
ਇਹ ਹਾਦਸਾ ਦੋ ਕਾਰਾਂ ਵਿਚਾਲੇ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ।
ਕੈਥਲ : ਕੈਥਲ ਦੇ ਪਿੰਡ ਪਾਈ ਨੇੜੇ ਸੜਕ ਹਾਦਸੇ ਵਿੱਚ ਛੇ ਬਾਰਾਤੀਆਂ ਦੀ ਮੌਤ ਹੋ ਗਈ। ਘਟਨਾ ਮੰਗਲਵਾਰ ਯਾਨੀ ਅੱਜ ਸਵੇਰੇ 7.00 ਵਜੇ ਦੀ ਹੈ। ਦੱਸ ਦੇਈਏ ਕਿ ਇਹ ਹਾਦਸਾ ਦੋ ਕਾਰਾਂ ਵਿਚਾਲੇ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ।
Haryana accident
ਪੁੰਡਰੀ ਤੋਂ ਇੱਕ ਬਰਾਤ ਸਵੇਰੇ 7 ਵਜੇ ਜੀਂਦ ਲਈ ਰਵਾਨਾ ਹੋਈ। ਕਾਰ ਵਿੱਚ ਸਵਾਰ ਬਾਰਾਤੀ ਜਦੋਂ ਪਾਈ ਪਿੰਡ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਉਨ੍ਹਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ 'ਚ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅੱਠ ਲੋਕ ਗੰਭੀਰ ਜ਼ਖ਼ਮੀ ਹੋ ਗਏ।
Haryana accident
ਜ਼ਖਮੀਆਂ ਨੂੰ ਕੈਥਲ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉੱਥੇ ਡਾਕਟਰਾਂ ਨੇ 6 ਹੋਰ ਬਾਰਾਤੀਆਂ ਨੂੰ ਮ੍ਰਿਤਕ ਐਲਾਨ ਦਿਤਾ। ਸਾਰੇ ਮ੍ਰਿਤਕ ਪੁੰਡਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
Haryana accident
ਇਸ ਦੇ ਨਾਲ ਹੀ ਹਾਦਸੇ ਦਾ ਸ਼ਿਕਾਰ ਹੋਈ ਦੂਜੀ ਕਾਰ ਮੁਆਨਾ ਪਿੰਡ ਤੋਂ ਕੁਰੂਕਸ਼ੇਤਰ ਜਾ ਰਹੀ ਸੀ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਹਾਦਸੇ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿਤਾ।