ਹਿਮਾਚਲ 'ਚ ਮਾਨਸੂਨ ਕਾਰਨ 284 ਲੋਕਾਂ ਅਤੇ 549 ਪਸ਼ੂਆਂ ਦੀ ਮੌਤ, 8 ਲੋਕ ਲਾਪਤਾ
Published : Aug 30, 2022, 6:10 pm IST
Updated : Aug 30, 2022, 6:10 pm IST
SHARE ARTICLE
monsoon in Himachal
monsoon in Himachal

ਮੁੱਖ ਸਕੱਤਰ ਨੇ ਕੇਂਦਰ ਨੂੰ ਖੁੱਲ੍ਹ ਕੇ ਵਿੱਤੀ ਮਦਦ ਦੇਣ ਦੀ ਕੀਤੀ ਅਪੀਲ 

 

ਸ਼ਿਮਲਾ - ਹਿਮਾਚਲ 'ਚ ਮਾਨਸੂਨ ਕਾਰਨ ਹੁਣ ਤੱਕ 284 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਮੰਡੀ ਜ਼ਿਲ੍ਹੇ ਵਿਚ 49, ਸ਼ਿਮਲਾ ਵਿਚ 47, ਚੰਬਾ ਅਤੇ ਕੁੱਲੂ ਵਿਚ 33-33 ਅਤੇ ਰਾਜ ਭਰ ਵਿਚ 549 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ, ਹੜ੍ਹਾਂ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਲਗਭਗ 2000 ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਹੈ, ਜਦੋਂ ਕਿ ਮਾਨਸੂਨ ਦੇ ਲਗਭਗ 20 ਦਿਨ ਬਾਕੀ ਹਨ। 

ਮੁੱਖ ਸਕੱਤਰ ਆਰਡੀ ਧੀਮਾਨ ਨੇ ਇਹ ਗੱਲ ਆਪਦਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਮੀਟਿੰਗ ਦੌਰਾਨ ਕਹੀ। ਇੱਕ ਕੇਂਦਰੀ ਟੀਮ ਕਾਂਗੜਾ ਤੋਂ ਅਤੇ ਦੂਜੀ ਟੀਮ ਬਿਲਾਸਪੁਰ ਤੋਂ ਆਨਲਾਈਨ ਮੀਟਿੰਗ ਵਿਚ ਸ਼ਾਮਲ ਹੋਈ। ਇਸ ਦੌਰਾਨ ਆਰ.ਡੀ.ਧੀਮਾਨ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਤਬਾਹੀ ਦੇ ਜ਼ਖਮਾਂ ਨੂੰ ਭਰਨ ਲਈ ਐਨ.ਡੀ.ਆਰ.ਐਫ.ਦੇ ਤਹਿਤ ਵਿੱਤੀ ਮਦਦ ਦੇਣ।

ਆਰਡੀ ਧੀਮਾਨ ਨੇ ਕਿਹਾ ਕਿ ਬਾਰਸ਼ ਖ਼ਤਮ ਹੋਣ ਤੋਂ ਬਾਅਦ ਨੁਕਸਾਨ ਦੀ ਸੋਧੀ ਰਿਪੋਰਟ ਕੇਂਦਰ ਨੂੰ ਭੇਜੀ ਜਾਵੇਗੀ। ਇਸ ਸਮੇਂ ਜੋ ਨੁਕਸਾਨ ਹੋਇਆ ਹੈ, ਉਸ ਦੀ ਜਲਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਤਬਾਹੀ ਕਾਰਨ 169 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਦਕਿ 825 ਘਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ ਅਤੇ 587 ਗਊਸ਼ਾਲਾਵਾਂ ਤਬਾਹ ਹੋ ਗਈਆਂ ਹਨ। ਵੱਖ-ਵੱਖ ਆਫਤਾਂ ਕਾਰਨ 532 ਲੋਕ ਜ਼ਖਮੀ ਅਤੇ 8 ਲੋਕ ਲਾਪਤਾ ਹਨ।  

ਪ੍ਰਮੁੱਖ ਸਕੱਤਰ ਮਾਲ ਓਂਕਾਰ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਵਿਭਾਗਾਂ ਵੱਲੋਂ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਅਜੇ ਵੀ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਨੀਲ ਕੁਮਾਰ ਬਰਨਵਾਲ ਦੀ ਅਗਵਾਈ ਵਾਲੀ ਕੇਂਦਰੀ ਟੀਮ ਨੇ ਤਿੰਨ ਦਿਨ ਸੂਬੇ ਦੇ ਸਭ ਤੋਂ ਵੱਧ ਆਫ਼ਤ ਪ੍ਰਭਾਵਿਤ ਚੰਬਾ, ਮੰਡੀ, ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। 

ਇੱਕ ਟੀਮ ਨੇ ਕਾਂਗੜਾ ਦੇ ਚੰਬੀ, ਮਾਂਝਗਰਾਮ, ਬਰਿਆੜਾ, ਚੱਕੀ, ਢਾਂਗੂ ਮਾਜਰਾ ਅਤੇ ਚੰਬਾ ਦੇ ਕਾਲੀ ਗੋਹਰ, ਚੂਵੜੀ, ਕਕਰੋਟੀ ਦਾ ਦੌਰਾ ਕੀਤਾ, ਜਦਕਿ ਦੂਜੀ ਟੀਮ ਨੇ ਕਸੋਲ, ਪਾਰਵਤੀ ਵੈਲੀ, ਮਨਾਲੀ, ਸੰਦੋਲਾ, ਕਟੋਲਾ, ਸਾਂਝ ਖੱਡ, ਗੋਹਰ ਦੇ ਆਪਦਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।  ਇਸ ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ, ਜਲ ਸ਼ਕਤੀ ਵਿਭਾਗ, ਖੇਤੀਬਾੜੀ, ਬਾਗਬਾਨੀ, ਬਿਜਲੀ ਬੋਰਡ, ਸਿਹਤ, ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement