
ਪੀੜਤ ਲੜਕੀ ਨੇ ਵਿਕਾਸ ਨਾਮ ਦੇ ਇਕ ਲੜਕੇ 'ਤੇ ਸੋਸ਼ਣ ਕਰਨ ਦਾ ਆਰੋਪ ਲਗਾਇਆ ਹੈ
ਨਵੀਂ ਦਿੱਲੀ - ਗੁਰੂਗ੍ਰਾਮ ਦੇ ਇਕ ਨਾਮੀ ਹਸਪਤਾਲ ਵਿਚ ਟੀਬੀ ਦੇ ਇਲਜਾ ਲਈ ਭਰਤੀ ਹੋਈ ਲੜਕੀ ਨਾਲ ਆਈਸੀਯੂ ਵਿਚ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛੇ ਦਿਨਾਂ ਬਾਅਦ ਲੜਕੀ ਨੇ ਆਪਣੇ ਪਿਤਾ ਨੂੰ ਚਿੱਠੀ ਲਿਖ ਕੇ ਇਸਘਟਨਾ ਬਾਰੇ ਦੱਸਿਆ। ਪੁਲਿਸ ਨੇ ਮੰਗਲਵਾਰ ਨੂੰ ਸੁਸ਼ਾਂਤ ਲੋਕ ਥਾਣੇ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
21-year-old patient alleges rape in ICU of private hospital in Gurugram
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਇੱਕ 21 ਸਾਲਾ ਲੜਕੀ ਟੀਬੀ ਦੀ ਬਿਮਾਰੀ ਤੋਂ ਪੀੜਤ ਹੈ। ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ 21 ਅਕਤੂਬਰ ਨੂੰ ਸ਼ਹਿਰ ਦੇ ਇਕ ਮਸ਼ਹੂਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਲੜਕੀ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਡਾਕਟਰਾਂ ਵੱਲੋਂ ਇਲਾਜ ਲਈ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਬਿਠਾ ਦਿੱਤਾ ਗਿਆ।
21-year-old patient alleges rape in ICU of private hospital in Gurugram
ਲੜਕੀ ਦੇ ਪਿਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਉਹਨਾਂ ਦੀ ਬੇਟੀ ਹੋਸ਼ ਵਿਚ ਆਈ ਸੀ ਤੇ ਉਸ ਨੇ ਮੈਨੂੰ ਲਿਖ ਕੇ ਤੇ ਇਸਾਰਿਆਂ ਵਿਚ ਦੱਸਿਆ ਕਿ ਉਸ ਨਾਲ ਸੋਸ਼ਮ ਹੋਇਆ ਹੈ। ਪੀੜਤ ਲੜਕੀ ਨੇ ਵਿਕਾਸ ਨਾਮ ਦੇ ਇਕ ਲੜਕੇ 'ਤੇ ਸੋਸ਼ਣ ਕਰਨ ਦਾ ਆਰੋਪ ਲਗਾਇਆ ਹੈ। ਇਸ ਬਾਰੇ ਲੜਕੀ ਦੇ ਪਿਤਾ ਨੇ ਸੁਸ਼ਾਂਤ ਲੋਕ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।
21-year-old patient alleges rape in ICU of private hospital in Gurugram
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 21 ਅਕਤੂਬਰ ਤੋਂ 27 ਅਕਤੂਬਰ ਦਰਮਿਆਨ ਇੱਕ ਘਟਨਾ ਹੋਈ ਸੀ। ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੜਕੀ ਦਾ ਮੈਡੀਕਲ ਸਰਕਾਰੀ ਹਸਪਤਾਲ ਦੇ ਡਾਕਟਰਾਂ ਕੋਲ ਕਰਵਾਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਪੀੜਤ ਦਾ ਬਿਆਨ ਲੈਣ ਲਈ ਹਸਪਤਾਲ ਪਹੁੰਚੀ, ਪਰ ਡਾਕਟਰਾਂ ਨੇ ਕਿਹਾ ਕਿ ਪੀੜਤ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ।
21-year-old patient alleges rape in ICU of private hospital in Gurugram
ਡਿਪਟੀ ਕਮਿਸ਼ਨਰ ਪੁਲਿਸ ਮਕਸੂਦ ਅਹਿਮਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਦੇ ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਦੋਸ਼ੀ ਵਿਕਾਸ ਹਸਪਤਾਲ ਦੀ ਕਰਮਚਾਰੀ ਹੈ ਜਾਂ ਨਹੀਂ। ਪੀੜਤ ਵੱਲੋਂ ਆਪਣਾ ਬਿਆਨ ਦੇਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਹਸਪਤਾਲ ਦਾ ਰਿਕਾਰਡ, ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲਈ ਗਈ ਹੈ। ਪੀੜਤ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ।
21-year-old patient alleges rape in ICU of private hospital in Gurugram
ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ 21 ਅਕਤੂਬਰ ਨੂੰ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਫਿਰ ਉਸ ਦਾ ਵੈਂਟੀਲੇਟਰ 'ਤੇ ਇਲਾਜ ਚੱਲ ਰਿਹਾ ਸੀ। ਛੇ ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਉਸ ਨੇ ਬਲਾਤਕਾਰ ਦਾ ਦੋਸ਼ ਲਗਾਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਂਚ ਵਿਚ ਪੁਲਿਸ ਵੱਲੋਂ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।