
ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ
Electoral Bonds Scheme : ਕਰਨਾਟਕ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਾਂ ਵਿਰੁਧ ਚੋਣ ਬਾਂਡ ਯੋਜਨਾ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਜਾਂਚ ’ਤੇ ਰੋਕ ਲਗਾ ਦਿਤੀ। ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ।
ਜਸਟਿਸ ਐਮ. ਨਾਗਾਪ੍ਰਸੰਨਾ ਨੇ ਇਹ ਅੰਤਰਿਮ ਹੁਕਮ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਨਲਿਨ ਕੁਮਾਰ ਕਤਿਲ ਵਲੋਂ ਦਾਇਰ ਪਟੀਸ਼ਨ ’ਤੇ ਦਿਤਾ, ਜਿਸ ’ਚ ਐਫ.ਆਈ.ਆਰ. ਨੂੰ ਚੁਨੌਤੀ ਦਿਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ।
ਚੋਣ ਬਾਂਡ ਯੋਜਨਾ ਨਾਲ ਜੁੜੀ ਸ਼ਿਕਾਇਤ ਤੋਂ ਬਾਅਦ ਸਨਿਚਰਵਾਰ ਨੂੰ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਨਿਰਦੇਸ਼ਾਂ ’ਤੇ ਸੀਤਾਰਮਨ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।
ਜਨ ਅਧਿਕਾਰ ਸੰਘਰਸ਼ ਪ੍ਰੀਸ਼ਦ (ਜੇ.ਐਸ.ਪੀ.) ਦੇ ਸਹਿ-ਚੇਅਰਮੈਨ ਆਦਰਸ਼ ਆਰ ਅਈਅਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮਾਂ ਨੇ ਚੋਣ ਬਾਂਡ ਦੀ ਦੇ ਨਾਂ ’ਤੇ ਪੈਸੇ ਵਸੂਲੇ ਅਤੇ 8,000 ਕਰੋੜ ਰੁਪਏ ਤੋਂ ਵੱਧ ਦਾ ਲਾਭ ਲਿਆ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੀਤਾਰਮਨ ਨੇ ਈ.ਡੀ. ਅਧਿਕਾਰੀਆਂ ਦੀ ਗੁਪਤ ਸਹਾਇਤਾ ਅਤੇ ਸਹਾਇਤਾ ਰਾਹੀਂ ਰਾਜ ਅਤੇ ਕੌਮੀ ਪੱਧਰ ’ਤੇ ਦੂਜਿਆਂ ਦੇ ਲਾਭ ਲਈ ਹਜ਼ਾਰਾਂ ਕਰੋੜ ਰੁਪਏ ਦੀ ਵਸੂਲੀ ਕੀਤੀ ਸੀ।