ਸਵਾਤੀ ਮਾਲੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੌਦਾ ਸਾਧ ਦੇ ਚੇਲੇ ਮੈਨੂੰ ਧਮਕਾ ਰਹੇ, ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰੋ।
Published : Oct 30, 2022, 10:58 am IST
Updated : Oct 30, 2022, 10:58 am IST
SHARE ARTICLE
Swati Maliwal received a death threat
Swati Maliwal received a death threat

ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ?

 

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਸੌਦਾ ਸਾਧ ਦੇ ਪੈਰੋਕਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਇਤਰਾਜ਼ਯੋਗ ਸੰਦੇਸ਼ ਵੀ ਸਾਂਝੇ ਕੀਤੇ ਹਨ। ਜਿਸ ਵਿੱਚ ਮਾਲੀਵਾਲ ਲਈ ਅਪਸ਼ਬਦ ਵੀ ਵਰਤੇ ਗਏ ਹਨ।

ਬਦਲੇ 'ਚ ਸਵਾਤੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰ। ਸਵਾਤੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੈਰੋਲ ਨਿਯਮਾਂ 'ਚ ਬਦਲਾਅ ਦੀ ਮੰਗ ਕੀਤੀ ਹੈ।

ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ- 'ਮੈਂ ਜਦੋਂ ਤੋਂ ਸੌਦਾ ਸਾਧ ਦੇ ਖ਼ਿਲਾਫ਼ ਆਵਾਜ਼ ਉਠਾਈ ਹੈ, ਉਸ ਦੇ ਚੇਲੇ ਕਹਿ ਰਹੇ ਹਨ ਕਿ ਬਾਬਾ ਤੋਂ ਦੂਰ ਰਹੋ। ਮੇਰਾ ਜਵਾਬ ਵੀ ਸੁਣ ਲਓ- ਰੱਬ ਮੇਰੀ ਰੱਖਿਆ ਕਰੇਗਾ, ਮੈਂ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦਾ, ਮੈਂ ਸੱਚ ਦੀ ਆਵਾਜ਼ ਉਠਾਉਂਦੀ ਰਹਾਂਗੀ, ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰੋ। ਹਾਲਾਂਕਿ ਇਸ ਬਾਰੇ ਅਜੇ ਤੱਕ ਸੌਦਾ ਸਾਧ ਜਾਂ ਡੇਰਾ ਪ੍ਰਬੰਧਕਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਰੋਲ ਅਤੇ ਮੁਆਫੀ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਪੱਤਰ 'ਚ ਸਵਾਤੀ ਨੇ ਲਿਖਿਆ ਹੈ ਕਿ ਬਿਲਕਿਸ ਬਾਨੋ ਦੀ ਬਲਾਤਕਾਰੀ ਦੀ ਰਿਹਾਈ ਅਤੇ ਸੌਦਾ ਸਾਧ ਦੀ ਪੈਰੋਲ ਨੇ ਦੇਸ਼ ਦੇ ਹਰ ਨਿਰਭਯਾ ਦੀ ਭਾਵਨਾ ਨੂੰ ਤੋੜ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੁਆਫੀ ਅਤੇ ਪੈਰੋਲ ਦੇ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਬਲਾਤਕਾਰੀ ਬਿਲਕਿਸ ਬਾਨੋ ਅਤੇ ਸੌਦਾ ਸਾਧ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਹੈ।

ਦਿੱਲੀ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੌਦਾ ਸਾਧ ਦੀ 40 ਦਿਨਾਂ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪੁੱਛਿਆ ਕਿ ਸੌਦਾ ਸਾਧ ਦਾ ਅਜਿਹਾ ਕੀ ਮਹੱਤਵਪੂਰਨ ਕੰਮ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ?

ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ 5 ਸਵਾਲ ਪੁੱਛੇ ਹਨ। ਕੀ ਸੌਦਾ ਸਾਧ ਨੂੰ ਪੈਰੋਲ ਕੋਰਟ ਨੇ ਦਿੱਤੀ? ਜੇਕਰ ਹਾਂ, ਤਾਂ ਇਹ ਕਿਸ ਅਦਾਲਤ ਨੇ ਦਿੱਤੀ? ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਤੁਹਾਡੀ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ, ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ, ਕੀ ਜ਼ਿਲ੍ਹਾ ਅਧਿਕਾਰੀ ਨੇ ਪੈਰੋਲ ਦਿੱਤੀ? ਬਹੁਤ ਹੀ ਅਹਿਮ ਕਾਰਨਾਂ ਕਰ ਕੇ ਦਿੱਤੀ ਜਾਂਦੀ ਹੈ ਪੈਰੋਲ, ਸੌਦਾ ਸਾਧ ਲਈ ਕੀ ਜ਼ਰੂਰੀ ਕੰਮ ਹੈ। ਉਸ ਦੇ ਸਤਿਸੰਗ 'ਚ ਗਏ ਸਰਕਾਰੀ ਲੋਕਾਂ 'ਤੇ ਕੀ ਕਾਰਵਾਈ ਹੋਵੇਗੀ? ਕੀ ਸਰਕਾਰ ਬਾਬੇ ਨੂੰ ਚੰਗੇ ਆਚਰਣ ਵਾਲਾ ਪੁਜਾਰੀ ਮੰਨਦੀ ਸੀ?

ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਸੌਦਾ ਸਾਧ ਦੀ ਸ਼ਰਧਾ 'ਚ ਲੀਨ ਦੱਸਿਆ। ਸੌਦਾ ਸਾਧ ਨੂੰ ਬਲਾਤਕਾਰੀ ਦੱਸਦਿਆਂ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਕਾਤਲ ਅਤੇ ਬਲਾਤਕਾਰੀ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਸੌਦਾ ਸਾਧ ਪੈਰੋਲ 'ਤੇ ਰਹਿ ਕੇ ਥਾਂ-ਥਾਂ ਸਤਿਸੰਗ ਕਰ ਰਿਹਾ ਹੈ। ਇਸ ਸਤਿਸੰਗ ਵਿੱਚ ਹਰਿਆਣਾ ਦੇ ਡਿਪਟੀ ਸਪੀਕਰ ਅਤੇ ਸੂਬੇ ਦੇ ਮੇਅਰ ਸ਼ਾਮਲ ਹੋ ਰਹੇ ਹਨ।

ਅਦਾਲਤ ਨੇ ਸੌਦਾ ਸਾਧ ਨੂੰ ਬਲਾਤਕਾਰ ਅਤੇ ਕਤਲ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਉਹ ਪੈਰੋਲ 'ਤੇ ਭਾਸ਼ਣ ਅਤੇ ਗੀਤ ਬਣਾਉਂਦਾ ਹੈ ਅਤੇ ਹਰਿਆਣਾ ਸਰਕਾਰ ਦੇ ਕੁਝ ਨੇਤਾ ਤਾੜੀਆਂ ਵਜਾਉਂਦੇ ਹਨ, ਸ਼ਰਧਾ ਵਿਚ ਲੀਨ ਹੋ ਜਾਂਦੇ ਹਨ। ਹਰਿਆਣਾ ਸਰਕਾਰ ਨੂੰ ਗੁਰਮੀਤ ਦੀ ਪੈਰੋਲ ਤੁਰੰਤ ਖ਼ਤਮ ਕਰਨੀ ਚਾਹੀਦੀ ਹੈ।
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement