Malerkotla News : ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ, ਮਲੇਰਕੋਟਲਾ ਦੀ ਅਦਾਲਤ ਨੇ ਦਿੱਲੀ ਦੇ ‘ਆਪ’ ਵਿਧਾਇਕ ਨੂੰ ਸੁਣਾਈ 2 ਸਾਲ ਦੀ ਸਜ਼ਾ

By : BALJINDERK

Published : Nov 30, 2024, 8:51 pm IST
Updated : Dec 1, 2024, 12:26 pm IST
SHARE ARTICLE
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ

Malerkotla News : ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ,11 ਹਜ਼ਾਰ ਰੁਪਏ ਸੁਣਾਇਆ ਜੁਰਮਾਨਾ

 Malerkotla News :  ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਮਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 8 ਸਾਲ ਪੁਰਾਣੇ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਅਤੇ 11 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ। ਜੁਰਮਾਨਾ ਨਾ ਭਰਨ ’ਤੇ ਇਕ ਸਾਲ ਹੋਰ ਵੱਧ ਸ਼ਜਾ ਕਟਣੀ ਪਵੇਗੀ। ਅਦਾਲਤ ਦੇ ਹੁਕਮਾਂ ਤੋਂ ਤੁਰਤ ਬਾਅਦ ਯਾਦਵ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। 

ਨਰੇਸ਼ ਯਾਦਵ ਜਦੋਂ ਅਦਾਲਤ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਵਲੋਂ  ਇਹ ਕਿਹਾ ਗਿਆ ਕਿ ਇਹ ਉਨ੍ਹਾਂ ਵਿਰੁਧ ਸਾਜ਼ਸ਼  ਘੜੀ ਜਾ ਗਈ ਹੈ। ਉਨ੍ਹਾਂ ਕਿਹਾ, ‘‘ਮੇਰੇ ਵਿਰੁਧ , ਆਮ ਆਦਮੀ ਪਾਰਟੀ ਦੇ ਵਿਰੁਧ  ਸਾਜ਼ਸ਼  ਕਰੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿਰੁਧ ਬਦਲਾ ਲੈਣ ਦਾ ਕੇਸ ਹੈ। ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨੇ ਲਈ ਇਹ ਕੇਸ ਕੀਤਾ ਗਿਆ ਸੀ।’’

ਇਸ ਤੋਂ ਪਹਿਲਾਂ ਮਾਰਚ 2021 ’ਚ ਨਰੇਸ਼ ਯਾਦਵ ਅਤੇ ਇਕ  ਹੋਰ ਮੁਲਜ਼ਮ ਨੰਦ ਕਿਸ਼ੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿਤਾ ਸੀ। ਦੱਸਣਯੋਗ ਹੈ ਕਿ 24 ਜੂਨ 2016 ਨੂੰ ਮਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਪੰਨੇ ਬਰਾਮਦ ਹੋਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਵਿਜੇ ਕੁਮਾਰ ਨੰਦ ਕਿਸ਼ੋਰ ਤੇ ਗੌਰਵ ਕੁਮਾਰ ਸਮੇਤ ਦੋ ਹੋਰ ਵਿਰੁਧ  ਕੇਸ ਦਰਜ ਕੀਤਾ ਸੀ।

ਬਾਅਦ ’ਚ ਸਬੂਤਾਂ ਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਉਤੇ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ ਸੀ। ਪਟਿਆਲਾ ਤੋਂ ਵਿਜੇ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਬਿਆਨਾਂ ਉਤੇ ਨਰੇਸ਼ ਯਾਦਵ ਨੂੰ ਜਾਂਚ ’ਚ ਸ਼ਾਮਿਲ ਕੀਤਾ ਗਿਆ ਸੀ। ਯਾਦਵ ਵਲੋਂ ਵਿਜੇ ਕੁਮਾਰ ਦੇ ਖਾਤੇ ’ਚ ਟਰਾਂਸਫਰ ਕੀਤੇ 90 ਲੱਖ ਰੁਪਏ ਤੇ ਆਰ.ਐਸ.ਐਸ. ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਅੱਜ ਮਲੇਰਕੋਟਲਾ ਦੇ ਜੱਜ ਮਰਮਿੰਦਰ ਸਿੰਘ ਗਰੇਵਾਲ ਵਲੋਂ  ਸਜ਼ਾ ਸੁਣਾਈ ਗਈ।

(For more news apart from In case desecration of Quran Sharif, Malerkotla court sentenced AAP MLA from Delhi 2 years imprisonment. News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement