸੀ। ਕਲੈਕਟਰ ਸੁਹਾਸ ਦਿਨੇ ਨੇ ਖੇਦਕਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਵਿਵਾਦ ਵਧਣ ਤੋਂ ਬਾਅਦ, ਮਹਾਰਾਸ਼ਟਰ ਸਰਕਾਰ ਨੇ ਪੂਜਾ ਖੇਡਕਰ ਦੇ ਖਿਲਾਫ਼ ਕਾਰਵਾਈ ਕੀਤੀ, ਉਸਦੀ ਸਿਖਲਾਈ ਬੰਦ ਕਰ ਦਿੱਤੀ ਅਤੇ ਫੀਲਡ ਪੋਸਟਿੰਗ ਤੋਂ ਹਟਾ ਦਿੱਤਾ ਗਿਆ ਅਤੇ ਮਸੂਰੀ ਵਿਚ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ (LBSNAA) ਵਿਚ ਰਿਪੋਰਟ ਕਰਨ ਦਾ ਆਦੇਸ਼ ਦਿੱਤਾ ਗਿਆ। ਪਰ ਉਹ ਸਮੇਂ ਸਿਰ ਐਲਬੀਐਸਐਨਏਏ ਨਹੀਂ ਪਹੁੰਚੀ।

ਇਹ ਵੀ ਪੜੋ: Paris Olympics 2024 : ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਕਾਂਸੀ ਦਾ ਤਗਮਾ ਜਿੱਤਿਆ  

ਪੁਲਿਸ ਨੇ 18 ਜੁਲਾਈ ਨੂੰ ਪੂਜਾ ਖੇਡਕਰ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੂਜਾ ਖੇਡਕਰ ਦੀ ਮਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿਚ ਉਹ ਮੂਲਸ਼ੀ ਦੇ ਕੁਝ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਹੜੱਪਣ ਲਈ ਪਿਸਤੌਲ ਨਾਲ ਧਮਕਾਉਂਦੀ ਨਜ਼ਰ ਆ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ।

(For more news apart from  Hearing on controversial IAS Pooja Khelkar's anticipatory bail petition postponed till tomorrow News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement