
ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਸਕੱਤਰ ਨੇ ਪੈਨਲ ਦੇ ਸਾਹਮਣੇ ਵਿਵਾਦਗ੍ਰਸਤ ਬਿਆਨ ਦਿਤੇ ਅਤੇ ਉਹ ਜੈਲਲਿਤਾ ਨੂੰ ਇਲਾਜ ਲਈ ਵਿਦੇਸ਼ ਲੈ ਜਾਣ ਦੇ ਵਿਰੁਧ ਵੀ ਸਨ।
ਚੈਨਈ : ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਜਾਂਚ ਆਯੋਗ ਦੇ ਵਕੀਲ ਨੇ ਇਕ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਤਾਮਿਲਨਾਡੂ ਦੇ ਸਿਹਤ ਸਕੱਤਰ ਜੇ.ਰਾਧਾਕ੍ਰਿਸ਼ਨ ਨੇ ਅਪੋਲੋ ਹਸਪਤਾਲ ਦੇ ਨਾਲ ਮਿਲ ਕੇ ਸਾਜਸ਼ ਕੀਤੀ ਹੈ। ਆਯੋਗ ਨੇ ਇਹ ਵੀ ਦੋਸ਼ ਲਗਾਇਆ ਕਿ 2016 ਵਿਚ ਜੈਲਲਿਤਾ ਨੂੰ ਹਸਪਤਾਲ ਵਿਚ ਭਰਤੀ ਕੀਤੇ ਜਾਣ ਸਮੇਂ ਉਸ ਵੇਲ੍ਹੇ ਦੇ ਮੁੱਖ ਸਕੱਤਰ ਪੀ ਰਾਮ ਮੋਹਨ ਰਾਓ ਨੇ ਜਾਣ ਬੁੱਝ ਕੇ ਝੂਠੇ ਸਬੂਤ ਦਿਤੇ। ਇਹਨਾਂ ਦੋਸ਼ਾਂ ਦਾ ਸਿਹਤ ਸਕੱਤਰ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਖੰਡਨ ਕੀਤਾ ਗਿਆ ਹੈ।
Former Tamil Nadu chief secretary P Rama Mohana Rao
ਜਦਕਿ ਸਾਬਕਾ ਮੁੱਖ ਸਕੱਤਰ ਨੇ ਕਿਹਾ ਹੈ ਕਿ ਉਹਨਾਂ ਨੂੰ ਪਟੀਸ਼ਨ ਦੀ ਜਾਣਕਾਰੀ ਨਹੀਂ ਹੈ। ਜਸਟਿਸ ਏ. ਅਰਮੁਗਸਵਾਸੀ ਆਯੋਗ ਦੇ ਸਥਾਈ ਵਕੀਲ ਮੁਹੰਮਦ ਜਫਰ ਉੱਲਾ ਖਾਨ ਨੇ ਪੈਨਲ ਦੇ ਸਾਹਮਣੇ ਦਾਖਲ ਪਟੀਸ਼ਨ ਵਿਚ ਰਾਧਾਕ੍ਰਿਸ਼ਨਨ ਅਤੇ ਰਾਓ 'ਤੇ ਮਾਮਲਾ ਚਲਾਉਣ ਦੀ ਮੰਗ ਕੀਤੀ ਹੈ। ਵਕੀਲ ਦੀ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਸਕੱਤਰ ਨੇ ਪੈਨਲ ਦੇ ਸਾਹਮਣੇ ਵਿਵਾਦਗ੍ਰਸਤ ਬਿਆਨ ਦਿਤੇ ਅਤੇ ਉਹ ਜੈਲਲਿਤਾ ਨੂੰ ਇਲਾਜ ਲਈ ਵਿਦੇਸ਼ ਲੈ ਜਾਣ ਦੇ ਵਿਰੁਧ ਵੀ ਸਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਸਪਸ਼ਟ ਹੈ ਕਿ
Tamil Nadu health secretary Radhakrishnan
ਸਿਹਤ ਸਕੱਤਰ ਦੀ ਗਵਾਹੀ ਨਾ ਸਿਰਫ ਵਿਵਾਦਗ੍ਰਸਤ ਹੈ ਸਗੋਂ ਉਹ ਸਵਰਗਵਾਸੀ ਮੁੱਖ ਮੰਤਰੀ ਦੇ ਅਣਉਚਿਤ ਇਲਾਜ ਦੇ ਸਬੰਧ ਵਿਚ ਸਿਹਤ ਸਕੱਤਰ ਅਤੇ ਅਪੋਲੋ ਹਸਪਤਾਲ ਵਿਚਕਾਰ ਮਿਲੀਭੁਗਤ ਦਾ ਸੰਕੇਤ ਵੀ ਦਿੰਦੀ ਹੈ। ਰਾਧਾਕ੍ਰਿਸ਼ਨਨ ਨੇ ਇਸ ਨੂੰ ਬੇਬੁਨਿਆਦ ਅਤੇ ਮਾਨਹਾਨੀਕਾਰਕ ਕਰਾਰ ਦਿਤਾ ਹੈ। ਅਪੋਲੋ ਹਸਪਤਾਲ ਨੇ ਵੀ ਬਿਆਨ ਜਾਰੀ ਕਰ ਕੇ ਦੋਸ਼ਾਂ ਦਾ ਖੰਡਨ ਕੀਤਾ।
Justice Arumugasamy commission
ਹਸਪਤਾਲ ਨੇ ਬਿਆਨ ਵਿਚ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਆਯੋਗ ਅਪਣੇ ਆਪ ਹੀ ਹੋਰਨਾਂ ਪੱਖਾਂ ਵਿਰੁਧ ਇਹ ਪਟੀਸ਼ਨ ਦਾਖਲ ਕਰ ਰਿਹਾ ਹੈ। ਰਾਓ ਨੇ ਕਿਹਾ ਕਿ ਮੈਂ ਸ਼ਹਿਰ ਤੋਂ ਬਾਹਰ ਹਾਂ ਅਤੇ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਜੈਲਲਲਿਤਾ ਦੀ ਪੰਜ ਦਸੰਬਰ 2016 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਨਾਮੁਦਰਕ ਸਰਕਾਰ ਨੇ ਉਹਨਾਂ ਦੀ ਮੌਤ ਸਬੰਧੀ ਦੋਸ਼ ਅਤੇ ਸ਼ੱਕ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਆਯੋਗ ਦਾ ਗਠਨ ਕੀਤਾ ਸੀ।