
ਕਿਹਾ : ਲੇਹ ’ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ
ਲੇਹ : ਕਾਂਗਰਸੀ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੇਹ ਦੇ ਲੋਕਾਂ ਨਾਲ ਧੋਖਾ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਲੇਹ ’ਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਥਾਰਚਿਨ ਦੇ ਪਿਤਾ ਦਾ ਇਕ ਵੀਡੀਓ ਪੋਸਟ ਕੀਤਾ। ਰਾਹੁਲ ਨੇ ਹਿੰਦੀ ’ਚ ਪਾਈ ਆਪਣੀ ਪੋਸਟ ’ਚ ਕਿਹਾ, ਪਿਤਾ ਦੀ ਦਰਦ ਭਰੀਆਂ ਅੱਖਾਂ ਇਕ ਸਵਾਲ ਪੁੱਛਦੀਆਂ ਹਨ, ਕੀ ਅੱਜ ਦੇਸ਼ ਸੇਵਾ ਦਾ ਇਹੀ ਇਨਾਮ ਹੈ। ਉਨ੍ਹਾਂ ਕਿਹਾ ਕਿ ਹਿੰਸਾ ਅਤੇ ਭੈਅ ਦੀ ਰਾਜਨੀਤੀ ਬੰਦ ਕੀਤੀ ਜਾਵੇ।
ਉਧਰ ਲੱਦਾਖ ਨੂੰ ਰਾਜ ਦਾ ਦਰਜਾ ਅਤੇ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਸਮੇਤ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਕਾਰਗਿਲ ਡੈਮੋਕ੍ਰੇÇਅਕ ਅਲਾਂਇੰਸ ਨੇ ਕਿਹਾ ਕਿ ਲੱਦਾਖ ’ਚ ਹਾਲਾਤ ਆਮ ਵਰਗੇ ਹੋਣ ਤੱਕ ਕੇਂਦਰ ਦੀ ਉਚ ਅਧਿਕਾਰ ਪ੍ਰਾਪਤ ਕਮੇਟੀ ਨਾਲ ਗੱਲਬਾਤ ਨਹੀਂ ਕਰਾਂਗੇ। ਜਦਕਿ ਲੇਹ ਅਪੈਕਸ ਬਾਡੀ ਪਹਿਲਾਂ ਹੀ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕੀ ਹੈ।