ਮਾਸੂਮ ਬੱਚਿਆਂ ਨੇ ਮੋਦੀ ਨੂੰ ਲਿਖੀ ਚਿੱਠੀ, ‘ਦੰਦ ਨਹੀਂ ਆ ਰਹੇ, ਖਾਣੇ ’ਚ ਹੋ ਰਹੀ ਹੈ ਮੁਸ਼ਕਲ’
Published : Sep 30, 2021, 10:20 am IST
Updated : Sep 30, 2021, 10:20 am IST
SHARE ARTICLE
 children write letter to Modi, 'Teeth are not coming, there is difficulty in eating'
children write letter to Modi, 'Teeth are not coming, there is difficulty in eating'

ਫ਼ੇਸਬੁੱਕ ’ਤੇ ਇਨ੍ਹਾਂ ਦੋਹਾਂ ਬੱਚਿਆਂ ਦੀ ਚਿੱਠੀ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਨੂੰ ਬੱਚਿਆਂ ਦੇ ਚਾਚਾ ਮੁਖਤਾਰ ਅਹਿਮਦ ਵਲੋਂ ਸ਼ੇਅਰ ਕੀਤਾ ਗਿਆ ਹੈ।

ਅਸਾਮ : ਅਸਾਮ ਦੇ ਦੋ ਬੱਚਿਆਂ ਵਲੋਂ ਲਿਖੀ ਗਈ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਲਿਖੀ ਗਈ ਹੈ। ਚਿੱਠੀ ’ਚ ਬੱਚਿਆਂ ਨੇ ਜੋ ਮਾਸੂਮ ਜਿਹੀ ਅਪੀਲ ਕੀਤੀ ਹੈ, ਉਹ ਕਾਫ਼ੀ ਹੈਰਾਨੀਜਨਕ ਵੀ ਹੈ। ਬੱਚਿਆਂ ਨੇ ਚਿੱਠੀ ਵਿਚ ਅਪਣੇ ਦੰਦਾਂ ਦੀ ਸਮੱਸਿਆ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।

Photo

ਦਰਅਸਲ 6 ਸਾਲ ਦੀ ਰਈਸਾ ਰਾਵਜਾ ਅਹਿਮਦ ਅਤੇ 5 ਸਾਲ ਦੇ ਆਇਰਨ ਅਹਿਮਦ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਬਿਸਵਾ ਸਰਮਾ ਨੂੰ 2 ਵੱਖ-ਵੱਖ ਚਿੱਠੀਆਂ ਭੇਜੀਆਂ ਹਨ। ਰਾਜਵਾ ਅਤੇ ਆਇਰਨ ਨੇ ਚਿੱਠੀ ਵਿਚ ਅਪਣੇ ਦੰਦਾਂ ਨੂੰ ਲੈ ਕੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ।ਦੋਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੇ ਪਸੰਦੀਦਾ ਖਾਣੇ ਨੂੰ ਚਬਾਉਣ ’ਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਬਚਪਨ ਦੇ ਦੰਦ ਡਿਗਣ ਮਗਰੋਂ ਨਵੇਂ ਦੰਦਾਂ ਦੇ ਆਉਣ ’ਚ ਬਹੁਤ ਸਮਾਂ ਲੱਗ ਰਿਹਾ ਹੈ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖੀ ਹੈ, ਤਾਂ ਕਿ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ।

ਫ਼ੇਸਬੁੱਕ ’ਤੇ ਇਨ੍ਹਾਂ ਦੋਹਾਂ ਬੱਚਿਆਂ ਦੀ ਚਿੱਠੀ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਨੂੰ ਬੱਚਿਆਂ ਦੇ ਚਾਚਾ ਮੁਖਤਾਰ ਅਹਿਮਦ ਵਲੋਂ ਸ਼ੇਅਰ ਕੀਤਾ ਗਿਆ ਹੈ। ਚਿੱਠੀ ਵਿਚ ਦੋਹਾਂ ਬੱਚਿਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ- ਕਿ੍ਰਪਾ ਕਰ ਕੇ ਜ਼ਰੂਰੀ ਕਾਰਵਾਈ ਕਰੋ। ਚਿੱਠੀ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਉਹ ਅਪਣੇ ਪਸੰਦੀਦਾ ਭੋਜਨ ਨੂੰ ਠੀਕ ਤਰ੍ਹਾਂ ਨਾਲ ਨਹੀਂ ਖਾ ਪਾ ਰਹੇ ਹਨ। ਇਕ ਚਿੱਠੀ ’ਚ ਬੱਚਿਆਂ ਨੇ ਲਿਖਿਆ- ਡਿਅਰ ਮੋਦੀ ਜੀ, ਮੇਰੇ 3 ਦੰਦ ਨਹੀਂ ਆ ਰਹੇ ਹਨ। ਇਸ ਕਾਰਨ ਮੈਨੂੰ ਖਾਣਾ ਚਬਾਉਣ ’ਚ ਮੁਸ਼ਕਲ ਹੋ ਰਹੀ ਹੈ। ਇਸ ਪੋਸਟ ਨੂੰ 25 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement