
ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ 2 ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕਰਨ ਦਾ ਆਰੋਪ
UP News : ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਇਕ ਸਕੂਲ ’ਚ ਮੰਗਲਵਾਰ ਸਵੇਰੇ ਪ੍ਰਾਰਥਨਾ ਤੋਂ ਬਾਅਦ ਦੋ ਵਾਰ ਕਸਰਤ ਅਤੇ ਯੋਗਾ ਕਰਨ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ 12 ਬੱਚੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਏਟਾ ਜ਼ਿਲ੍ਹੇ ਦੇ ਮਲਾਵਨ ਥਾਣਾ ਖੇਤਰ ਦੇ ਹਰਚੰਦਪੁਰ ’ਚ ਪੀ.ਐਮ. ਸ਼੍ਰੀ ਕੇਂਦਰੀ ਵਿਦਿਆਲਾ ’ਚ ਵਾਪਰੀ।
ਜ਼ਿਲ੍ਹਾ ਮੈਜਿਸਟਰੇਟ ਪ੍ਰੇਮ ਰੰਜਨ ਸਿੰਘ ਨੇ ਦਸਿਆ ਕਿ ਸਕੂਲ ’ਚ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਕਸਰਤ ਕਰਦੇ ਸਮੇਂ ਕੁੱਝ ਬੱਚੇ ਬੇਹੋਸ਼ ਹੋ ਗਏ। ਪ੍ਰਿੰਸੀਪਲ ਸੰਧਿਆ ਸ਼ਰਨ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਪਹੁੰਚਾਇਆ। ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਦੋਸ਼ ਲਗਾਇਆ ਗਿਆ ਸੀ ਕਿ ਬੱਚਿਆਂ ਨੂੰ ਹੁੰਮਸ ਭਰੀ ਗਰਮੀ ਵਿਚ ਦੋ ਵਾਰ ਕਸਰਤ ਕਰਨ ਅਤੇ ਯੋਗ ਆਸਣ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੀ ਜਾਂਚ ਲਈ ਇਕ ਮੈਡੀਕਲ ਟੀਮ ਸਕੂਲ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ 12 ਵਿਦਿਆਰਥੀ ਇਸ ਸਮੇਂ ਹਸਪਤਾਲ ’ਚ ਦਾਖਲ ਹਨ। ਉਨ੍ਹਾਂ ਦਸਿਆ ਕਿ ਦਾਖਲ ਕੀਤੇ ਗਏ ਸਾਰੇ ਬੱਚੇ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀ ਹਨ।