
ਮੌਤ ਦਾ ਡਰ ਉਨ੍ਹਾਂ ਨੂੰ ਹੈ, ਜਿਨ੍ਹਾਂ ਦੇ ਕਰਮਾਂ ਵਿੱਚ ਦਾਗ ਹੈ। ਅਸੀ ਮਹਾਂਕਾਲ ਦੇ ਭਗਤ ਹਾਂ, ਸਾਡੇ ਖੂਨ ਵਿੱਚ ਵੀ...
ਨਵੀਂ ਦਿੱਲੀ : ਮੌਤ ਦਾ ਡਰ ਉਨ੍ਹਾਂ ਨੂੰ ਹੈ, ਜਿਨ੍ਹਾਂ ਦੇ ਕਰਮਾਂ ਵਿੱਚ ਦਾਗ ਹੈ। ਅਸੀ ਮਹਾਂਕਾਲ ਦੇ ਭਗਤ ਹਾਂ, ਸਾਡੇ ਖੂਨ ਵਿੱਚ ਵੀ ਅੱਗ ਹੈ। ਜੈ ਮਹਾਕਾਲ! ਇਹ ਲਾਈਨਾਂ ਮੋਹਿਤ ਨੇ ਆਪਣੇ ਫੇਸਬੁਕ ਵਾਲ ਉੱਤੇ ਲਿਖੀਆਂ ਸੀ, ਜੋ ਆਖਰੀ ਸਾਬਤ ਹੋਈਆਂ। ਉਹ ਕਿਸੇ ਹੋਰ ਦੇ ਪੈਸੇ ਲੁੱਟ ਕੇ ਭੱਜ ਰਹੇ ਲੁਟੇਰਿਆਂ ਨਾਲ ਲੜ ਪਿਆ ਸੀ। ਉਸ ਨੇ ਇੱਕ ਬਦਮਾਸ਼ ਨੂੰ ਮੋਟਰਸਾਈਕਲ ਤੋਂ ਹੇਠਾਂ ਵੀ ਸੁੱਟ ਲਿਆ ਸੀ, ਪਰ ਦੂਜੇ ਬਦਮਾਸ਼ ਨੇ ਆ ਕੇ ਉਸ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। 6 ਅਕਤੂਬਰ ਨੂੰ ਉਸ ਦਾ ਜਨਮ ਦਿਨ ਸੀ। ਮੋਹਿਤ ਦੀ ਮੌਤ ਕਾਰਨ ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਘਰ ਚਲਾਉਣ ਦੀ ਹੈ। ਮਾਤਾ-ਪਿਤਾ ਅਤੇ ਤਿੰਨ ਭੈਣ-ਭਰਾਵਾਂ ਦਾ ਖਰਚਾ ਚੁੱਕਣ ਦਾ ਭਾਰ ਮੋਹਿਤ ਦੇ ਮੋਢਿਆਂ ‘ਤੇ ਹੀ ਸੀ।
At night incident
ਮੋਹਿਤ ਚਾਰਾਂ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਮੋਹਿਤ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਦੀ ਮਾਂ ਸਰਲਾ ਵਾਰ-ਵਾਰ ਬੇਹੋਸ਼ ਹੋ ਰਹੀ ਹੈ। ਪਿਤਾ ਰਾਜਕੁਮਾਰ ਕਦੇ-ਕਦੇ ਰਿਕਸ਼ਾ ਚਲਾਂਉਂਦੇ ਹਨ, ਪਰ ਘਰ ਦੀ ਸਾਰੀ ਜ਼ਿੰਮੇਵਾਰੀ ਮੋਹਿਤ (28 ਸਾਲਾਂ) ਉੱਤੇ ਹੀ ਸੀ। ਉਹ ਆਨੰਦ ਵਿਹਾਰ ਥਾਣਾ ਇਲਾਕੇ ਵਿਚ ਇਕ ਕੰਪਨੀ ਵਿਚ ਡਰਾਇਵਰ ਸੀ। ਮੋਹਿਤ ਦੀ ਛੋਟੀ ਭੈਣ ਹਿਮਾਨੀ ਅਤੇ ਚਾਚਾ ਰਾਜੇਸ਼ ਨੇ ਦੱਸਿਆ ਕਿ ਉਹ ਮਹਾਂਦੇਵ ਅਤੇ ਮਹਾਂਕਾਲ ਦਾ ਭਗਤ ਸੀ। ਮੋਹਿਤ ਨੂੰ ਪੂਰਾ ਮਹੱਲਾ ਬਹੁਤ ਪਿਆਰ ਕਰਦਾ ਸੀ। ਉਹ ਸਭ ਦੀ ਮਦਦ ਕਰਦਾ ਸੀ। ਸ਼ੁੱਕਰਵਾਰ ਰਾਤ ਕਰੀਬ 8 ਵਜੇ ਜਾਗ੍ਰਤੀ ਅਤੇ ਸੈਨੀ ਇਨਕਲੇਵ ਦੇ ਵਿਚ ਵਿਕਾਸ ਰਸਤੇ ਉੱਤੇ ਵਾਰਦਾਤ ਹੋਈ। ਮੋਹਿਤ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹਾ ਸੀ। ਜਦੋਂ ਉਸ ਨੇ ਚੋਰ-ਚੋਰ ਦੀ ਅਵਾਜ਼ ਸੁਣੀ। ਉਹ ਅਤੇ ਉਨ੍ਹਾਂ ਦੇ ਆਫਿਸ ਦੇ ਕੁੱਝ ਲੋਕ ਭੱਜਦੇ ਹੋਏ ਬਾਹਰ ਆਏ। ਉਨ੍ਹਾਂ ਨੇ ਮੋਟਰਸਾਈਕਲ ਉਤੇ ਭੱਜਦੇ ਦੋ ਬਦਮਾਸ਼ਾਂ ਵਿਚੋਂ ਪਿੱਛੇ ਬੈਠੇ ਲੁਟੇਰੇ ਨੂੰ ਫੜਕੇ ਖਿੱਚ ਲਿਆ। ਇਸ ਕਾਰਨ ਮੋਟਰਸਾਈਕਲ ਵੀ ਡਿੱਗ ਪਿਆ। ਮੋਟਰਸਾਈਕਲ ਡਿੱਗਣ ਤੋਂ ਬਾਅਦ ਮੋਟਰਸਾਈਕਲ ਚਲਾ ਰਿਹਾ ਬਦਮਾਸ਼ ਉਥੋਂ ਭੱਜ ਗਿਆ ਅਤੇ ਮੋਹਿਤ ਮੋਟਰਸਾਈਕਲ ਦੇ ਪਿੱਛੇ ਬੈਠੇ ਬਦਮਾਸ਼ ਦੀ ਕੁੱਟ-ਮਾਰ ਕਰਣ ਲੱਗਾ।
Family members of Mohitਇਸ ਦੌਰਾਨ ਭੱਜ ਜਾਣ ਵਾਲਾ ਬਦਮਾਸ਼ ਉਥੇ ਆਇਆ ਅਤੇ ਉਸਨੇ ਪਿਸਟਲ ਕੱਢੀ ਅਤੇ ਇੱਕ ਰਾਉਂਡ ਹਵਾ ਵਿੱਚ ਫਾਇਰ ਕਰਨ ਤੋਂ ਬਾਅਦ ਦੂਜੀ ਗੋਲੀ ਮੋਹਿਤ ਦੇ ਢਿੱਡ ਵਿੱਚ ਮਾਰ ਦਿੱਤੀ। ਗੋਲੀ ਆਰ-ਪਾਰ ਹੋ ਗਈ। ਮੋਹਿਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਗਤਪੁਰੀ ਦੀ ਅਨਾਰਕਲੀ ਵਿਚ ਉਹ ਕਿਰਾਏ ਦੇ ਫਲੈਟ ਤੇ ਰਹਿੰਦੇ ਹਨ। ਮਕਾਨ ਦਾ ਕਿਰਾਇਆ ਕਰੀਬ 15 ਹਜ਼ਾਰ ਰੁਪਏ ਹੈ। ਬਿਜਲੀ-ਪਾਣੀ ਦਾ ਖਰਚਾ ਵੱਖ। ਪਿਤਾ ਰਾਜ ਕੁਮਾਰ ਦਾ ਕੁੱਝ ਦਿਨ ਪਹਿਲਾਂ ਮੀਂਹ ਵਿਚ ਸਕੂਟਰ ਸਲਿਪ ਹੋਣ ਦੀ ਵਜ੍ਹਾ ਕਾਰਨ ਇੱਕ ਹੱਥ ਟੁੱਟ ਹੋ ਗਿਆ ਸੀ। ਸ਼ਨੀਵਾਰ ਨੂੰ ਉਨ੍ਹਾਂ ਦੇ ਹੱਥ ਦਾ ਆਪਰੇਸ਼ਨ ਹੋਣਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੋਹਿਤ ਚਾਹੁੰਦੇ ਸਨ ਕਿ ਉਨ੍ਹਾਂ ਦੀ ਦੂਜੀ ਭੈਣ ਦਾ ਵਿਆਹ ਹੋ ਜਾਵੇ। ਘਰ ਵਾਲੇ ਉਨ੍ਹਾਂ ਦੇ ਲਈ ਵੀ ਰਿਸ਼ਤੇ ਵੇਖ ਰਹੇ ਸਨ। ਕੁੱਝ ਦਿਨਾਂ ਵਿੱਚ ਮੋਹਿਤ ਦਾ ਵਿਆਹ ਪੱਕਾ ਵੀ ਹੋ ਜਾਣਾ ਸੀ। ਮੋਹਿਤ ਦੀ ਮਾਂ ਸਰਲਾ ਕਦੇ-ਕਦੇ ਇਕ ਹੌਸਟਲ ਵਿੱਚ ਗਾਰਡ ਦੀ ਨੌਕਰੀ ਕਰਦੀ ਸੀ, ਪਰ ਉਹ ਰੈਗੁਲਰ ਨਹੀਂ ਹੈ। ਰੱਖੜੀ ਤੋਂ ਪਹਿਲਾਂ ਮੋਹਿਤ ਦਾ ਕਿਸੇ ਨੇ ਮੋਬਾਇਲ ਫੋਨ ਖੋਹ ਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਪੈਸੇ ਬਚਾਉਣ ਲਈ ਮੋਹਿਤ ਨੇ ਆਪਣੀ ਜਾਨ ਦੇ ਦਿੱਤੀ ਉਸ ਪਰਿਵਾਰ ਤੋਂ ਕੋਈ ਵੀ ਉਨ੍ਹਾਂ ਦੇ ਘਰ ਪਤਾ ਲੈਣ ਨਹੀਂ ਆਇਆ ।