ਨਰਸਿਮਹਾਨੰਦ ਨੇ ਮਹਿਲਾ ਆਗੂਆਂ ਨੂੰ ਦੱਸਿਆ 'ਰਖੇਲ', ਕਪਿਲ ਮਿਸ਼ਰਾ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ 
Published : Aug 30, 2021, 3:24 pm IST
Updated : Aug 30, 2021, 3:24 pm IST
SHARE ARTICLE
 Narsinghanand Saraswati’s
Narsinghanand Saraswati’s

ਇਹ ਆਦਮੀ ਮਾਂ ਜਗਦੰਬੇ ਦੇ ਮੰਦਿਰ ਵਿਚ ਬੈਠਣ ਦੇ ਲਾਇਕ ਨਹੀਂ ਹੈ - ਕਪਿਲ ਮਿਸ਼ਰਾ

ਨਵੀਂ ਦਿੱਲੀ - ਭਾਜਪਾ ਸ਼ਾਸਤ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਸਥਿਤ ਡਾਸਨਾ ਸ਼ਿਵ ਸ਼ਕਤੀ ਮੰਦਰ ਦੇ ਮਹੰਤ ਯਤੀ ਨਰਸਿਮਹਾਨੰਦ ਸਰਸਵਤੀ ਅਕਸਰ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਉਹਨਾਂ ਖਿਲਾਫ਼ ਪੈਗੰਬਰ ਮੁਹੰਮਦ ਵਿਰੁੱਧ ਇਤਰਾਜ਼ਯੋਗ ਟਿੱਪਣੀ ਦੀ ਵਰਤੋਂ ਕਰਨ ਲਈ ਐਫਆਈਆਰ ਵੀ ਦਰਜ ਕੀਤੀ ਗਈ ਸੀ। ਹੁਣ ਯਤੀ ਨਰਸਿਮਹਾਨੰਦ ਸਰਸਵਤੀ ਨੇ ਦੇਸ਼ ਦੀਆਂ ਮਹਿਲਾ ਨੇਤਾਵਾਂ ਬਾਰੇ ਇਤਰਾਜ਼ਯੋਗ ਗੱਲਾਂ ਕਹੀਆਂ ਹਨ। ਜਿਸ ਦਾ ਸੋਸ਼ਲ ਮੀਡੀਆ 'ਤੇ ਸਿਆਸਤਦਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ -  ਚੰਡੀਗੜ੍ਹ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਪ੍ਰੈਸ ਕਲੱਬ ਨੂੰ ਚਾਰੋਂ ਪਾਸਿਓ ਕੀਤਾ ਸੀਲ

 Narsinghanand Saraswati’sNarsinghanand Saraswati’s

ਦਰਅਸਲ ਨਰਸਿਮਹਾਨੰਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ''ਜਿੰਨੀਆਂ ਔਰਤਾਂ ਸਿਆਸਤ ਵਿਚ ਵੇਖੀਆਂ ਜਾਂਦੀਆਂ ਸਨ। ਉਹ ਜਾਂ ਤਾਂ ਕਿਸੇ ਸਿਆਸਤਦਾਨ ਦੀ ਰਖੇਲ ਸੀ ਜਾਂ ਕਿਸੇ ਰਾਜਨੇਤਾ ਦੀ ਧੀ ਜਾਂ ਵੱਡੇ ਪਰਿਵਾਰ ਵਿਚੋਂ ਸੀ। ਇਸ ਸਮੇਂ ਰਾਜਨੀਤੀ ਵਿਚ ਕਿੰਨੀਆਂ ਔਰਤਾਂ ਮੌਜੂਦ ਹਨ? ਬਹੁਤ ਆਨੰਦ ਆ ਰਿਹਾ ਹੈ।'' 

ਇਸ ਮਾਮਲੇ ਵਿਚ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨੇਤ ਨੇ ਯਤੀ ਨਰਸਿਮਹਾਨੰਦ ਦੁਆਰਾ ਦਿੱਤੇ ਗਏ ਬਿਆਨ ਉੱਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਮਹਿਲਾ ਰਾਜਨੇਤਾਵਾਂ ਲਈ ਆਵਾਜ਼ ਉਠਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੀਆਂ ਮਹਿਲਾ ਨੇਤਾਵਾਂ ਨੂੰ ਇਸ ਦੇ ਖਿਲਾਫ਼ ਬੋਲਣ ਲਈ ਵੀ ਕਿਹਾ ਹੈ। ਇਸ ਸੰਦਰਭ ਵਿਚ, ਕਾਂਗਰਸੀ ਨੇਤਾਵਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦੂਜੀਆਂ ਔਰਤਾਂ ਲਈ ਤਾਂ ਨਹੀਂ ਬੋਲਦੀਆਂ, ਕੀ ਅੱਜ ਭਾਜਪਾ ਦੀਆਂ ਮਹਿਲਾ ਨੇਤਾਵਾਂ ਅਪਣੇ ਚਰਿੱਤਰ 'ਤੇ ਲੱਗੇ ਦੋਸ਼ ਤੋਂ ਬਾਅਦ ਵੀ ਚੁੱਪ ਰਹਿਣਗੀਆਂ? ਨਰਸਿਮਹਾਨੰਦ ਵਰਗੇ ਘਟੀਆ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਔਰਤਾਂ ਦਾ ਸੋਸ਼ਣ ਕਰਨ ਵਾਲੇ ਕਿਸੇ ਦਰਿੰਦੇ ਤੋਂ ਘੱਟ ਹਨ? 

Photo

ਦੱਸ ਦਈਏ ਕਿ ਇਸ ਮਾਮਲੇ ਵਿਚ ਭਾਜਪਾ ਯੁਵਾ ਮੋਰਚੇ ਦੇ ਰਾਸ਼ਟਰੀ ਮੰਤਰੀ ਤੇਜਿੰਦਰਪਾਲ ਸਿੰਘ ਬੱਗਾ ਨੇ ਵੀ ਨਰਸਿਮਹਾਨੰਦ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।  ਨਰਸਿਮਹਾਨੰਦ ਖਿਲਾਫ਼ ਕਪਿਲ ਮਿਸ਼ਰਾ ਵੀ ਬੋਲੇ ਹਨ। ਉਹਨਾਂ ਕਿਹਾ ਕਿ ਨਰਸਿਮਹਾ ਨੰਦ ਮੰਦਿਰ ਵਿਚ ਬੈਠਣ ਦੇ ਲਾਇਕ ਨਹੀਂ ਹਨ। ਨਰਸਿਮਹਾਨੰਦ ਦੀ ਔਰਤਾਂ ਪ੍ਰਤੀ ਜੋ ਸੋਚ ਹੈ ਉਹ ਕਿਸੇ ਭਗਵਾਦਾਰੀ ਦੀ ਸੋਚ ਹੋ ਹੀ ਨਹੀਂ ਸਕਦੀ।

Photo

ਇਹ ਵੀ ਪੜ੍ਹੋ -  ਉਦਘਾਟਨ ਕਰਨ ਪਹੁੰਚੇ ਨਵਜੋਤ ਸਿੱਧੂ ਦਾ ਵਿਰੋਧ, ਦੁਕਾਨਦਾਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਉਹਨਾਂ ਨੇ ਵੀ ਯੂਪੀ ਪੁਲਿਸ ਤੋਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਹ ਆਦਮੀ ਮਾਂ ਜਗਦੰਬੇ ਦੇ ਮੰਦਿਰ ਵਿਚ ਬੈਠਣ ਦੇ ਲਾਇਕ ਨਹੀਂ ਹੈ।  
ਨਰਸਿਮਹਾਨੰਦ ਨੇ ਭਾਜਪਾ ਮਹਿਲਾ ਨੇਤਾਵਾਂ ਦੇ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਜਿਸ ਦਾ ਕਾਂਗਰਸ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਇਸ ਸ਼ਰਮਨਾਕ ਕਾਰੇ ਲਈ ਯਤੀ ਨਰਸਿਮਹਾਨੰਦ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement