
''ਇੱਕ ਜਥੇਬੰਦੀ ਨੂੰ ਮੇਰੇ ਨਾਲ ਬੜੀ ਸਮੱਸਿਆ ਹੈ ਉਹਨਾਂ ਨੂੰ ਪੰਜਾਬ ਦਾ ਫਿਕਰ ਘੱਟ ਹੈ ਮੇਰਾ ਜਿਆਦਾ ਹੈ''
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਲੱਖੇ ਸਿਧਾਣੇ ਨਾਲ ਗੱਲਬਾਤ ਕੀਤੀ ਗਈ।
Lakha Sidhana
ਲੱਖੇ ਨੇ ਕਿਹਾ ਕਿ ਸਾਰੇ ਵਧੀਆਂ ਲੜ ਰਹੇ ਹਨ, ਸਾਰੇ ਸਤਿਕਾਰਯੋਗ ਹਨ ਪਰ ਮੈਂ 20 ਦਿਨਾਂ ਬਾਅਦ ਅੱਜ ਬੋਲਣ ਲਈ ਟਾਈਮ ਮੰਗਿਆ ਸੀ ਵੀ ਇਕ ਅੱਧਾ ਸੁਨੇਹਾ ਦੇ ਦੇਵਾਂਗੇ ਨਹੀਂ ਉਹ ਵੀ ਉਹਨਾਂ ਰਾਹੀਂ ਦੇ ਦੇਵਾਂਗੇ। ਪਰ ਮੈਂ ਉਹਨਾਂ ਨੂੰ 11 ਵਜੇ ਆ ਕੇ ਕਿਹਾ ਵੀ ਮੈਂ ਬੋਲਣਾ 2 -3 ਵਾਰ ਤਾਂ ਕਹੀ ਗਏ ਵੀ ਪਰਚੀ ਗਵਾਚ ਗਈ ਫਿਰ ਸਾਢੇ ਚਾਰ ਜਾ ਕੇ ਮੈਂ ਫਿਰ ਬੇਨਤੀ ਕੀਤੀ ਵੀ ਮੈਨੂੰ ਸਮਾਂ ਮਿਲੇਗਾ ਜਾਂ ਨਹੀਂ।
Lakha Sidhana
ਮੈਂ ਤੁਹਾਨੂੰ ਸਮੱਸਿਆ ਦੱਸ ਦਿੰਨਾ ਉਹਨਾਂ ਕਿਹਾ ਕਿ ਪੰਜਾਬ ਦੀਆਂ 30-32 ਜਥੰਬੇਦੀਆਂ ਹਨ ਜਿਹਨਾਂ ਵਿਚੋਂ 30 ਨੂੰ ਮੇਰੇ ਨਾਲ ਕੋਈ ਸਮੱਸਿਆ ਨਹੀਂ ਹੈ ਉਹਨਾਂ ਨੇ ਮੀਟਿੰਗ ਵਿਚ ਵੀ ਤਹਿ ਕੀਤਾ ਵੀ ਕੋਈ ਗੱਲ ਨਹੀਂ ਤੈਨੂੰ ਬੁਲਾਇਆ ਕਰਾਂਗੇ ਤੂੰ ਬੋਲਿਆ ਕਰ ਮੈਂ ਕਿਹਾ ਕਿ ਚਲੋ ਠੀਕ ਹੈ ਜੀ ਮੈਨੂੰ 10 ਦਿਨਾਂ ਬਾਅਦ 5 -10 ਮਿੰਟ ਦੇ ਦਿਆਂ ਕਰੋ ਪਰ ਇੱਕ ਜਥੇਬੰਦੀ ਨੂੰ ਮੇਰੇ ਨਾਲ ਬੜੀ ਸਮੱਸਿਆ ਹੈ ਉਹਨਾਂ ਨੂੰ ਪੰਜਾਬ ਦਾ ਫਿਕਰ ਘੱਟ ਹੈ ਮੇਰਾ ਜਿਆਦਾ ਹੈ
Lakha Sidhana
ਬਸ ਉਸ ਜਥੇਬੰਦੀ ਨੂੰ ਹੀ ਹੁੰਦਾ ਵੀ ਲੱਖਾ ਨਾ ਸਟੇਜ ਤੇ ਚੜ੍ਹ ਜਾਵੇ। ਉਹਨਾਂ ਕਿਹਾ ਕਿ ਮੈਂ ਦੋ ਕੁ ਦਿਨ ਪਹਿਲਾਂ ਆਗੂਆਂ ਨਾਲ ਬੈਠਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਅੱਗੇ ਕੀ ਹੋਵੇਗਾ, ਉਹਨਾਂ ਨੇ ਮੈਨੂੰ ਕਿਹਾ ਕਿ ਇਸ ਗੱਲ ਦਾ ਤਾਂ ਵਰਕਾ ਹੀ ਪਾੜ ਦੇਈਏ ਕਿ ਅਸੀਂ ਕਿਸੇ ਸੋਧ ਤੇ ਮੰਨ ਜਾਵਾਂਗੇ, ਸਰਕਾਰ ਦਾ ਕੀ ਪਤਾ ਸੋਧਾਂ ਨੂੰ ਦੁਬਾਰਾ ਬਹਾਲ ਕਰਕੇ ਕਾਨੂੰਨਾਂ ਨੂੰ ਫਿਰ ਖੜ੍ਹਾ ਕਰ ਦੇਣ।
Lakha Sidhana
ਆਗੂਆਂ ਨੇ ਕਿਹਾ ਕਿ ਜਾਂ ਤਾਂ ਕਾਨੂੰਨ ਰੱਦ ਹੋਣਗੇ ਜਾਂ ਇਹ ਸਾਡੇ ਨਾਲ ਟਕਰਾਉਣਗੇ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਏਕਾ ਬਣਾ ਕੇ ਰੱਖੋ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜਥੇਬੰਦੀਆਂ ਤੇ ਭਰੋਸਾ ਬਣਾ ਕੇ ਰੱਖੋ ਉਹ ਬਹੁਤ ਵਧੀਆਂ ਕੰਮ ਕਰ ਰਹੇ ਹਨ। ਲੱਖੇ ਨੇ ਕਿਹਾ ਕਿ ਅੱਜ ਅੰਦੋਲਨ ਪੂਰੇ ਦੇਸ਼ ਵਿਚ ਫੈਲ ਚੁੱਕਿਆ ਹੈ। ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਇਸ ਅੰਦੋਲਨ ਦਾ ਨਾਮ ਗਹਿਨੀਜ਼ ਬੁੱਕ ਵਿਚ ਦਰਜ ਹੋਵੇਗਾ।
photo
ਲੱਖੇ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਲੋਕਾਂ ਨੂੰ ਅਪੀਲ ਕਰਨ ਲਈ ਗਏ ਸੀ ਉਥੇ ਅਸੀਂ 2 ਰਾਤਾਂ ਰਹੇ। ਉਥੇ ਸਾਡੇ ਨੌਜਵਾਨ, ਬੱਚੇ, ਮਾਤਾਵਾਂ ਦੇ ਮੂੰਹ ਤੇ ਇਕੋ ਗੱਲ ਨਿਕਲਦੀ ਹੈ ਵੀ ਜਿੱਤੇ ਬਿਨ੍ਹਾਂ ਅਸੀਂ ਵਾਪਸ ਨਹੀਂ ਜਾਵਾਂਗੇ। ਉਹਨਾਂ ਕਿਹਾ ਕਿ ਮੀਟਿੰਗ ਵਿਚੋਂ ਕੋਈ ਸਿੱਟਾ ਨਹੀਂ ਨਿਕਲਣਾ ਪਰ ਕੱਲ੍ਹ ਨੂੰ ਸਰਕਾਰ ਸੁਪਰੀਮ ਕੋਰਟ ਵਿਚ ਜਾ ਕੇ ਨਾ ਕਹਿ ਦੇਵੇ ਵੀ ਅਸੀਂ ਮੀਟਿੰਗ ਲਈ ਬੁਲਾਉਂਦੇ ਹਾਂ ਪਰ ਇਹ ਨਹੀਂ ਆਉਂਦੇ।
Lakha Sidhana
ਅਸੀਂ ਉਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਕਿਸਾਨ ਆਗੂ ਜਾਣਗੇ। ਲੱਖੇ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਅਸੀ ਜ਼ਰੂਰ ਜਿੱਤਾਂਗੇ ਕਿਉਂਕਿ ਵਾਹਿਗੁਰੂ ਸਾਡੇ ਅੰਗ ਸੰਗ ਖੜਾ ਉਹੀ ਸਾਨੂੰ ਇਥੇ ਤੱਕ ਲੈ ਕੇ ਆਇਆ ਤਾਂ ਜਿੱਤ ਵੀ ਸਾਡੀ ਝੋਲੀ ਜ਼ਰੂਰ ਪਵਾ ਕੇ ਲੈ ਕੇ ਜਾਵੇਗਾਂ।