
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ 15 ਲੋਕਾਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ ਤਾਂ ਕਿਸਾਨਾਂ ਦਾ ਕਰਜਾ ਵੀ ਮਾਫ ਕੀਤਾ ਜਾਣਾ ਚਾਹੀਦਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਪਣੇ 15 ਅਮੀਰ ਦੋਸਤਾਂ ਦਾ ਤਿੰਨ ਲੱਖ ਦਾ ਕਰਜਾ ਮਾਫ ਕਰ ਦਿਤਾ ਹੈ ਤਾਂ ਕਰੋੜਾਂ ਕਿਸਾਨਾਂ ਦਾ ਕਰਜ ਮੁਆਫ ਕਰਨ ਵਿਚ ਉਸ ਨੂੰ ਕੀ ਪਰੇਸ਼ਾਨੀ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਖੇਤੀ ਕਰਜ ਤੋਂ ਮੁਕਤੀ ਅਤੇ ਫਸਲ ਦੀ ਡੇਢ ਗੁਣਾ ਕੀਮਤ ਦਿਲਾਏ ਜਾਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਆਯੋਜਿਤ ਸੰਸਦ ਮਾਰਚ ਵਿਚ ਸ਼ਾਮਿਲ ਹੁੰਦੇ ਹੋਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
Farmers protest
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਿਸਾਨਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਸੱਭ ਤੋਂ ਵੱਧ ਦੋ ਹੀ ਮੁੱਦੇ ਗੰਭੀਰ ਹਨ। ਪਹਿਲਾਂ ਨੌਜਵਾਨਾਂ ਵਿਚ ਰੋਜ਼ਗਾਰ ਦਾ ਸੰਕਟ ਅਤੇ ਦੂਜਾ ਕਿਸਾਨਾਂ ਦਾ ਸੰਕਟ। ਲੜਾਈ ਕਿਸਾਨ ਅਤੇ ਨੌਜਵਾਨਾਂ ਦੇ ਭਵਿੱਖ ਦੀ ਹੈ। ਕਾਂਗਰਸ ਮੁਖੀ ਨੇ ਕਿਹਾ ਕਿ ਸਰਕਾਰ ਹੁਣ 12.5 ਲੱਖ ਕਰੋੜ ਰੁਪਏ ਦਾ ਐਨਪੀਏ ਮਾਫ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਹੁਲ ਨੇ ਕਿਹਾ ਕਿ ਕਿਸਾਨ ਅਪਣਾ ਹੱਕ ਮੰਗ ਰਹੇ ਹਨ।
Modi government
ਉਨ੍ਹਾਂ ਕਿਹਾ ਕਿ ਦੇਸ਼ ਦੇ 15 ਲੋਕਾਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ। ਜੇਕਰ ਇਹ ਕਰਜਾ ਮਾਫ ਹੋ ਸਕਦਾ ਹੈ ਤਾਂ ਭਾਰਤ ਦੇ ਕਿਸਾਨਾਂ ਦਾ ਕਰਜਾ ਵੀ ਮਾਫ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕਿਹਾ ਕਿ ਕੋਈ ਵੀ ਭਾਰਤ ਦੇ ਕਿਸਾਨਾਂ ਦੀ ਅਵਾਜ਼ ਨੂੰ ਚੁੱਪ ਨਹੀਂ ਕਰਵਾ ਸਕਦਾ।
ਸਰਕਾਰ ਕਿਸਾਨਾਂ ਦਾ ਅਪਮਾਨ ਕਰੇਗੀ ਤਾਂ ਨੌਜਵਾਨ ਕਿਸਾਨ ਸਰਕਾਰ ਨੂੰ ਹਟਾ ਦੇਣਗੇ । ਸਾਨੂੰ ਤੁਹਾਡੇ ਲਈ ਜੋ ਵੀ ਕਰਨਾ ਹੈ ਅਸੀਂ ਕਰਾਂਗੇ। ਦੇਸ਼ ਨੂੰ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੇ ਬਣਾਇਆ ਹੈ। ਅਸੀਂ ਸਾਰੇ ਭਾਰਤ ਦੇ ਕਿਸਾਨਾਂ ਦੇ ਨਾਲ ਹਾਂ।