ਹਰਿਆਣਾ ਦੇ ਫਰਜ਼ੀ ਮੁੱਖ ਸਕੱਤਰ ਦੇ ਸ਼ਾਹੀ ਠਾਠ, 61 ਬੈਂਕ ਅਕਾਊਂਟ ਬਣਾਏ, 35 ਕਰੋੜ ਤੋਂ ਵੱਧ ਦੀ ਠੱਗੀ 
Published : Sep 30, 2023, 4:50 pm IST
Updated : Sep 30, 2023, 4:50 pm IST
SHARE ARTICLE
Sarabjit Sandhu
Sarabjit Sandhu

ਸਰਬਜੀਤ ਸੰਧੂ ਫਰਾਡ ਦੀ 70% ਰਕਮ ਆਪਣੇ ਕੋਲ ਰੱਖਦਾ ਸੀ

ਕਰਨਾਲ - ਹਰਿਆਣਾ ਦੇ ਫਰਜ਼ੀ ਮੁੱਖ ਸਕੱਤਰ ਸਰਬਜੀਤ ਸਿੰਘ ਸੰਧੂ ਦੀਆਂ ਸ਼ਾਹੀ ਠਾਠ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚ ਉਹ ਗੰਨਮੈਨ ਬਣਾਏ ਸਾਬਕਾ ਫੌਜੀਆਂ ਨਾਲ ਨਜ਼ਰ ਆ ਰਹੇ ਹਨ। ਜਿਸ ਵਿਚ ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ ਪੁਲਿਸ ਕਮਾਂਡੋ ਵਰਗੀ ਵਰਦੀ ਪਹਿਨਾਈ ਹੈ। ਸਰਬਜੀਤ ਸੰਧੂ ਪੰਜਾਬ ਦੇ ਅੰਮ੍ਰਿਤਸਰ ਦੇ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਅਚਿੰਤ ਕੋਟ ਦਾ ਵਸਨੀਕ ਹੈ।

ਹਾਲਾਂਕਿ ਉਸ ਨੇ ਰਾਜਪੁਰਾ, ਪਟਿਆਲਾ ਦੇ ਫਰਜ਼ੀ ਪਤੇ ਤੋਂ ਅਸਲਾ ਲਾਇਸੈਂਸ ਬਣਵਾਇਆ ਹੋਇਆ ਸੀ। ਸੰਧੂ ਦੀ ਉਮਰ 28 ਸਾਲ ਹੈ ਅਤੇ ਬੀਏ ਨਾਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਉਸ ਖ਼ਿਲਾਫ਼ ਅੰਮ੍ਰਿਤਸਰ, ਸੰਗਰੂਰ ਅਤੇ ਗੁਰਦਾਸਪੁਰ ਵਿਚ ਧੋਖਾਧੜੀ ਦੇ 5 ਕੇਸ ਦਰਜ ਹਨ। ਉਸ ਨੇ ਮੁਹਾਲੀ ਵਿਚ ਦੋ ਥਾਵਾਂ ’ਤੇ ਆਪਣੇ ਦਫ਼ਤਰ ਖੋਲ੍ਹੇ ਹੋਏ ਸਨ। ਜਿਨ੍ਹਾਂ ਵਿਚੋਂ ਇੱਕ ਮੁਹਾਲੀ ਦੇ ਸੈਕਟਰ 82 ਵਿਚ ਅਤੇ ਦੂਜਾ ਡੇਰਾਬੱਸੀ ਵਿਚ ਖੋਲ੍ਹਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਹੁਣ ਦੋਵੇਂ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਹੈ।  

ਫਰਜ਼ੀ ਮੁੱਖ ਸਕੱਤਰ ਸਰਬਜੀਤ ਸੰਧੂ ਦਾ ਨੈੱਟਵਰਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਫੈਲਿਆ ਹੋਇਆ ਹੈ। ਸੰਧੂ ਖ਼ੁਦ ਆਪਣੇ ਦਫਤਰ ਰਾਹੀਂ ਪੰਜਾਬ ਵਿਚ ਸਰਗਰਮ ਸੀ। ਉਸ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ 35 ਸਾਲਾ ਰਾਹੁਲ ਨੂੰ ਨੌਕਰੀ 'ਤੇ ਰੱਖਿਆ ਸੀ। ਜੋ ਸੰਧੂ ਲਈ ਫਰਜ਼ੀ ਵੀਜ਼ਾ ਅਤੇ ਦਿੱਲੀ-ਕਰਨਾਟਕ ਸਮੇਤ ਹੋਰ ਸੂਬਿਆਂ 'ਚ ਫਰਜ਼ੀ ਬੈਂਕ ਖਾਤਿਆਂ ਦਾ ਪ੍ਰਬੰਧ ਕਰਦਾ ਸੀ।

ਰਾਹੁਲ ਨੇ MBA ਫਾਈਨਾਂਸ ਦੀ ਡਿਗਰੀ ਕੀਤੀ ਹੋਈ ਹੈ। ਹਰਿਆਣਾ ਵਿਚ ਉਸ ਦਾ ਸਾਥੀ ਰਵੀ ਮਿਸ਼ਰਾ ਸੀ। ਗੁਰੂਗ੍ਰਾਮ ਦਾ ਰਹਿਣ ਵਾਲਾ ਰਵੀ ਮਿਸ਼ਰਾ ਸਾਇੰਸ ਗ੍ਰੈਜੂਏਟ ਹੈ ਅਤੇ ਸੰਧੂ ਦਾ ਫਰਜ਼ੀ ਬੈਂਕ ਖਾਤਾ ਬਣਾਉਣ 'ਚ ਮਦਦ ਕਰਦਾ ਸੀ। ਮੁਹਾਲੀ ਪੁਲਿਸ ਦੀ ਜਾਂਚ ਅਨੁਸਾਰ ਸਰਬਜੀਤ ਸੰਧੂ ਫਰਾਡ ਦੀ 70% ਰਕਮ ਆਪਣੇ ਕੋਲ ਰੱਖਦਾ ਸੀ। ਬਾਕੀ 30% ਰਵੀ ਅਤੇ ਰਾਹੁਲ ਵਿਚਕਾਰ ਵੰਡ ਦਿੰਦਾ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਧੋਖਾਧੜੀ ਬਾਰੇ ਪਤਾ ਲੱਗਣ 'ਤੇ ਜਦੋਂ ਲੋਕ ਪੈਸੇ ਮੰਗਣ ਆਉਂਦੇ ਸਨ ਤਾਂ ਸੰਧੂ ਉਨ੍ਹਾਂ ਨੂੰ ਆਪਣੇ ਅਧਿਕਾਰ ਅਤੇ ਸੁਰੱਖਿਆ ਦਾ ਡਰਾਵਾ ਦੇ ਕੇ ਭਜਾ ਦਿੰਦਾ ਸੀ।   

ਮੁਹਾਲੀ ਪੁਲਿਸ ਅਨੁਸਾਰ ਸਰਬਜੀਤ ਸੰਧੂ ਦੱਸਦਾ ਸੀ ਕਿ ਉਸ ਦੀ ਅਮਰੀਕਾ ਵਿਚ ਸੰਧੂ ਟਰਾਂਸਪੋਰਟ ਦੇ ਨਾਂ ’ਤੇ ਰਜਿਸਟਰਡ ਕੰਪਨੀ ਹੈ। ਉਹ ਆਸਾਨੀ ਨਾਲ ਅਮਰੀਕਾ ਅਤੇ ਕੈਨੇਡਾ ਦੇ ਵੀਜ਼ਿਆਂ ਦਾ ਪ੍ਰਬੰਧ ਕਰ ਸਕਦਾ ਹੈ। ਇਸ ਦੇ ਲਈ ਉਹ ਲੋਕਾਂ ਨੂੰ ਆਪਣੀ ਕੰਪਨੀ ਦੇ ਕਰਮਚਾਰੀ ਘੋਸ਼ਿਤ ਕਰੇਗਾ। ਸੰਧੂ ਦੇ ਇਸ ਜਾਲ ਵਿਚ ਕਈ ਟਰੈਵਲ ਏਜੰਟ ਵੀ ਫਸ ਗਏ ਹਨ।   

ਉਹਨਾਂ ਨੇ ਸੰਧੂ ਕੋਲ ਕਮਿਸ਼ਨ ਲਈ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਜਾਅਲੀ ਵੀਜ਼ਾ ਦਿੱਤਾ ਤਾਂ ਉਸ ਨੇ VFS ਗਲੋਬਲ ਦੇ ਲਿਫਾਫੇ ਵਰਤੇ ਅਤੇ ਉਹਨਾਂ 'ਤੇ ਬਾਰ ਕੋਡ ਵੀ ਸਨ ਤਾਂ ਜੋ ਹਰ ਕੋਈ ਸੋਚੇ ਕਿ ਇਹ ਅੰਬੈਸੀ ਤੋਂ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੁੰਦਾ ਸੀ ਜਦੋਂ ਲੋਕ ਟਿਕਟਾਂ ਖਰੀਦ ਕੇ ਏਅਰਪੋਰਟ 'ਤੇ ਪਹੁੰਚਣਗੇ ਅਤੇ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੰਦੇ ਸਨ। 

ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਸਰਬਜੀਤ ਸੰਧੂ ਹਰਿਆਣਾ ਦਾ ਚੀਫ ਸੈਕਟਰੀ ਬਣਿਆ ਰਹਿੰਦਾ ਸੀ। ਇਸ ਲਈ ਲਗਜ਼ਰੀ ਗੱਡੀਆਂ ਰੱਖੀਆਂ ਗਈਆਂ ਸਨ। ਸੰਧੂ ਕਾਫਲੇ ਦੇ ਰੂਪ ਵਿਚ ਚਲਦਾ ਸੀ। ਸਾਬਕਾ ਸੈਨਿਕਾਂ ਨੂੰ ਪੁਲਿਸ ਕਮਾਂਡੋ ਵਾਂਗ ਵਰਦੀ ਪਹਿਨਾਈ ਜਾਂਦੀ ਸੀ। ਵਾਕੀ ਟਾਕੀ 'ਤੇ ਆਰਡਰ ਵੀ ਦਿੱਤੇ ਜਾਂਦੇ ਸਨ।

ਸੰਧੂ ਇਮੀਗ੍ਰੇਸ਼ਨ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਦਾ ਸੀ। ਲੋਕਾਂ ਨੂੰ ਜਾਅਲੀ ਪੀਆਰ ਸਰਟੀਫਿਕੇਟ ਦਿੰਦਾ ਸੀ। ਸੰਧੂ ਨੇ ਦੇਸ਼ ਭਰ ਵਿਚ ਕਰੋੜਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਉਸ ਖ਼ਿਲਾਫ਼ 22 ਸਤੰਬਰ ਨੂੰ ਖਰੜ ਥਾਣੇ ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਗ੍ਰਿਫ਼ਤਾਰੀ ਤੋਂ ਬਾਅਦ ਸੰਧੂ ਤੋਂ ਇਹ ਹੋਈ ਬਰਾਮਦਗੀ 
50.4 ਲੱਖ ਦੀ ਨਕਦੀ, 99 ਗ੍ਰਾਮ ਸੋਨਾ,1 ਪਿਸਤੌਲ (45 ਬੋਰ), 1 ਰਾਈਫਲ (315 ਬੋਰ), 2 ਪੰਜਾਬ ਪੁਲਿਸ ਆਈ ਕਾਰਡ, 1 ਗ੍ਰਹਿ ਸਕੱਤਰ ਆਈ ਕਾਰਡ, 5 ਵਿਦੇਸ਼ੀ ਡਰਾਈਵਿੰਗ ਲਾਇਸੰਸ, 5 ਅਸੈਂਬਲੀ ਸਟਿੱਕਰ, 10 ਕਮਾਂਡੋ ਵਰਦੀ, 6 ਲਗਜ਼ਰੀ ਕਾਰਾਂ,  2 ਪੁਲਿਸ ਲਾਈਟਾਂ, 2 ਐਸਕਾਰਟ ਕਾਰ ਦਾ ਝੰਡਾ,  41 ਪਾਸਬੁੱਕ ATM ਚੈੱਕ ਬੁੱਕ, 61 ਬੈਂਕ ਖਾਤੇ, 5 ਵਾਇਰਲੈੱਸ ਸੈੱਟ, 40 ਜਾਅਲੀ ਵੀਜ਼ਾ ਸਟਿੱਕਰ, 20 ਕੈਨੇਡੀਅਨ, 60 ਪਾਸਪੋਰਟ ਜਾਅਲੀ, ਨਾਗਰਿਕਤਾ ਸਰਟੀਫਿਕੇਟ , ਸਟਿੱਕਰ ਦੇ ਨਾਲ 03 ਜਾਲੀ 01 ਅਸਲੀ ਪਾਸਪੋਰਟ 


 

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement