ਅਕਤੂਬਰ ਮਹੀਨੇ 'ਚ ਛੁੱਟੀਆਂ ਹੀ ਛੁੱਟੀਆਂ, 15 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ 
Published : Sep 30, 2023, 9:46 pm IST
Updated : Sep 30, 2023, 9:46 pm IST
SHARE ARTICLE
Bank Holiday
Bank Holiday

ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਛੁੱਟੀਆਂ ਦੀ ਲਿਸਟ ਪੜ ਲਵੋ।

ਨਵੀਂ ਦਿੱਲੀ : ਭਲਕੇ ਤੋਂ ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਇਸ ਮਹੀਨੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਦੇ ਨਾਲ ਹੀ ਛੁੱਟੀਆਂ ਦੀ ਵੀ ਬਰਸਾਤ ਹੋਵੇਗੀ। ਅਕਤੂਬਰ ਦੇ ਮਹੀਨੇ ਬਹੁਤ ਸਾਰੇ ਤਿਉਹਾਰ ਹੁੰਦੇ ਹਨ, ਜਿਸ ਕਰ ਕੇ ਛੁੱਟੀਆਂ ਹੁੰਦੀਆਂ ਹਨ। ਓਧਰ ਜੇਕਰ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਅਕਤੂਬਰ ਦੇ ਮਹੀਨੇ ਸਿਰਫ਼ 15 ਦਿਨ ਬੈਂਕਾਂ 'ਚ ਕੰਮ ਹੋਵੇਗਾ ਤੇ ਬਾਕੀ 15 ਦਿਨ ਬੈਂਕਾਂ ਵਿਚ ਛੁੱਟੀ ਹੋਵੇਗੀ। ਇਸ ਲਈ ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਛੁੱਟੀਆਂ ਦੀ ਲਿਸਟ ਪੜ ਲਵੋ।

ਭਾਰਤੀ ਰਿਜ਼ਰਵ ਬੈਂਕ ਵਲੋਂ ਬੈਂਕਾਂ ਵਿਚ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਰਿਜ਼ਰਵ ਬੈਂਕ ਹਰ ਸਾਲ ਲਈ ਇੱਕ ਕੈਲੰਡਰ ਸੂਚੀ ਤਿਆਰ ਕਰਦਾ ਹੈ। ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਵਿਚ ਕਈ ਰਾਸ਼ਟਰੀ ਛੁੱਟੀਆਂ ਵੀ ਹਨ, ਜਿਸ 'ਤੇ ਦੇਸ਼ ਭਰ ਵਿਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। 

ਪੜ੍ਹੋ ਲਿਸਟ
1 ਅਕਤੂਬਰ, ਐਤਵਾਰ - ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
2 ਅਕਤੂਬਰ-  ਗਾਂਧੀ ਜਯੰਤੀ ਕਰ ਕੇ ਬੈਂਕ ਬੰਦ ਰਹਿਣਗੇ।
8 ਅਕਤੂਬਰ- ਐਤਵਾਰ ਕਰ ਕੇ ਛੁੱਟੀ ਹੋਵੇਗੀ। 

14 ਅਕਤੂਬਰ - ਮਹਾਲਯਾ ਦੇ ਕਾਰਨ ਕੋਲਕਾਤਾ ਵਿੱਚ ਬੈਂਕ ਬੰਦ, ਦੂਜੇ ਸ਼ਨੀਵਾਰ ਨੂੰ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।
15 ਅਕਤੂਬਰ ਨੂੰ ਫਿਰ ਐਤਵਾਰ ਹੋਵੇਗਾ 
18 ਅਕਤੂਬਰ- ਗੁਹਾਟੀ 'ਚ ਕਟਿ ਬਿਹੂ ਦੇ ਕਾਰਨ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।

21 ਅਕਤੂਬਰ, ਦੁਰਗਾ ਪੂਜਾ/ਮਹਾਨ ਸਪਤਮੀ ਕਾਰਨ ਅਗਰਤਲਾ, ਗੁਹਾਟੀ, ਇੰਫਾਲ, ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ।
22 ਅਕਤੂਬਰ, ਐਤਵਾਰ, ਦੇਸ਼ ਦੇ ਬਾਰੇ ਬੈਂਕਾਂ 'ਚ ਛੁੱਟੀ ਰਹੇਗੀ।
24 ਅਕਤੂਬਰ, ਦੁਸਹਿਰੇ ਕਾਰਨ ਬੈਂਕ ਬੰਦ, ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
25 ਅਕਤੂਬਰ, ਦੁਰਗਾ ਪੂਜਾ (ਦਸਾਈ) ਕਾਰਨ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।

26 ਅਕਤੂਬਰ, ਦੁਰਗਾ ਪੂਜਾ (ਦਸਾਈ)/ਪ੍ਰਬੰਧਨ ਦਿਵਸ 'ਤੇ ਗੰਗਟੋਕ, ਜੰਮੂ ਅਤੇ ਸ਼੍ਰੀਨਗਰ ਵਿਚ ਬੈਂਕ ਬੰਦ ਰਹਿਣਗੇ।
27 ਅਕਤੂਬਰ, ਦੁਰਗਾ ਪੂਜਾ (ਦਸਾਈ) 'ਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
28 ਅਕਤੂਬਰ, ਲਕਸ਼ਮੀ ਪੂਜਾ ਅਤੇ ਚੌਥੇ ਸ਼ਨੀਵਾਰ ਨੂੰ ਕੋਲਕਾਤਾ ਸਮੇਤ ਦੇਸ਼ ਭਰ ਵਿਚ ਬੈਂਕ ਬੰਦ ਰਹਿਣਗੇ।

29 ਅਕਤੂਬਰ, ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
31 ਅਕਤੂਬਰ, ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ 'ਤੇ ਅਹਿਮਦਾਬਾਦ ਵਿਚ ਬੈਂਕ ਬੰਦ ਰਹਿਣਗੇ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement