
ਵਾਹਨ ਚੋਰੀ, ਸੜਕ ਹਾਦਸੇ ਅਤੇ ਹੋਰ ਵਾਰਦਾਤਾਂ ਦੇ ਹੱਲ 'ਚ ਹੋ ਰਹੇ ਹਨ ਸਹਾਈ
ਚੰਡੀਗੜ੍ਹ - ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚੰਡੀਗੜ੍ਹ ਭਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਨੇ ਵਾਹਨ ਚੋਰੀ ਦੇ ਬਹੁ-ਗਿਣਤੀ ਮਾਮਲਿਆਂ ਦੇ ਹੱਲ ਵਿੱਚ ਪੁਲਿਸ ਦੀ ਮਦਦ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪਿਛਲੇ ਮਹੀਨੇ ਵਾਹਨ ਚੋਰੀ ਕਰਨ ਵਾਲੇ ਘੱਟੋ-ਘੱਟ ਦੋ ਗਰੋਹਾਂ ਦਾ ਪਰਦਾਫਾਸ਼ ਕੀਤਾ ਗਿਆ, ਜਿਨ੍ਹਾਂ ਕੋਲੋਂ ਚੋਰੀ ਦੇ 31 ਵਾਹਨ ਬਰਾਮਦ ਕੀਤੇ ਗਏ ਹਨ।
“ਸੱਚਮੁੱਚ, ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲਗਾਏ ਗਏ ਸੀਸੀਟੀਵੀ ਕੈਮਰੇ ਕਈ ਜਾਂਚਾਂ ਵਿੱਚ ਮਹੱਤਵਪੂਰਨ ਸਾਬਤ ਹੋ ਰਹੇ ਹਨ। ਇਹ ਕੈਮਰੇ ਸਾਹਮਣੇ ਆਏ ਸਾਰੇ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਨੂੰ ਇੱਕੋ ਸਮੇਂ ਪੜ੍ਹ ਸਕਦੇ ਹਨ। ਪਰ ਨਾਲ ਹੀ, ਮਨੁੱਖੀ ਬੁੱਧੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਨੁੱਖੀ ਬੁੱਧੀ ਵੀ ਜ਼ਰੂਰੀ ਹੈ। ਮੁੱਖ ਮਾਰਗਾਂ 'ਤੇ ਲਗਾਏ ਗਏ ਇਹ ਕੈਮਰੇ ਵਾਹਨ ਚੋਰੀਆਂ ਤੇ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਨੱਥ ਪਾਉਣ ਵਿੱਚ ਲਾਹੇਵੰਦ ਸਾਬਤ ਹੋ ਰਹੇ ਹਨ। ਪਰ ਚੇਨ, ਪਰਸ ਆਦਿ ਖੋਹਣ ਵਰਗੇ ਕੁਝ ਮਾਮਲਿਆਂ ਵਿੱਚ ਅਸੀਂ ਆਮ ਤੌਰ 'ਤੇ ਰਿਹਾਇਸ਼ੀ ਇਲਾਕਿਆਂ ਦੇ ਅੰਦਰ ਨਿੱਜੀ ਤੌਰ 'ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ 'ਤੇ ਹਾਂ,” ਪੁਲਿਸ ਸੁਪਰਡੈਂਟ ਸ਼ਰੂਤੀ ਅਰੋੜਾ ਨੇ ਕਿਹਾ।
23 ਅਕਤੂਬਰ ਨੂੰ ਦੋ ਨਸ਼ੇੜੀ ਵਿਅਕਤੀਆਂ ਦੇ ਵਿਅਕਤੀਆਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਗਿਰੋਹ ਪੰਚਕੂਲਾ, ਮੋਹਾਲੀ ਅਤੇ ਚੰਡੀਗੜ੍ਹ ਦੇ ਟ੍ਰਾਈਸਿਟੀ ਵਿੱਚ ਰਾਇਲ ਐਨਫੀਲਡ (ਬੁਲੇਟ) ਮੋਟਰਸਾਈਕਲਾਂ ਦੀ ਚੋਰੀ ਕਰਦਾ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ 15 ਮੋਟਰਸਾਈਕਲ ਬਰਾਮਦ ਕੀਤੇ ਹਨ।
ਸੈਕਟਰ 17 ਅਤੇ ਸੈਕਟਰ 22 ਤੋਂ 16 ਮੋਟਰਸਾਈਕਲ ਚੋਰੀ ਕਰਨ ਵਾਲਾ, ਉੱਤਰ ਪ੍ਰਦੇਸ਼ ਦੇ ਦੋ ਵਿਅਕਤੀਆਂ ਦਾ ਦੂਜਾ ਗਿਰੋਹ 24 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਲੀ ਹੁਸੈਨ (19) ਅਤੇ ਹਸ਼ਨਬੀ (20) ਰੋਡਵੇਜ਼ ਦੀਆਂ ਬੱਸਾਂ ਵਿੱਚ ਚੰਡੀਗੜ੍ਹ ਆਉਂਦੇ ਸਨ, ਇੱਥੋਂ ਮੋਟਰਸਾਈਕਲ ਚੋਰੀ ਕਰਦੇ ਸਨ, ਤੇ ਅੰਬਾਲਾ ਲੈ ਜਾਂਦੇ ਸਨ। ਚੋਰੀ ਕੀਤੇ ਵਾਹਨਾਂ ਨੂੰ ਉਹ ਸਸਤੇ ਭਾਅ ਵੇਚ ਦਿੰਦੇ ਸਨ।
ਵਾਹਨ ਚੋਰੀਆਂ ਤੋਂ ਇਲਾਵਾ, ਸੀਸੀਟੀਵੀ ਕੈਮਰਿਆਂ ਨੇ 21 ਨਵੰਬਰ ਨੂੰ ਹਰਿਆਣਾ ਤੋਂ ਮੁਅੱਤਲ ਜੇਲ੍ਹ ਵਾਰਡਨ ਜਸਵਿੰਦਰ ਸਿੰਘ ਬਰਾੜ ਵਰਗੇ ਬਦਨਾਮ ਚੋਰਾਂ ਨੂੰ ਫੜਨ ਵਿੱਚ ਵੀ ਪੁਲਿਸ ਦੀ ਮਦਦ ਕੀਤੀ ਹੈ।
ਸੈਕਟਰ 49 ਥਾਣੇ ਦੇ ਸਟੇਸ਼ਨ ਹਾਊਸ ਅਫਸਰ (ਐੱਸ.ਐੱਚ.ਓ.) ਇੰਸਪੈਕਟਰ ਜੈ ਪ੍ਰਕਾਸ਼ ਸਿੰਘ ਨੇ ਦੱਸਿਆ, "ਚੋਰ ਜਸਵਿੰਦਰ ਸਿੰਘ ਬਰਾੜ ਉਸ ਦਿਨ ਸੈਕਟਰ 51 'ਚ ਯਾਤਰੀਆਂ ਨੂੰ ਛੱਡਣ ਆਇਆ ਸੀ, ਜਦੋਂ 18 ਨਵੰਬਰ ਨੂੰ ਉਸ ਨੇ ਇਕ ਘਰ 'ਚੋਂ ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ ਆਦਿ ਚੋਰੀ ਕੀਤੇ। ਉਹ ਆਪਣੀ ਵਰਨਾ ਵਿੱਚ ਸਫ਼ਰ ਕਰ ਰਿਹਾ ਸੀ, ਜਿਸ ਦੀ ਵਰਤੋਂ ਟੈਕਸੀ ਵਜੋਂ ਕੀਤੀ ਜਾ ਰਹੀ ਸੀ। ਸਾਨੂੰ ਸਭ ਤੋਂ ਪਹਿਲਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਜਸਵਿੰਦਰ ਦੀ ਵਰਨਾ ਬਾਰੇ ਸੁਰਾਗ ਮਿਲਿਆ। ਫਿਰ, ਅਸੀਂ ਪੂਰੇ ਚੰਡੀਗੜ੍ਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵਾਹਨ ਦੀ ਹਰਕਤ ਦਾ ਪਤਾ ਲਗਾਇਆ। ਇਨ੍ਹਾਂ ਕੈਮਰਿਆਂ ਨੇ ਸਾਨੂੰ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਬੜੇ ਸਾਫ਼ ਤੇ ਸਪੱਸ਼ਟ ਤੌਰ 'ਤੇ ਪ੍ਰਦਾਨ ਕੀਤਾ।
ਚੰਡੀਗੜ੍ਹ ਵਿੱਚ ਹੁਣ ਤੱਕ 2115 ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਘੱਟੋ-ਘੱਟ 1123 ਨਿਗਰਾਨੀ ਲਈ ਵਰਤੇ ਜਾ ਰਹੇ ਹਨ ਅਤੇ ਬਾਕੀ ਏਕੀਕ੍ਰਿਤ ਟਰੈਫਿਕ ਮੈਨੇਜਮੈਂਟ ਸਿਸਟਮ ਲਈ ਵਰਤੇ ਜਾ ਰਹੇ ਹਨ। ਟਰੈਫ਼ਿਕ ਪ੍ਰਬੰਧਨ ਲਈ ਵਰਤੇ ਜਾ ਰਹੇ ਕੈਮਰਿਆਂ ਨੂੰ ਪੁਲਿਸ ਕਮਾਂਡ ਕੰਟਰੋਲ ਸੈਂਟਰ (ਪੀਸੀਸੀਸੀ), ਸੈਕਟਰ 17 ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ।