Exit Polls 2023: ਰਾਜਸਥਾਨ ਵਿੱਚ ਭਾਜਪਾ ਬਹੁਮਤ ਦੇ ਨੇੜੇ
Exit Polls 2023, Exit Polls 2023 Live, Exit Polls Live, Assembly Elections 2023, Assembly Elections, Assembly Elections: 5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ। ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਗਏ ਹਨ।
ਇੰਡੀਆ ਟੂਡੇ ਮਾਈ ਐਕਸਿਸ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਮੱਧ ਪ੍ਰਦੇਸ਼ 'ਚ ਭਾਜਪਾ ਨੂੰ 106-116, ਕਾਂਗਰਸ ਨੂੰ 111-121 ਅਤੇ ਹੋਰਾਂ ਨੂੰ 6 ਸੀਟਾਂ ਮਿਲਣ ਦੀ ਉਮੀਦ ਹੈ। ਸੂਬੇ ਵਿੱਚ 230 ਸੀਟਾਂ ਹਨ। ਇੱਥੇ ਬਹੁਮਤ ਲਈ 116 ਸੀਟਾਂ ਦੀ ਲੋੜ ਹੈ।
ਐਕਸਿਸ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ 40-50, ਭਾਜਪਾ ਨੂੰ 36-46 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਦਿੱਤੀਆਂ ਗਈਆਂ ਹਨ। ਸੂਬੇ ਵਿੱਚ ਕੁੱਲ 90 ਸੀਟਾਂ ਹਨ। ਇੱਥੇ ਬਹੁਮਤ ਦਾ ਅੰਕੜਾ 46 ਹੈ।
ਜਨ ਕੀ ਬਾਤ ਦੇ ਐਗਜ਼ਿਟ ਪੋਲ ਵਿੱਚ ਰਾਜਸਥਾਨ ਵਿੱਚ ਭਾਜਪਾ ਨੂੰ 100-122 ਸੀਟਾਂ, ਕਾਂਗਰਸ ਨੂੰ 62 ਤੋਂ 85 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਬਾਕੀਆਂ ਨੂੰ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ। ਸੂਬੇ ਵਿੱਚ ਕੁੱਲ 200 ਸੀਟਾਂ ਹਨ। ਇੱਥੇ ਸਰਕਾਰ ਬਣਾਉਣ ਲਈ 101 ਸੀਟਾਂ ਦੀ ਲੋੜ ਹੈ।