
ਸ਼ਾਂਤੀ ਬਣਾਈ ਰੱਖਣ ਲਈ ਚੁੱਕਿਆ ਕਦਮ
ਬੈਂਗਲੁਰੂ: ਪ੍ਰਸਿੱਧ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਦੇ ਅਚਾਨਕ ਦਿਹਾਂਤ ਨਾਲ ਦੱਖਣੀ ਭਾਰਤ ਸਮੇਤ ਪੂਰਾ ਦੇਸ਼ ਸਦਮੇ ਵਿੱਚ ਹੈ। ਕਰਨਾਟਕ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ 31 ਅਕਤੂਬਰ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।
Superstar Puneet Rajkumar dies of heart attack
ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਹੋ ਹੋਰ ਕਿਸਾਨਾਂ ਦੀ ਮੌਤ
ਪੁਲਿਸ ਪ੍ਰਸ਼ਾਸਨ ਅਨੁਸਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਾਰ ਅਤੇ ਰੈਸਟੋਰੈਂਟ, ਵਾਈਨ ਸਟੋਰਾਂ ਸਮੇਤ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਦੋ ਦਿਨਾਂ ਲਈ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ 46 ਸਾਲਾ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Liquor shops closed in Bengaluru till October 31
ਹੋਰ ਵੀ ਪੜ੍ਹੋ: ਦਿਲਸ਼ਾਦ ਗਾਰਡਨ ਇਲਾਕੇ 'ਚ ਪੰਪ ਹਾਊਸ ਦੀ 60 ਫੁੱਟ ਲੰਬੀ ਕੰਧ ਡਿੱਗੀ, ਕਈ ਵਾਹਨ ਹੇਠਾਂ ਦੱਬੇ
ਰਾਜਕੁਮਾਰ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਸਦਾਸ਼ਿਵਨਗਰ ਸਥਿਤ ਘਰ ਦੇ ਬਾਹਰ ਅਤੇ ਕਾਂਤੀਰਵਾ ਸਟੇਡੀਅਮ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹਨ।
Liquor shops closed in Bengaluru till October 31
Puneeth Rajkumar Tribute
ਹੋਰ ਵੀ ਪੜ੍ਹੋ: ਸੁਖਜੀਤ ਸਿੰਘ ਬਣੇ ਪੰਜਾਬ ਟਰਾਂਸਪੋਰਟ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ
ਉਨ੍ਹਾਂ ਦੀ ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ ਸਟੇਡੀਅਮ 'ਚ ਰੱਖਿਆ ਗਿਆ ਹੈ। ਇਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਸ਼ਰਾਬ ਪੀ ਕੇ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਸੰਭਾਵਨਾ ਹੈ। ਨਾਲ ਹੀ ਸੋਸ਼ਲ ਮੀਡੀਆ 'ਤੇ ਮਾਹੌਲ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਪੁਲਿਸ ਨੇ ਇਹਤਿਆਤ ਵਜੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
Superstar Puneet Rajkumar dies of heart attack
ਹੋਰ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਡੇਂਗੂ ਨੇ ਮਚਾਈ ਤਬਾਹੀ