
ਸੰਸਦ ਮੈਂਬਰ ਕੇ. ਪ੍ਰਭਾਕਰ ਰੈਡੀ ਹਸਪਤਾਲ ਜ਼ਖ਼ਮੀ
BRS MP stabbed : ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਵਿਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਸੰਸਦ ਮੈਂਬਰ ਕੇ. ਦੁਬੱਕ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਪ੍ਰਭਾਕਰ ਰੈਡੀ ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਥਿਤ ਤੌਰ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਘਟਨਾ ਦੇ ਸਮੇਂ ਉਹ ਚੋਣ ਪ੍ਰਚਾਰ ਕਰ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਮੇਡਕ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰੈੱਡੀ ਦੇ ਢਿੱਡ ’ਚ ਚਾਕੂ ਨਾਲ ਜ਼ਖ਼ਮ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਉਸ ਦੀ ਹਾਲਤ ਸਥਿਰ ਦੱਸੀ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਦੌਲਤਾਬਾਦ ਮੰਡਲ ’ਚ ਉਸ ਸਮੇਂ ਵਾਪਰੀ ਜਦੋਂ ਪ੍ਰਭਾਕਰ ਰੈਡੀ ਚੋਣ ਪ੍ਰਚਾਰ ਕਰ ਰਹੇ ਸਨ। ਪਾਰਟੀ ਨੇ ਉਨ੍ਹਾਂ ਨੂੰ ਸੂਬੇ ’ਚ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਡੁਬਾਕ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ।
ਨਿਊਜ਼ ਚੈਨਲਾਂ ’ਤੇ ਪ੍ਰਸਾਰਤ ਫੁਟੇਜ ਵਿਚ ਇਕ ਗੱਡੀ ’ਚ ਬੈਠੇ ਪ੍ਰਭਾਕਰ ਰੈਡੀ ਅਪਣੇ ਪੇਟ ’ਤੇ ਚਾਕੂ ਦੇ ਜ਼ਖ਼ਮ ਨੂੰ ਦਬਾਉਂਦੇ ਹੋਏ (ਖੂਨ ਵਹਿਣ ਨੂੰ ਰੋਕਣ ਲਈ) ਦਿਸ ਰਹੇ ਸਨ। ਕਥਿਤ ਤੌਰ ’ਤੇ ਸੰਸਦ ਮੈਂਬਰ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੁਝ ਸਥਾਨਕ ਲੋਕਾਂ ਨੇ ਬੁਰੀ ਤਰ੍ਹਾਂ ਕੁਟਿਆ। ਸਿੱਦੀਪੇਟ ਪੁਲਿਸ ਕਮਿਸ਼ਨਰ ਐਨ. ਸ਼ਵੇਤਾ ਨੇ ਦਸਿਆ, ‘‘ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਅਸੀਂ ਉਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।’’ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from BRS MP stabbed , stay tuned to Rozana Spokesman)